LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਤਿਨ ਨੇ ਕੀਤਾ ਜੰਗ ਦਾ ਐਲਾਨ, ਬਿਖਰ ਗਿਆ ਭਾਰਤੀ ਸ਼ੇਅਰ ਬਾਜ਼ਾਰ

24f bazar

ਨਵੀਂ ਦਿੱਲੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਸਵੇਰੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਜੰਗ ਦੇ ਡਰ ਤੋਂ ਪਹਿਲਾਂ ਹੀ ਬਾਜ਼ਾਰ ਨੂੰ ਝਟਕਾ ਲੱਗਾ ਅਤੇ ਵੀਰਵਾਰ ਨੂੰ ਖੁੱਲ੍ਹਦੇ ਹੀ ਸ਼ੇਅਰ ਬਾਜ਼ਾਰ ਹਿੱਲ ਗਿਆ। ਸੈਂਸੈਕਸ ਨੇ 1300 ਤੋਂ ਜ਼ਿਆਦਾ ਅੰਕਾਂ ਦੀ ਭਾਰੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ।

Also Read: ਯੂਕਰੇਨ 'ਚ ਰੂਸੀ ਹਮਲਾ ਸ਼ੁਰੂ, ਰਾਜਧਾਨੀ ਕੀਵ 'ਚ ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਅਟੈਕ

ਖੁੱਲ੍ਹਦਿਆਂ ਹੀ ਇੰਨੀ ਵੱਡੀ ਗਿਰਾਵਟ
ਪ੍ਰੀ-ਓਪਨ ਸੈਸ਼ਨ 'ਚ ਹੀ ਬਾਜ਼ਾਰ ਦੱਸ ਰਿਹਾ ਸੀ ਕਿ ਅੱਜ ਭਾਰੀ ਬਿਕਵਾਲੀ ਹੋਣ ਵਾਲੀ ਹੈ। BSE ਸੈਂਸੈਕਸ ਪ੍ਰੀ-ਓਪਨ ਸੈਸ਼ਨ 'ਚ 1,800 ਅੰਕ ਜਾਂ 3.15 ਫੀਸਦੀ ਤੋਂ ਜ਼ਿਆਦਾ ਹੇਠਾਂ ਆ ਗਿਆ ਸੀ। ਐਨਐਸਈ ਨਿਫਟੀ ਵੀ 500 ਤੋਂ ਵੱਧ ਅੰਕਾਂ ਦੇ ਨੁਕਸਾਨ ਵਿੱਚ ਸੀ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 1300 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ 'ਚ ਰਿਹਾ। ਸਵੇਰੇ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਸੈਂਸੈਕਸ 55,750 ਅੰਕਾਂ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਸੀ। ਨਿਫਟੀ 350 ਤੋਂ ਜ਼ਿਆਦਾ ਅੰਕ ਡਿੱਗ ਕੇ 16,700 ਦੇ ਹੇਠਾਂ ਆ ਗਿਆ ਸੀ।

Also Read: ਰਾਮ ਰਹੀਮ ਕੱਟੜ ਅਪਰਾਧੀ ਹੈ ਜਾਂ ਨਹੀਂ ਸ਼ੁੱਕਰਵਾਰ ਨੂੰ ਫੈਸਲਾ ਕਰੇਗੀ ਹਾਈਕੋਰਟ

ਲਗਾਤਾਰ ਡਿੱਗ ਰਿਹਾ ਬਾਜ਼ਾਰ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਨੇ ਚੰਗੀ ਸ਼ੁਰੂਆਤ ਕੀਤੀ ਸੀ, ਪਰ ਸ਼ਾਮ ਦੇ ਅੰਤ ਤੱਕ ਸਾਰੀ ਗਤੀ ਖਤਮ ਹੋ ਗਈ ਸੀ। ਦਿਨ ਦੇ ਕਾਰੋਬਾਰ ਦੀ ਸਮਾਪਤੀ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਦੋਵੇਂ ਹੀ ਨੁਕਸਾਨ ਵਿੱਚ ਸਨ। ਕਾਰੋਬਾਰ ਖਤਮ ਹੋਣ 'ਤੇ ਸੈਂਸੈਕਸ 68.62 ਅੰਕ (0.12 ਫੀਸਦੀ) ਡਿੱਗ ਕੇ 57,232.06 ਅੰਕ 'ਤੇ ਸੀ। NSE ਨਿਫਟੀ ਵੀ 28.95 ਅੰਕ (0.17 ਫੀਸਦੀ) ਦੇ ਨੁਕਸਾਨ ਨਾਲ 17,063.25 'ਤੇ ਰਿਹਾ। ਇਸ ਤਰ੍ਹਾਂ ਬਾਜ਼ਾਰ ਲਗਾਤਾਰ ਛੇਵੇਂ ਦਿਨ ਡਿੱਗ ਕੇ ਬੰਦ ਹੋਇਆ।

Also Read: ਹਿਮਾਚਲ ਪ੍ਰਦੇਸ਼: ਹਾਈਵੇਅ 'ਤੇ ਡਿੱਗੇ ਬਰਫ਼ ਦੇ ਤੋਦੇ, ਸੜਕਾਂ ਬੰਦ

ਪੁਤਿਨ ਨੇ ਕੀਤਾ ਜੰਗ ਦਾ ਐਲਾਨ
ਗਲੋਬਲ ਬਾਜ਼ਾਰ 'ਤੇ ਯੂਕਰੇਨ ਸੰਕਟ ਦਾ ਦਬਾਅ ਬਣਿਆ ਹੋਇਆ ਹੈ। ਤੇਜ਼ੀ ਨਾਲ ਬਦਲ ਰਹੀਆਂ ਘਟਨਾਵਾ ਕਾਰਨ ਨਿਵੇਸ਼ਕ ਘਬਰਾਏ ਹੋਏ ਹਨ। ਲਗਾਤਾਰ ਡਰ ਸੀ ਕਿ ਰੂਸ ਕਿਸੇ ਵੀ ਸਮੇਂ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ। ਪੁਤਿਨ ਦੇ ਅੱਜ ਦੇ ਐਲਾਨ ਦੇ ਨਾਲ ਹੀ ਕਿਆਸਅਰਾਈਆਂ 'ਤੇ ਰੋਕ ਲੱਗ ਗਈ। ਹੁਣ ਸੰਭਾਵਨਾ ਹੈ ਕਿ ਪੂਰਬੀ ਯੂਰਪ ਵਿੱਚ ਇਹ ਜੰਗ ਤੀਜੇ ਵਿਸ਼ਵ ਯੁੱਧ ਦਾ ਰੂਪ ਨਾ ਲੈ ਲਵੇ।

ਗਲੋਬਲ ਮਾਰਕੀਟ ਦੀ ਮਾੜੀ ਹਾਲਤ
ਬੁੱਧਵਾਰ ਨੂੰ ਯੂਕਰੇਨ ਨੇ ਐਮਰਜੈਂਸੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਅਮਰੀਕੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਡਾਓ ਜੋਂਸ ਉਦਯੋਗਿਕ ਔਸਤ 1.38 ਪ੍ਰਤੀਸ਼ਤ, S&P 500 ਅੰਕਾਂ ਨਾਲ 1.84 ਪ੍ਰਤੀਸ਼ਤ ਅਤੇ ਨੈਸਡੈਕ ਕੰਪੋਜ਼ਿਟ 2.57 ਪ੍ਰਤੀਸ਼ਤ ਹੇਠਾਂ ਸੀ। ਵੀਰਵਾਰ ਨੂੰ ਲਗਭਗ ਸਾਰੇ ਏਸ਼ੀਆਈ ਬਾਜ਼ਾਰ ਘਾਟੇ 'ਚ ਹਨ। ਚੀਨ ਦਾ ਸ਼ੰਘਾਈ ਕੰਪੋਜ਼ਿਟ ਲਗਭਗ ਸਥਿਰ ਹੈ, ਪਰ ਜਾਪਾਨ ਦਾ ਨਿੱਕੇਈ ਜਾਂ ਦੱਖਣੀ ਕੋਰੀਆ ਦਾ ਕੋਸਪੀ ਸਭ ਵੱਡੀ ਗਿਰਾਵਟ ਵਿੱਚ ਹਨ।

In The Market