LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ 5 ਦੇਸ਼ਾਂ ਨੇ ਭਾਰਤ ਦੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਦਿੱਤੀ ਮਾਨਤਾ, ਦੇਖੋ ਪੂਰੀ ਸੂਚੀ

1n vaccine

ਨਵੀਂ ਦਿੱਲੀ- ਭਾਰਤ ਦੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਪੰਜ ਹੋਰ ਦੇਸ਼ਾਂ ਨੇ ਮਾਨਤਾ ਦਿੱਤੀ ਹੈ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, "ਇਸਟੋਨੀਆ, ਕਿਰਗਿਸਤਾਨ, ਫਲਸਤੀਨ ਰਾਜ, ਮਾਰੀਸ਼ਸ ਅਤੇ ਮੰਗੋਲੀਆ ਸਮੇਤ ਪੰਜ ਹੋਰ ਦੇਸ਼ਾਂ ਨੇ ਭਾਰਤ ਦੇ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦਿੱਤੀ ਹੈ।"

Also Read: ਸਸਤੀ ਬਿਜਲੀ ਦਾ ਐਲਾਨ ਨਹੀਂ ਸਗੋਂ ਪੰਜਾਬ ਦੀ ਜਨਤਾ ਨਾਲ ਧੋਖਾ: ਅਕਾਲੀ ਦਲ

ਇਹ ਖਬਰ ਅਜਿਹੇ ਸਮੇਂ 'ਚ ਆਈ ਹੈ ਜਦੋਂ ਆਸਟ੍ਰੇਲੀਆ ਦੇ ਡਰੱਗ ਅਤੇ ਮੈਡੀਕਲ ਡਿਵਾਈਸ ਰੈਗੂਲੇਟਰ ਨੇ ਭਾਰਤ ਦੀ ਐਂਟੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਰਸਮੀ ਤੌਰ 'ਤੇ ਮਾਨਤਾ ਦਿੱਤੀ ਹੈ। ਭਾਰਤ ਬਾਇਓਟੈਕ ਦੀ ਕੋਵੈਕਸੀਨ ਅਤੇ ਐਸਟਰਾਜ਼ੇਨੇਕਾ-ਆਕਸਫੋਰਡ ਯੂਨੀਵਰਸਿਟੀ ਦੀ ਕੋਵਿਸ਼ੀਲਡ ਭਾਰਤ ਵਿੱਚ ਵਿਆਪਕ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦੋ ਖੁਰਾਕਾਂ ਹਨ। ਆਸਟ੍ਰੇਲੀਆ ਪਹਿਲਾਂ ਹੀ ਕੋਵਿਸ਼ੀਲਡ ਨੂੰ ਮਾਨਤਾ ਦੇ ਚੁੱਕਾ ਹੈ।

Also Read: IMD ਚੰਡੀਗੜ੍ਹ ਵਲੋਂ ਐਡਵਾਈਜ਼ਰੀ ਜਾਰੀ, ਇੰਨ੍ਹਾਂ ਇਲਾਕਿਆਂ 'ਚ ਹੋ ਸਕਦੀ ਹੈ ਬੱਦਲਵਾਹੀ

ਇਨ੍ਹਾਂ ਦੇਸ਼ਾਂ ਵਿੱਚ ਭਾਰਤ ਦਾ ਟੀਕਾਕਰਨ ਸਰਟੀਫਿਕੇਟ ਨੂੰ ਪਹਿਲਾਂ ਹੀ ਮਾਨਤਾ
ਆਸਟ੍ਰੇਲੀਆ ਅਤੇ ਪੰਜ ਹੋਰ ਦੇਸ਼ਾਂ ਤੋਂ ਇਲਾਵਾ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਨੇ ਭਾਰਤ ਦੇ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਵਿੱਚ ਫਰਾਂਸ, ਜਰਮਨੀ, ਨੇਪਾਲ, ਬੇਲਾਰੂਸ, ਲੇਬਨਾਨ, ਅਰਮੇਨੀਆ, ਯੂਕਰੇਨ, ਬੈਲਜੀਅਮ, ਹੰਗਰੀ ਅਤੇ ਸਰਬੀਆ ਸ਼ਾਮਲ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਅਕਤੂਬਰ 'ਚ ਕਿਹਾ ਸੀ ਕਿ ਭਾਰਤ ਦੇ ਟੀਕਾਕਰਨ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ 'ਚ ਪ੍ਰਵੇਸ਼ ਲਈ ਭਾਰਤੀ ਯਾਤਰੀਆਂ ਨੂੰ ਟੀਕਾਕਰਨ ਸਰਟੀਫਿਕੇਟ ਅਤੇ ਜਾਣ ਦਾ ਮਕਸਦ ਦਿਖਾਉਣਾ ਹੋਵੇਗਾ।

ਦੇਸ਼ ਵਿੱਚ ਹੁਣ ਤੱਕ 106 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਟੀਕਾਕਰਨ ਲਈ ਯੋਗ 78 ਫੀਸਦੀ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ, ਜਦਕਿ 38 ਫੀਸਦੀ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ।

Also Read: T20 WC: ਹਾਰ ਤੋਂ ਬਾਅਦ ਵਿਰਾਟ 'ਤੇ ਫੁੱਟਿਆ ਗੌਤਮ ਗੰਭੀਰ ਦਾ ਗੁੱਸਾ, ਕਿਹਾ-'ਮੈਂਟਲ ਸਟ੍ਰੈਂਥ ਨਹੀਂ ਹੈ'

ਇਸ ਨੂੰ ਇਕ ਅਸਾਧਾਰਨ ਪ੍ਰਾਪਤੀ ਦੱਸਦੇ ਹੋਏ ਮਾਂਡਵੀਆ ਨੇ ਕਿਹਾ ਕਿ ਭਾਰਤ ਵਾਇਰਸ ਨੂੰ ਹਰਾਉਣ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸੋਮਵਾਰ ਸਵੇਰੇ 7 ਵਜੇ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 106.31 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

In The Market