LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਨੰਦ ਪਰਵਤ ਅਤੇ ਆਜ਼ਾਦ ਮਾਰਕੀਟ 'ਚ ਲੱਗੀ ਭਿਆਨਕ ਅੱਗ

9 ap fire

ਨਵੀਂ ਦਿੱਲੀ- NCR ਸਣੇ ਪੂਰੇ ਉੱਤਰ ਭਾਰਤ (North India) ਵਿਚ ਭਿਆਨਕ ਗਰਮੀ (Terrible heat) ਦਾ ਕਹਿਰ ਜਾਰੀ ਹੈ। ਇਸ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਭਿਆਨਕ ਅੱਗ (Terrible fire in the capital Delhi) ਲੱਗਣ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਪਹਿਲੀ ਅੱਗ ਦੀ ਘਟਨਾ ਆਨੰਦ ਪਰਵਤ ਇੰਡਸਟਰੀਅਲ ਏਰੀਆ (Industrial Area) ਦੀ ਹੈ, ਜਦਕਿ ਦੂਜੀ ਅੱਗ ਦੀ ਘਟਨਾ ਆਜ਼ਾਦ ਮਾਰਕੀਟ (Free market) ਦੀ ਹੈ। Also Read : ਮਹਿੰਗੀਆਂ ਕਿਤਾਬਾਂ ਨੂੰ ਲੈ ਕੇ ਨਿੱਜੀ ਸਕੂਲ ਨੂੰ ਨੋਟਿਸ ਜਾਰੀ, 3 ਦਿਨਾਂ 'ਚ ਮੰਗਿਆ ਜਵਾਬ


ਆਨੰਦ ਪਰਵਤ ਸਥਿਤ ਫੈਕਟਰੀ 'ਚ ਲੱਗੀ ਅੱਗ
ਪਹਿਲੀ ਘਟਨਾ ਅਨੁਸਾਰ ਕਰੋਲ ਬਾਗ ਨੇੜੇ ਆਨੰਦ ਪਰਵਤ ਇੰਡਸਟਰੀਅਲ ਏਰੀਆ 'ਚ ਸ਼ਨੀਵਾਰ ਸਵੇਰੇ ਇੱਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਦੇ ਨਾਲ ਹੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ 6 ਫਾਇਰਫਾਈਟਰ ਵੀ ਝੁਲਸ ਗਏ। ਦਿੱਲੀ ਦੇ ਸਭ ਤੋਂ ਵੱਡੇ ਬਾਜ਼ਾਰਾਂ 'ਚੋਂ ਇਕ ਆਜ਼ਾਦ ਮਾਰਕੀਟ 'ਚ ਕੁਝ ਦੁਕਾਨਾਂ ਨੂੰ ਅੱਗ ਲੱਗਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਕ ਦੁਕਾਨ 'ਚ ਅੱਗ ਲੱਗੀ, ਫਿਰ ਕੁਝ ਸਮੇਂ ਬਾਅਦ ਇਸ ਫੈਕਟਰੀ ਦੀ ਅੱਗ ਨੇ ਨਜ਼ਦੀਕੀ ਕਈ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਇਸ ਦੇ ਨਾਲ ਹੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 20 ਤੋਂ ਵਧੇਰੇ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਹੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਅੱਗ ਲੱਗਣ ਦੀਆਂ ਘਟਨਾ ਵਾਪਰੀਆਂ ਸਨ। ਵੀਰਵਾਰ ਦੇਰ ਰਾਤ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ਅਤੇ 5 ਦੀ ਛੱਤ 'ਤੇ ਅਚਾਨਕ ਅੱਗ ਲੱਗ ਗਈ। ਅੱਗ ਵੀਰਵਾਰ ਰਾਤ 8.15 ਵਜੇ ਲੱਗੀ। ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਦੰਗ ਰਹਿ ਗਏ। ਇਸ ਤੋਂ ਬਾਅਦ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ। ਸਟੇਸ਼ਨ ਦੇ ਮੁਲਾਜ਼ਮਾਂ ਦੀ ਮਦਦ ਨਾਲ 20 ਮਿੰਟਾਂ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ।
ਵਿਸ਼ਵ ਪੱਧਰੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ਅਤੇ 5 ਦੀ ਛੱਤ 'ਤੇ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਅੱਗ ਵੀਰਵਾਰ ਰਾਤ 8.15 ਵਜੇ ਲੱਗੀ। ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਦੰਗ ਰਹਿ ਗਏ। ਹਾਲਾਂਕਿ ਰੇਲਵੇ ਕਰਮਚਾਰੀਆਂ ਨੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।

In The Market