LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੌਕਰੀ ਲਈ 3000 ਕਿਮੀ ਦੂਰ ਪਹੁੰਚਿਆ ਵਿਅਕਤੀ, ਜੌਬ ਮਿਲੀ ਵੀ ਪਰ ਜਾਂਦੀ ਲੱਗੀ

24jan girush

ਨਵੀਂ ਦਿੱਲੀ: ਆਸਟ੍ਰੇਲੀਆ (Australia) ਦੇ 51 ਸਾਲਾ ਹਾਮਿਸ਼ ਗ੍ਰਿਫਿਨ (Hamish Griffin) ਨੌਕਰੀ ਮਿਲਣ ਤੋਂ ਬਾਅਦ ਪਤਨੀ ਅਤੇ ਬੱਚੇ ਸਮੇਤ 3000 ਕਿਮੀ ਦੂਰ ਤਸਮਾਨੀਆ (Tasmania) ਪਹੁੰਚੇ। ਪਰ ਇਥੇ ਪਹੁੰਚਣ ਤੋਂ ਬਾਅਦ ਗ੍ਰਿਫਿਨ (Griffin) ਨੂੰ ਦੋ ਘੰਟੇ ਵਿਚ ਹੀ ਨੌਕਰੀ ਤੋਂ ਕੱਢ ਦਿੱਤਾ। ਕੁਝ ਹੀ ਦੇਰ ਗ੍ਰਿਫਿਨ ਬੇਘਰ (Griffin Homeless) ਹੋ ਗਏ। ਐਂਪਲਾਇਰ ਨੇ ਨੌਕਰੀ ਤੋਂ ਕੱਢਣ ਦਾ ਅਜੀਬੋਗਰੀਬ ਕਾਰਣ ਦੱਸਿਆ। ਸੋਸ਼ਲ ਮੀਡੀਆ (Social Media) 'ਤੇ ਇਕ ਪੋਸਟ ਰਾਹੀਂ ਹੈਮਿਸ਼ ਗ੍ਰਿਫਿਨ (Hamish Griffin) ਨੇ ਦੱਸਿਆ ਕਿ ਉਹ ਵੀਡੀਓ ਇੰਟਰਵਿਊ (Video interview) ਤੋਂ ਬਾਅਦ ਪਾਰਕ ਪ੍ਰਬੰਧਕ ਦੀ ਨੌਕਰੀ ਲਈ ਕੁਈਨਜ਼ਲੈਂਡ (Queensland) ਤੋਂ ਤਸਮਾਨੀਆ ਦੇ ਸਟ੍ਰਾਹਨ ਪਹੁੰਚੇ ਸਨ। ਇਥੇ ਉਨ੍ਹਾਂ ਨੇ ਬਿਗ 4 ਹੌਲੀਡੇ ਪਾਰਕ ਵਿਚ ਨਵੀਂ ਨੌਕਰੀ ਜੁਆਇਨ ਕੀਤੀ। ਪਰ ਇੰਪਲਾਇਰ ਨੇ ਸਿਰਫ 2 ਘੰਟੇ ਅੰਦਰ ਹੀ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਐਂਪਲਾਇਰ ਨੇ ਇਸ ਦੀ ਵਜ੍ਹਾ ਗ੍ਰਿਫਿਨ ਦਾ ਮੋਟਾਪਾ ਦੱਸਿਆ। Also Read :  ਰਾਘਵ ਚੱਢਾ ਨੇ ਨਵਜੋਤ ਸਿੱਧੂ ਨੂੰ ਸੁਣਾਈਆਂ ਖਰੀਆਂ-ਖਰੀਆਂ

Hamish Griffin – Latest News Information in Telugu | తాజా వార్తలు, Articles  & Updates on Hamish Griffin | Photos & Videos | LatestLY తెలుగు

ਅੰਗਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਹੈਮਿਸ਼ ਗ੍ਰਿਫਿਨ ਨੇ ਹਾਲ ਹੀ ਵਿਚ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਦੌਰਾਨ ਇਕ ਸੋਫਾ ਖਿਸਕਾਉਣ ਲਈ ਕਿਹਾ ਗਿਆ। ਜਿਸ ਵਿਚ ਉਨ੍ਹਾਂ ਨੂੰ ਕਾਫੀ ਮੁਸ਼ਕਲ ਹੋਈ। ਇਸ ਤੋਂ ਬਾਅਦ ਹੀ ਇਹ ਤੈਅ ਕਰ ਲਿਆ ਗਿਆ ਕਿ ਮੈਂ ਸਰੀਰਕ ਤੌਰ 'ਤੇ ਫਿਟ ਨਹੀਂ ਹਾਂ ਅਤੇ ਨੌਕਰੀ ਤੋਂ ਕੱਢ ਦਿੱਤਾ ਗਿਆ। ਐਂਪਲਾਇਰ ਨੇ ਇਹ ਵੀ ਕਿਹਾ ਕਿ ਮੋਟਾਪੇ ਕਾਰਣ ਉਹ ਲੌਨ ਵਿਚ ਘਾਹ ਕਟਾਈ ਕਰਨ ਅਤੇ ਪੌੜੀਆਂ ਚੜ੍ਹਣ ਵਰਗੇ ਕੰਮ ਨਹੀਂ ਕਰ ਸਕਦੇ ਸਨ। ਗ੍ਰਿਫਿਨ 'ਤੇ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਨੇ ਆਪਣੀ ਮੈਡੀਕਲ ਕੰਡੀਸ਼ਨ ਐਂਪਲਾਇਰ ਤੋਂ ਲੁਕਾਈ ਹੈ। ਹਾਲਾਂਕਿ ਗ੍ਰਿਫਿਨ ਨੇ ਕਿਹਾ ਕਿ ਉਹ ਆਪਣਾ ਕੰਮ ਠੀਕ ਤਰ੍ਹਾਂ ਕਰ ਸਕਦੇ ਹਨ। ਉਨ੍ਹਾਂ ਨੂੰ ਇਸ ਕੰਮ ਵਿਚ 8 ਸਾਲ ਦਾ ਤਜ਼ਰਬਾ ਹੈ। ਪਰ ਐਂਪਲਾਇਰ ਨੇ ਇਕ ਨਹੀਂ ਸੁਣੀ। ਗ੍ਰਿਫਿਨ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਨਵੀਂ ਨੌਕਰੀ ਲਈ ਕਾਫੀ ਸੰਘਰਸ਼ ਕੀਤਾ ਸੀ। ਉਹ ਆਪਣੀਆਂ ਕਾਫੀ ਚੀਜ਼ਾਂ ਵੇਚਣ ਤੋਂ ਬਾਅਦ ਤਸਮਾਨੀਆ ਆਏ ਸਨ।

Man travelled 3200 km for job but fired just two hours after joining new  job pratp - परिवार समेत 3000 किमी. दूर नौकरी करने पहुंचा शख्स, 2 घंटे बाद  ही हुआ बेरोज़गार ! – News18 हिंदी

ਪਰ ਨੌਕਰੀ ਜਾਣ ਤੋਂ ਬਾਅਦ ਨਾ ਤਾਂ ਉਨ੍ਹਾਂ ਕੋਲ ਘਰ ਬਚਿਆ ਹੈ ਅਤੇ ਨਾ ਹੀ ਕੋਈ ਕੰਮ। ਗ੍ਰਿਫਿਨ ਇਕ ਝਟਕੇ ਵਿਚ ਬੇਘਰ ਹੋ ਗਏ। ਹਾਲਾਂਕਿ ਉਨ੍ਹਾਂ ਨੇ ਹਾਰ ਨਹੀਂ ਮੰਨੀ ਹੈ। ਉਹ ਹੁਣ ਇਸ ਮਾਮਲੇ ਵਿਚ ਕਾਨੂੰਨੀ ਮਦਦ ਲੈ ਰਹੇ ਹਨ। ਉਨ੍ਹਾਂ ਦੇ ਵਕੀਲਾਂ ਦਾ ਦਾਅਵਾ ਹੈ ਕਿ ਬਿਨਾਂ ਸਬੂਤ ਕਿਸੇ ਨੂੰ ਮੈਡੀਕਲ ਮੁੱਦੇ ਲਈ ਬਰਖਾਸਤ ਕਰਨਾ ਭੇਦਭਾਵ ਦਾ ਮਾਮਲਾ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਗ੍ਰਿਫਿਨ ਨੇ 8 ਸਾਲ ਵਿਚ ਆਪਣਾ 90 ਕਿਲੋ ਭਾਰ ਘੱਟ ਕੀਤਾ। ਫਿਰ ਵੀ ਉਨ੍ਹਾਂ ਦੇ ਨਵੇਂ ਐਂਪਲਾਇਰ ਨੂੰ ਉਹ ਬਹੁਤ ਮੋਟੇ ਲੱਗੇ। ਉਸ ਨੇ ਗ੍ਰਿਫਿਨ ਨੂੰ ਬਹੁਤ ਮੋਟਾ ਹੋਣ ਕਾਰਣ ਨੌਕਰੀ ਤੋਂ ਕੱਢ ਦਿੱਤਾ। ਗ੍ਰਿਫਿਨ ਨੇ ਖੁਲਾਸਾ ਕੀਤਾ ਕਿ 90 ਕਿਲੋ ਭਾਰ ਘੱਟ ਕਰਨ ਲਈ ਉਨ੍ਹਾਂ ਨੇ ਸਰਜਰੀ, ਖਾਣ-ਪੀਣ, ਕਸਰਤ ਆਦਿ ਦਾ ਸਹਾਰਾ ਲਿਆ। ਇਸ ਪਿੱਛੇ ਪਤਨੀ ਅਤੇ ਪੁੱਤਰ ਦਾ ਅਹਿਮ ਰੋਲ ਰਿਹਾ। 

In The Market