LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

T20 WC: ਹਾਰ ਤੋਂ ਬਾਅਦ ਵਿਰਾਟ 'ਤੇ ਫੁੱਟਿਆ ਗੌਤਮ ਗੰਭੀਰ ਦਾ ਗੁੱਸਾ, ਕਿਹਾ-'ਮੈਂਟਲ ਸਟ੍ਰੈਂਥ ਨਹੀਂ ਹੈ'

1n gambhir

ਨਵੀਂ ਦਿੱਲੀ: ਟੀ-20 ਵਰਲਡ ਕੱਪ ਵਿਚ ਭਾਰਤੀ ਟੀਮ ਦੀ ਲਗਾਤਾਰ ਦੂਜੀ ਹਾਰ ਦੇ ਬਾਅਦ ਹਰ ਕੋਈ ਸਵਾਲ ਕਰ ਰਿਹਾ ਹੈ। ਕਪਤਾਨ ਵਿਰਾਟ ਕੋਹਲੀ ਦੀ ਰਣਨੀਤੀ, ਭਾਰਤੀ ਟੀਮ ਦੀ ਬੱਲੇਬਾਜ਼ੀ ਉੱਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਸਾਬਕਾ ਕ੍ਰਿਕਟਰ ਤੇ ਮੌਜੂਦਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਵੀ ਕਪਤਾਨ ਵਿਰਾਟ ਕੋਹਲੀ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ।

Also Read: ਜਾਣੋ ਹੁਣ ਤੁਹਾਨੂੰ ਕਿਸ ਰੇਟ ਮਿਲੇਗੀ ਬਿਜਲੀ, ਸਰਕਾਰ ਦੇ ਵੱਡੇ ਐਲਾਨ

ਇਕ ਇੰਟਰਵਿਊ ਵਿਚ ਗੌਤਮ ਗੰਭੀਰ ਨੇ ਕਿਹਾ ਕਿ ਹੁਣ ਵਿਰਾਟ ਕੋਹਲੀ ਵੱਡੇ ਮੈਚਾਂ ਵਿਚ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ। ਜਦੋਂ ਸਵਾਲ ਹੋਇਆ ਕਿ ਵਿਰਾਟ ਕੋਹਲੀ ਹੁਣ ਦਬਾਅ ਵਿਚ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ। ਇਸ ਦੌਰਾਨ ਗੌਤਮ ਗੰਭੀਰ ਨੇ ਕਿਹਾ ਕਿ ਦਬਾਅ ਨਹੀਂ ਪਰ ਵੱਡੇ ਮੈਚਾਂ ਵਿਚ ਸਕੋਰ ਬਣ ਰਹੇ ਹਨ। ਖਾਸ ਕਰਕੇ ਜਿਨ੍ਹਾਂ ਮੈਚਾਂ ਵਿਚ ਜਿੱਤ ਦੀ ਲੋੜ ਹੈ, ਸ਼ਾਇਦ ਤੁਹਾਡੇ ਕੋਲ ਉਨੀਂ ਮੈਂਟਲ ਸਟ੍ਰੈਂਥ ਨਹੀਂ ਹੈ ਜਿੰਨੀਂ ਬਤੌਰ ਲੀਡਰ ਚਾਹੀਦੀ ਹੈ।

ਤੁਹਾਨੂੰ ਦੱਸ ਦਈਏ ਕਿ ਨਿਊਜ਼ੀਲੈਂਡ ਦੇ ਖਿਲਾਫ ਟੀਮ ਇੰਡੀਆ ਦੀ ਬੈਟਿੰਗ ਪੂਰੀ ਤਰ੍ਹਾਂ ਨਾਲ ਫੇਲ ਰਹੀ ਸੀ, ਅਜਿਹੇ ਵਿਚ ਦਿੱਗਜਾਂ ਵਲੋਂ ਉਨ੍ਹਾਂ ਉੱਤੇ ਲਗਾਤਾਰ ਸਵਾਲ ਖੜ੍ਹੇ ਕੀਤਾ ਜਾ ਰਹੇ ਹਨ। ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ, ਹਰਭਜਨ ਸਿੰਘ, ਵੀਵੀਐੱਸ ਲਕਸ਼ਮਨ ਸਣੇ ਕਈ ਖਿਡਾਰੀ ਲਗਾਤਾਰ ਟੀਮ ਇੰਡੀਆ ਦੇ ਪ੍ਰਦਰਸ਼ਨ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ।

 

