ਚੰਡੀਗੜ੍ਹ- ਸ਼ਹਿਰ ਵਿਚ ਹੁਣ ਕੋਰੋਨਾ (Corona) ਤੋਂ ਹਾਲਾਤ ਸੁਧਰ ਰਹੇ ਹਨ। ਵਾਇਰਸ (Virus) ਦਾ ਕਹਿਰ ਹੁਣ ਸ਼ਹਿਰ ਤੋਂ ਹਟ ਰਿਹਾ ਹੈ। ਵਾਇਰਸ (Virus) ਦੇ ਨਵੇਂ ਮਾਮਲੇ ਹੁਣ ਰੋਜ਼ਾਨਾ ਘੱਟ ਹੋਣ ਲੱਗੇ ਹਨ। ਇਸ ਤੋਂ ਲੱਗ ਇਹੀ ਰਿਹਾ ਹੈ ਕਿ ਹਾਲਾਤ ਫਰਵਰੀ ਦੇ ਪਹਿਲੇ ਹਫਤੇ ਤੱਕ ਹੋਰ ਬਿਹਤਰ ਹੋ ਜਾਣਗੇ। ਜ਼ਿੰਦਗੀ ਫਿਰ ਪਟੜੀ 'ਤੇ ਪਰਤ ਆਵੇਗੀ। ਹੁਣ ਨਵੇਂ ਮਾਮਲੇ (New Cases) ਲਗਾਤਾਰ ਘੱਟ ਹੋ ਰਹੇ ਹਨ। ਹੁਣ ਨਵੇਂ ਵਾਇਰਸ (New Virus) ਮਾਮਲੇ ਚਾਰ ਅੰਕਾਂ ਨਾਲ ਘੱਟ ਹੋ ਕੇ ਤਿੰਨ ਅੰਕਾਂ ਵਿਚ ਪਹੁੰਚ ਗਏ ਹਨ। ਐਤਵਾਰ ਨੂੰ 808 ਨਵੇਂ ਪਾਜ਼ੇਟਿਵ (808 New Positive) ਮਾਮਲੇ ਸਾਹਮਣੇ ਆਏ। ਇਸ ਨੂੰ ਦੇਖਦੇ ਹੋਏ ਹੁਣ ਲੱਗ ਰਿਹਾ ਹੈ ਕਿ ਅਗਲੀ ਕੋਵਿਡ ਵਾਰ ਰੂਮ ਮੀਟਿੰਗ (Covid War Room Meeting) ਤੋਂ ਰਾਹਤ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। Also Read : ਨੌਕਰੀ ਲਈ 3000 ਕਿਮੀ ਦੂਰ ਪਹੁੰਚਿਆ ਵਿਅਕਤੀ, ਜੌਬ ਮਿਲੀ ਵੀ ਪਰ ਜਾਂਦੀ ਲੱਗੀ
ਸਭ ਤੋਂ ਪਹਿਲਾਂ ਰਾਹਤ ਛੋਟੇ ਦੁਕਾਨਦਾਰਾਂ ਨੂੰ ਮਿਲ ਸਕਦੀ ਹੈ। ਅਜੇ ਉਨ੍ਹਾਂ ਨੂੰ ਸ਼ਾਮ ਪੰਜ ਵਜੇ ਦੁਕਾਨ ਬੰਦ ਕਰਨੀ ਪੈ ਰਹੀ ਹੈ। ਉਨ੍ਹਾਂ ਨੂੰ ਪ੍ਰਸ਼ਾਸਨ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਦੋ ਘੰਟੇ ਹੋਰ ਦੁਕਾਨ ਖੋਲ੍ਹਣ ਦੀ ਮਨਜ਼ੂਰੀ ਦੇ ਸਕਦਾ ਹੈ। ਦੁਕਾਨਦਾਰ ਵੀ ਰਾਤ 7 ਵਜੇ ਤੱਕ ਦੁਕਾਨ ਖੋਲ੍ਹਣ ਦੀ ਮਨਜ਼ੂਰੀ ਮੰਗ ਰਹੇ ਹਨ। ਉਹ ਪੂਰੇ ਸ਼ਹਿਰ ਦੀ ਮਾਰਕੀਟ ਨੂੰ ਰਾਤ 7 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ ਮੰਗ ਰਹੇ ਹਨ। ਉਹ ਪੂਰੇ ਸ਼ਹਿਰ ਦੀ ਮਾਰਕੀਟ ਨੂੰ ਰਾਤ 7 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ ਮੰਗ ਰਹੇ ਹਨ। ਇਸ ਤੋਂ ਇਲਾਵਾ ਸਮਾਜਿਕ ਪ੍ਰੋਗਰਾਮਾਂ ਵਿਚ ਗੈਸਟ ਦੀ ਗਿਣਤੀ ਨੂੰ ਵਧਾਉਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ। ਅਜੇ ਇਨਡੋਰ ਵਿਚ 50 ਅਤੇ ਓਪਨ ਵਿਚ 100 ਲੋਕਾਂ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਹੈ। Also Read : ਰਾਘਵ ਚੱਢਾ ਨੇ ਨਵਜੋਤ ਸਿੱਧੂ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੰਗਲਵਾਰ ਨੂੰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਵਿਡ ਵਾਰ ਰੂਮ ਮੀਟਿੰਗ ਕਰਨਗੇ। ਇਸ ਮੀਟਿੰਗ ਵਿਚ ਹੈਲਥ ਡਿਪਾਰਟਮੈਂਟ ਦੇ ਸੁਝਾਅ 'ਤੇ ਇਹ ਫੈਸਲਾ ਲਿਆ ਜਾ ਸਕਦਾ ਹੈ। ਹੈਲਥ ਡਿਪਾਰਟਮੈਂਟ ਇਸ ਤੋਂ ਪਹਿਲਾਂ ਸੋਮਵਾਰ ਨੂੰ ਰੀਵਿਊ ਮੀਟਿੰਗ ਕਰੇਗਾ। ਹੈਲਥ ਸੈਕ੍ਰੇਟਰੀ ਯਸ਼ਪਾਲ ਗਰਗ ਇਹ ਮੀਟਿੰਗ ਕਰਨਗੇ। ਡਾਕਟਰਾਂ ਦੀ ਰਾਏ ਦੇ ਆਧਾਰ 'ਤੇ ਉਹ ਕੋਵਿਡ ਵਾਰ ਰੂਮ ਮੀਟਿੰਗ ਵਿਚ ਡਿਪਾਰਮੈਂਟ ਵਲੋਂ ਪ੍ਰਸਤਾਵਿਤ ਸੁਝਾਅ ਦੇਣਗੇ। ਵੈਕਸੀਨੇਸ਼ਨ ਦੇ ਮਾਮਲੇ ਵਿਚ ਅਜੇ ਵੀ ਚੰਡੀਗੜ੍ਹ ਪਿਛੜ ਰਿਹਾ ਹੈ। ਲੋਕ ਪਹਿਲੀ ਤੋਂ ਬਾਅਦ ਦੂਜੀ ਡੋਜ਼ ਲਗਵਾਉਣ ਨਹੀਂ ਆ ਰਹੇ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਕ ਨੇ ਪਿਛਲੀ ਮੀਟਿੰਗ ਵਿਚ ਸਖ਼ਤ ਹੁਕਮ ਦਿੱਤੇ ਸਨ। ਉਨ੍ਹਾਂ ਨੇ ਵੈਕਸੀਨੇਸ਼ਨ ਕਵਰੇਜ ਪੂਰੀ ਕਰਨ ਲਈ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਸੀ। ਹੁਣ ਹੈਲਥ ਡਿਪਾਰਟਮੈਂਟ ਇਸ 'ਤੇ ਪ੍ਰਸ਼ਾਸਕ ਨੂੰ ਜਾਣਕਾਰੀ ਦੇਵੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर