LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ ਪ੍ਰਦੇਸ਼: ਹਾਈਵੇਅ 'ਤੇ ਡਿੱਗੇ ਬਰਫ਼ ਦੇ ਤੋਦੇ, ਸੜਕਾਂ ਬੰਦ

24f barf

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਲਾਹੁਲ-ਸਪੀਤੀ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਨਾਲ ਵਾਹਨਾਂ ਦੀ ਆਵਾਜਾਈ ਰੁਕ ਗਈ ਅਤੇ ਚਿਨਾਬ ਨਦੀ ਦਾ ਪ੍ਰਭਾਵ ਰੁਕ ਗਿਆ। ਬੁੱਧਵਾਰ ਨੂੰ ਮਨਾਲੀ-ਲੇਹ ਸਥਿਤ ਬਿਲਿੰਗ ਨਾਲਾ ਕੋਲ ਬਰਫ਼ ਖਿੱਸਕਣ ਹੋਇਆ, ਜਿਸ ਨਾਲ ਸੜਕ ਮਾਰਗ ਵਾਹਨਾਂ ਦੀ ਆਵਾਜਾਈ ਲਈ ਰੁਕ ਗਿਆ ਹੈ। ਬੀ.ਆਰ.ਓ. ਕਮਾਂਡਰ ਕਰਨਲ ਸ਼ਬਰੀਸ਼ ਵਾਚਲੀ ਨੇ ਬਿਲਿੰਗ ਨਾਲਾ ਕੋਲ ਇਕ ਪੁਲ 'ਤੇ ਪਹਾੜੀ ਤੋਂ ਡਿੱਗੇ ਬਰਫ਼ ਦੇ ਤੋਦੇ ਹਟਾਉਣ ਲਈ ਮਸ਼ੀਨਰੀ ਲਗਾ ਦਿੱਤੀ ਹੈ। 

Also Read: ਸਭਾ ਵਿਚ ਕੰਨ ਫੜ ਕੇ BJP ਵਿਧਾਇਕ ਨੇ ਲਗਾਈਆਂ ਬੈਠਕਾਂ, ਮੰਗੇ 5 ਸਾਲ

ਇਸ ਦੇ ਨਾਲ ਉਦੇਪੁਰ ਦੇ ਸਾਹਮਣੇ ਪਹਾੜੀ ਤੋਂ ਵੀ ਬਰਫ਼ ਦੇ ਤੋਦੇ ਡਿੱਗਣ ਨਾਲ ਚਿਨਾਬ ਨਦੀ ਦਾ ਵਹਾਅ ਡੇਢ ਘੰਟੇ ਰੁਕ ਗਿਆ ਸੀ ਪਰ ਬਾਅਦ 'ਚ ਨਦੀ ਦੇ ਪਾਣੀ ਦਾ ਪੱਧਰ ਆਮ ਹੋ ਗਿਆ। ਨਦੀ ਦਾ ਵਹਾਅ ਰੁਕਣ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਪੁਲਸ ਸੁਪਰਡੈਂਟ ਮਾਨਵ ਵਰਮਾ ਨੇ ਦੱਸਿਆ ਕਿ ਨਦੀ ਦਾ ਵਹਾਅ ਰੁਕਿਆ ਹੋਇਆ ਸੀ ਅਤੇ ਹੁਣ ਆਮ ਹੋ ਗਿਆ ਹੈ। ਠੰਡ ਕਾਰਨ ਸਰਦੀ 'ਚ ਪਾਣੀ ਦਾ ਵਹਾਅ ਵੀ ਘੱਟ ਰਹਿੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਅਤੇ ਬਰਫ਼ਬਾਰੀ ਦਰਮਿਆਨ ਦੂਰ ਦੇ ਖੇਤਰਾਂ ਵੱਲ ਨਾ ਜਾਣ। ਉਨ੍ਹਾਂ ਕਿਹਾ ਕਿ ਘਾਟੀ 'ਚ ਤਾਜ਼ਾ ਬਰਫ਼ਬਾਰੀ ਕਾਰਨ ਮਨਾਲੀ-ਕੇਲਾਂਗ ਸਮੇਤ ਪੂਰੀ ਘਾਟੀ ਦੀਆਂ ਸੜਕਾਂ 'ਚ ਵਾਹਨਾਂ ਦੇ ਪਹੀਏ ਜਾਮ ਹੋ ਗਏ ਹਨ।

Also Read: ਮੈਗੀ ਵਾਲੇ ਗੋਲਗੱਪੇ ਦੇਖ ਲੋਕਾਂ ਦਾ ਚੜ੍ਹਿਆ ਪਾਰਾ, ਕਿਹਾ-ਭਗਵਾਨ ਤੋਂ ਡਰ, ਕੁਝ ਤਾਂ ਰਹਿਮ ਕਰ!

In The Market