ਕੋਹਲੀ ਦੀ ਬੈਟਿੰਗ ਉੱਤੇ ਵੀ ਸਵਾਲ
ਗੌਤਮ ਗੰਭੀਰ ਨੇ ਵਿਰਾਟ ਕੋਹਲੀ ਦੀ ਬੈਟਿੰਗ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ। ਨਿਊਜ਼ੀਲੈਂਡ ਦੇ ਖਿਲਾਫ ਵਿਰਾਟ ਕੋਹਲੀ ਨੇ ਕੁੱਲ 17 ਗੇਂਦਾਂ ਖੇਡੀਆਂ ਤੇ 9 ਦੌੜਾਂ ਹੀ ਬਣਾਈਆਂ। ਅਜਿਹੇ ਵਿਚ ਗੰਭੀਰ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਸਪਿਨਰਸ ਦੇ ਸਾਹਮਣੇ ਵੀ ਜੇਕਰ ਡਾਟ ਬਾਲ ਖੇਡਾਂਗੇ ਤਾਂ ਉਹ ਸਹੀ ਨਹੀਂ ਹੈ ਕਿਉਂਕਿ ਉਹ ਦੁਨੀਆ ਦੇ ਇੰਨੇ ਵੱਡੇ ਸਪਿਨਰਸ ਨਹੀਂ ਹਨ।

ਦੱਸ ਦਈਏ ਕਿ ਭਾਰਤੀ ਟੀਮ ਨੇ ਆਪਣੀ ਪਾਰੀ ਵਿਚ 50 ਤੋਂ ਜ਼ਿਆਦਾ ਡਾਟ ਗੇਂਦਾਂ ਖੇਡੀਆਂ, ਇਹੀ ਕਾਰਨ ਰਿਹਾ ਕਿ ਉਹ ਸਿਰਫ 110 ਦਾ ਸਕੋਰ ਬਣਾ ਸਕੀ ਤੇ ਲਗਾਤਾਰ ਦਬਾਅ ਵਧਦਾ ਗਿਆ।

Also Read: ਪੰਜਾਬ 'ਚ ਬੇਰੁਜ਼ਗਾਰੀ ਮੁੱਦੇ 'ਤੇ ਹਰਪਾਲ ਚੀਮਾ ਦਾ ਵੱਡਾ ਹਮਲਾ, ਘੇਰੀ ਕਾਂਗਰਸ ਸਰਕਾਰ

ਵਿਰਾਟ ਕੋਹਲੀ ਦੀ ਬੱਲੇਬਾਜ਼ੀ ਤੋਂ ਇਲਾਵਾ ਕਪਤਾਨੀ ਉੱਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਫਿਰ ਚਾਹੇ ਬੈਟਿੰਗ ਆਰਡਰ ਵਿਚ ਬਦਲਾਅ ਕਰਨਾ ਹੋਵੇ ਜਾਂ ਫਿਰ ਬਾਲਿੰਗ ਆਰਡਰ ਦੀ ਗੱਲ ਹੋਵੇ। ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਖਿਲਾਫ ਟੀਮ ਇੰਡੀਆ ਨੇ ਜਿਸ ਤਰ੍ਹਾਂ ਦੀ ਖੇਡ ਦਿਖਾਈ ਹੈ, ਉਸ ਉੱਤੇ ਫੈਨਸ ਕਾਫੀ ਨਾਰਾਜ਼ ਹਨ।

ਲਗਾਤਾਰ ਦੋ ਮੈਚ ਹਾਰਨ ਦੇ ਬਾਅਦ ਟੀਮ ਇੰਡੀਆ ਦਾ ਸੈਮੀਫਾਈਨਲ ਵਿਚ ਪਹੁੰਚਣ ਦਾ ਸਫਰ ਮੁਸ਼ਕਿਲ ਹੋ ਗਿਆ ਹੈ। ਹੁਣ ਟੀਮ ਇੰਡੀਆ ਨੂੰ ਆਪਣੇ ਆਉਣ ਵਾਲੇ ਤਿੰਨੋਂ ਮੈਚ ਵੱਡੇ ਫਰਕ ਨਾਲ ਜਿੱਤਣੇ ਹੋਣਗੇ। ਨਾਲ ਹੀ ਅਫਗਾਨਿਸਤਾਨ ਨੂੰ ਵੀ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ। ਤਦੇ ਕੋਈ ਚਮਤਕਾਰ ਹੋ ਸਕਦਾ ਹੈ ਕਿ ਭਾਰਤੀ ਟੀਮ ਸੈਮੀਫਾਈਨਲ ਵਿਚ ਪਹੁੰਚ ਜਾਏ।

In The Market