LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਵਿਚ ਟੁੱਟਿਆ ਠੰਡ ਦਾ ਰਿਕਾਰਡ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਧੇਗੀ ਹੋਰ ਠੰਡ

cold wave

ਨਵੀਂ ਦਿੱਲੀ : ਦੇਸ਼ ਵਿਚ ਜ਼ਹਿਰੀਲੀ ਹਵਾ (Toxic air) ਦੇ ਨਾਲ ਹੀ ਹੁਣ ਲੋਕਾਂ ਨੂੰ ਵੱਧਦੀ ਸਰਦੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਧਾਨੀ ਦਿੱਲੀ ਸਣੇ ਉੱਤਰ ਭਾਰਤ ਵਿਚ ਕੋਹਰੇ ਦੇ ਨਾਲ ਹੱਡ ਕੰਬਾਉਂਦੀ ਠੰਡ (Bone freezing cold) ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ (Meteorological Department) ਦੀ ਮੰਨੀਏ ਤਾਂ ਆਉਣ ਵਾਲੇ 24 ਘੰਟਿਆਂ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਰਦੀ ਹੋਰ ਵੱਧ ਸਕਦੀ ਹੈ।

Mercury below 5 degrees celsius at many places in north India; IMD  forecasts cold wave later this week | India News - Times of India

ਇਸ ਵਿਚਾਲੇ ਰਾਜਧਾਨੀ ਦਿੱਲੀ ਵਿਚ ਇਸ ਠੰਡ ਦੇ ਸੀਜ਼ਨ (Cold season) ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਾਰੇ ਵਿਚ ਹੋਰ ਵੀ ਗਿਰਾਵਟ ਆ ਸਕਦੀ ਹੈ। ਉਥੇ ਹੀ ਜੰਮੂ-ਕਸ਼ਮੀਰ (Jammu and Kashmir) ਤੋਂ ਆ ਰਹੀ ਬਰਫੀਲੀ ਹਵਾ (Icy wind) ਨੇ ਮੌਸਮ ਨੂੰ ਹੋਰ ਵੀ ਠੰਡਾ ਕਰ ਦਿੱਤਾ ਹੈ। ਆਈ.ਐੱਮ.ਡੀ. ਮੁਤਾਬਕ 19 ਦਸੰਬਰ ਤੋਂ ਜੰਮੂ-ਕਸ਼ਮੀਰ ਦਾ ਤਾਪਮਾਨ ਹੋਰ ਡਿੱਗੇਗਾ। ਪਾਰਾ ਡਿੱਗਣ ਨਾਲ ਅਚਲ ਵਿਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਜਾਵੇਗੀ। ਮੌਸਮ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਦੋ ਤੋਂ ਤਿੰਨ ਦਿਨਾਂ ਤੱਕ ਕੋਹਰਾ ਵੀ ਛਾਇਆ ਰਹਿ ਸਕਦਾ ਹੈ। ਨਾਲ ਹੀ ਸੀਤ ਲਹਿਰ ਚੱਲਣ ਦੇ ਆਸਾਰ ਬਣ ਰਹੇ ਹਨ।

Weather update: Cold wave to set in North India, says IMD; Delhi might see  5°C temperature on weekends | India News | Zee News

Also Read: ਚੰਨੀ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਕੀਤੇ ਵੱਡੇ ਐਲਾਨ, ਪ੍ਰੋਫੈਸਰਾਂ ਨੂੰ ਰੈਗੂਲਰ ਕਰਨ 'ਤੇ ਲਾਈ ਮੋਹਰ

ਪਹਾੜੀ ਸੂਬਿਆਂ ਵਿਚ ਸੀਤ ਲਹਿਰ ਦਾ ਅਸਰ ਮੱਧ ਪ੍ਰਦੇਸ਼ ਵਿਚ ਵੀ ਦਿਖ ਰਿਹਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ਬਾਅਦ ਕੜਾਕੇ ਦੀ ਠੰਡ ਪੈਣ ਦਾ ਅੰਦਾਜ਼ਾ ਲਗਾਇਆ ਹੈ। ਆਈ.ਐੱਮ.ਡੀ. ਨੇ ਦੱਸਿਆ ਕਿ ਬਰਫੀਲੀ ਹਵਾ ਕਾਰਣ ਆਉਣ ਵਾਲੇ ਦਿਨਾਂ ਵਿਚ ਪੂਰਾ ਉੱਤਰ ਭਾਰਤ ਗੰਭੀਰ ਸੀਤ ਲਹਿਰ ਦੀ ਲਪੇਟ ਵਿਚ ਆ ਜਾਵੇਗਾ।
ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਵੀ ਹੁਣ ਠੰਡ ਨੇ ਐਂਟਰੀ ਲੈ ਲਈ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤੱਕ ਯੂ.ਪੀ. ਵਿਚ ਵੀ ਕੜਾਕੇ ਦੀ ਠੰਡ ਪੈ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿਚ ਸੀਤ ਲਹਿਰ ਦਾ ਆਗਮਨ ਹੋ ਚੁੱਕਾ ਹੈ ਅਤੇ ਇਸ ਦੀ ਸ਼ੁਰੂਆਤ ਪੱਛਮੀ ਯੂ.ਪੀ. ਤੋਂ ਹੋਵੇਗਾ ਅਤੇ ਹੌਲੀ-ਹੌਲੀ ਇਸ ਦੀ ਲਪੇਟ ਵਿਚ ਪੂਰਬੀ ਯੂ.ਪੀ. ਦੇ ਜ਼ਿਲੇ ਵੀ ਆਉਂਦੇ ਜਾਣਗੇ। ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨਾਂ ਦੌਰਾਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਲੋਕਾਂ ਨੂੰ ਗੰਭੀਰ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ।

In The Market