LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਗੀ ਨੀਂਦ ਲਈ ਅਪਣਾਓ ਇਹ ਟਿੱਪਸ, ਬਣੀ ਰਹੇਗੀ ਸਰੀਰ 'ਚ ਐਨਰਜੀ

13s sleep

ਨਵੀਂ ਦਿੱਲੀ: ਸਾਰੇ ਦਿਨ ਦੀ ਥਕਾਵਟ ਦੇ ਬਾਅਦ ਰਾਤ ਨੂੰ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ। ਪਰ ਕਦੇ-ਕਦੇ ਖਰਾਬ ਆਦਤਾਂ ਕਾਰਨ ਰਾਤ ਵਿਚ ਨੀਂਦ ਪੂਰੀ ਨਹੀਂ ਹੁੰਦੀ, ਜਿਸ ਨਾਲ ਅਗਲੇ ਦਿਨ ਕੰਮ ਕਰਨ ਵਿਚ ਮਨ ਨਹੀਂ ਲੱਗਦਾ। ਅਜਿਹੇ ਵਿਚ ਨੀਂਦ ਨੂੰ ਪੂਰਾ ਕਰਨ ਦੇ ਲਈ ਕੁਝ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਤਾਂਕਿ ਅਗਲੇ ਦਿਨ ਸਰੀਰ ਵਿਚ ਭਰਪੂਰ ਐਨਰਜੀ ਰਹਿ ਸਕੇ। ਪਰ ਇਸ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ। ਅਜਿਹੇ ਵਿਚ ਤੁਸੀਂ ਸੌਣ ਤੋਂ ਪਹਿਲਾਂ ਮਾਹਰਾਂ ਦੀਆਂ ਇਨ੍ਹਾਂ ਟਿਪਸ ਨੂੰ ਫਾਲੋਅ ਕਰ ਚੰਗੀ ਤੇ ਲੋੜੀਂਦੀ ਨੀਂਦ ਲੈ ਸਕਦੇ ਹੋ।

ਪੜੋ ਹੋਰ ਖਬਰਾਂ: ਸਿਰਫ ਔਰਤਾਂ ਚਲਾਉਣਗੀਆਂ Ola ਦਾ ਇਲੈਕਟ੍ਰਿਕ ਸਕੂਟਰ ਕਾਰਖਾਨਾ, 10 ਹਜ਼ਾਰ ਦੀ ਹੋਵੇਗੀ ਭਰਤੀ

ਆਪਣੇ ਗੈਜੇਟ ਨੂੰ ਸਵਿੱਚ ਆਫ ਕਰ ਦਿਓ: ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਦਿਨ ਭਰ ਦੀ ਥਕਾਵਟ ਦੇ ਬਾਅਦ ਆਰਾਮ ਕਰਨ ਦਾ ਸਭ ਤੋਂ ਚੰਗਾ ਤਰੀਕਾ ਫੋਨ ਉੱਤੇ ਮੂਵੀ ਦੇਖਣਾ ਜਾਂ ਸੋਸ਼ਲ ਮੀਡੀਆ ਉੱਤੇ ਕੁਝ ਸਮਾਂ ਬਿਤਾਉਣਾ ਹੈ। ਪਰ ਕੀ ਅਜਿਹਾ ਕਰਨਾ ਸਹੀ ਹੈ। ਤੁਹਾਡੇ ਗੈਜੇਟਸ ਦੀ ਤੇਜ਼ ਰੌਸ਼ਨੀ ਸਲੀਪ ਹਾਰਮੋਨ ਦੇ ਸਿਕ੍ਰੀਸ਼ਨ ਵਿਚ ਰੁਕਾਵਟ ਪਾ ਸਕਦੀ ਹੈ। ਮਾਹਰਾਂ ਮੁਤਾਬਕ ਸਕ੍ਰੀਨ ਤੋਂ ਦੂਰ ਰਹਿਣ ਨਾਲ ਮੈਲਾਟੋਨਿਨ ਹਾਰਮੋਨ ਦੇ ਸਿਕ੍ਰੀਸ਼ਨ ਵਿਚ ਮਦਦ ਮਿਲਦੀ ਹੈ।

ਕਿਤਾਬ ਪੜੋ: ਵੈੱਬ ਸੀਰੀਜ਼ ਦੀ ਥਾਂ ਕਿਤਾਬ ਪੜਨਾ ਇਕ ਚੰਗਾ ਵਿਕਲਪ ਹੋ ਸਕਦਾ ਹੈ। ਪੜਨ ਨਾਲ ਤੁਹਾਡਾ ਮਾਈਂਡ ਰਿਲੈਕਸ ਰਹਿੰਦਾ ਹੈ। ਤੁਸੀਂ ਸੌਣ ਤੋਂ ਪਹਿਲਾਂ ਆਪਣੀ ਪਸੰਦ ਦੀ ਕਿਤਾਬ ਪੜ ਸਕਦੇ ਹੋ।

ਪੜੋ ਹੋਰ ਖਬਰਾਂ: ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਬਿਆਨ, ਕਿਹਾ-'ਦਿੱਲੀ ਜਾ ਕੇ ਦਿਓ ਧਰਨੇ'

ਸੌਣ ਤੋਂ ਪਹਿਲਾਂ ਨਹਾਓ: ਮਾਹਰ ਸੌਣ ਤੋਂ ਪਹਿਲਾਂ ਨਹਾਉਣ ਦੀ ਸਲਾਹ ਦਿੰਦੇ ਹਨ। ਇਹ ਲੋਕਾਂ ਨੂੰ ਵਧੇਰੇ ਤੇਜ਼ੀ ਨਾਲ ਸੌਣ ਵਿਚ ਮਦਦ ਕਰਦਾ ਹੈ ਤੇ ਨੀਂਦ ਦੀ ਕੁਆਲਿਟੀ ਵਿਚ ਵੀ ਸੁਧਾਰ ਕਰਦਾ ਹੈ।

ਕੁਝ ਗਰਮ ਪੀਓ: ਹਲਦੀ ਵਾਲਾ ਦੁੱਧ ਜਾਂ ਕੈਮੋਮਾਈਲ ਚਾਹ ਦਿਮਾਗ ਦੇ ਨਾਲ-ਨਾਲ ਪੇਟ ਦੇ ਲਈ ਵੀ ਫਾਇਦੇਮੰਦ ਹੈ।

ਪੜੋ ਹੋਰ ਖਬਰਾਂ: ਅੰਤਰਰਾਸ਼ਟਰੀ ਸ਼ੂਟਰ ਨਮਨਵੀਰ ਬਰਾੜ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

ਆਪਣੇ ਸਾਹ ਲੈਣ ਉੱਤੇ ਦਿਓ ਧਿਆਨ: ਮਾਹਰ ਸੌਣ ਤੋਂ ਪਹਿਲਾਂ ਬ੍ਰੀਦਿੰਗ ਕਸਰਤ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹਨ। ਸੌਣ ਤੋਂ ਪਹਿਲਾਂ ਨਾੜੀ ਸੋਧਨ ਜਿਹੇ ਆਸਣ ਕਰਨ ਨਾਲ ਨਾ ਸਿਰਫ ਦਿਮਾਗ ਰਿਲੈਕਸ ਹੁੰਦਾ ਹੈ ਬਲਕਿ ਨੀਂਦ ਵੀ ਚੰਗੀ ਆਉਂਦੀ ਹੈ।

In The Market