LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਭਾ ਵਿਚ ਕੰਨ ਫੜ ਕੇ BJP ਵਿਧਾਇਕ ਨੇ ਲਗਾਈਆਂ ਬੈਠਕਾਂ, ਮੰਗੇ 5 ਸਾਲ

bjp mla

ਸੋਨਭੱਦਰ- ਉੱਤਰ ਪ੍ਰਦੇਸ਼ (Uttar Pradesh) ਵਿਚ ਜਾਰੀ ਵਿਧਾਨ ਸਭਾ ਚੋਣਾਂ (Assembly elections) ਦੇ ਕਈ ਰੰਗ ਦੇਖਣ ਨੂੰ ਮਿਲ ਰਹੇ ਹਨ। ਵੋਟ ਪਾਉਣ ਲਈ ਉਮੀਦਵਾਰ ਹਰ ਜਤਨ ਕਰਨ ਨੂੰ ਤਿਆਰ ਹੈ। ਕੋਈ ਜਨਤਾ ਵਿਚਾਲੇ ਜਾ ਕੇ ਰੋਣ ਲੱਗ ਜਾਂਦਾ ਹੈ ਤਾਂ ਕੋਈ ਹੱਥ ਜੋੜ ਕੇ ਵੋਟ ਦੀ ਅਪੀਲ ਕਰ ਰਿਹਾ ਹੈ। ਪਰ ਸੋਨਭੱਦਰ (Sonbhadra) ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਾਜਪਾ ਉਮੀਦਵਾਰ (BJP candidate) ਪੂਰੀ ਸਭਾ ਵਿਚ ਕੰਨ ਫੜ੍ਹ ਕੇ ਬੈਠਕਾਂ ਲਗਾ ਕੇ ਜਨਤਾ ਕੋਲੋਂ ਵੋਟ ਮੰਗਦੇ ਨਜ਼ਰ ਆਏ, ਕੰਨ ਫੜ ਕੇ ਬੈਠਕਾਂ ਕਰਦੇ ਨਜ਼ਰ ਆ ਰਹੇ ਭੂਪੇਸ਼ ਚੌਬੇ ਰਾਬਰਟਸਗੰਜ (Bhupesh Choubey Robertsganj) ਤੋਂ ਭਾਜਪਾ ਵਿਧਾਇਕ ਹਨ, ਜੋ ਆਪਣੀਆਂ ਗਲਤੀਆਂ ਲਈ ਮੁਆਫੀ ਮੰਗ ਰਹੇ ਹਨ। Also Read : ਮੈਗੀ ਵਾਲੇ ਗੋਲਗੱਪੇ ਦੇਖ ਲੋਕਾਂ ਦਾ ਚੜ੍ਹਿਆ ਪਾਰਾ, ਕਿਹਾ-ਭਗਵਾਨ ਤੋਂ ਡਰ, ਕੁਝ ਤਾਂ ਰਹਿਮ ਕਰ!


ਸੋਨਭੱਦਰ ਵਿਚ ਭਾਜਪਾ ਦੇ ਪ੍ਰੋਗਰਾਮ ਵਿਚ ਮੰਚ ਤੋਂ ਭਾਜਪਾ ਵਿਧਾਇਕ ਭੂਪੇਸ਼ ਚੌਬੇ ਕੰਨ ਫੜ ਕੇ ਬੈਠਕਾਂ ਲਗਾਉਂਦੇ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਕੁਰਸੀ 'ਤੇ ਹੀ ਬੈਠਕਾਂ ਲਗਾਈਆਂ ਅਤੇ ਪੰਜ ਸਾਲ ਵਿਚ ਉਨ੍ਹਾਂ ਤੋਂ ਹੋਈਆਂ ਗਲਤੀਆਂ ਦੀ ਜਨਤਾ ਤੋਂ ਮੁਆਫੀ ਮੰਗੀ। ਦੋਸ਼ ਹੈ ਕਿ ਪੰਜ ਸਾਲ ਤੱਕ ਵਿਧਾਇਕ ਭੂਪੇਸ਼ ਚੌਬੇ ਜਨਤਾ ਵਿਚਾਲੇ ਨਦਾਰਦ ਸਨ। ਜਿਸ ਦੀ ਵਜ੍ਹਾ ਨਾਲ ਹੁਣ ਮੁਆਫੀ ਮੰਗਦੇ ਫਿਰ ਰਹੇ ਹਨ। ਰੌਬਰਟਸਗੰਜ ਤੋਂ ਵਿਧਾਇਕ ਭੂਪੇਸ਼ ਚੌਬੇ ਨੇ ਪ੍ਰੋਗਰਾਮ ਦੌਰਾਨ ਸਭ ਦੇ ਸਾਹਮਣੇ ਕੁਰਸੀ 'ਤੇ ਖੜ੍ਹੇ ਹੋ ਕੇ ਬੈਠਕਾਂ ਲਗਾਈਆਂ। 


ਦਰਅਸਲ ਕਲ ਭਾਜਪਾ ਦੇ ਝਾਰਖੰਡ ਵਿਧਾਇਕ ਰਾਬਰਟਸਗੰਜ ਵਿਚ ਵਰਕਰ ਸੰਮੇਲਨ ਕਰਨ ਆਏ ਸਨ। ਪ੍ਰੋਗਰਾਮ ਸ਼ੁਰੂ ਹੁੰਦੇ ਹੀ ਵਿਧਾਇਕ ਭੂਪੇਸ਼ ਚੌਬੇ ਜਨਤਾ ਤੋਂ ਮੁਆਫੀ ਮੰਗਦੇ ਨਜ਼ਰ ਆਏ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਨਾਂ ਦੇ ਨਾਅਰੇ ਲੱਗ ਰਹੇ ਹਨ ਅਤੇ ਉਹ ਕੁਰਸੀ 'ਤੇ ਖੜ੍ਹੇ ਹੋ ਕੇ ਲਗਾਤਾਰ ਬੈਠਕਾਂ ਲਗਾ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਕਤਾਰ ਵਿਚ ਮੌਜੂਦ ਕੁਝ ਲੋਕ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆ ਰਹੇ ਹਨ। ਤ੍ਰਿਦੇਵ ਵਰਕਰ ਸੰਮੇਲਨ ਵਿਚ ਭੂਪੇਸ਼ ਚੌਬੇ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ 2017 ਦੀਆਂ ਚੋਣਾਂ ਵਿਚ ਤੁਸੀਂ ਸਾਰੇ ਨੇ ਆਪਣਾ ਆਸ਼ੀਰਵਾਦ ਦਿੱਤਾ ਸੀ, ਉਸੇ ਤਰ੍ਹਾਂ ਇਸ ਵਾਰ ਵੀ ਆਸ਼ੀਰਵਾਦ ਦਿਓ। ਇਸ ਦੇ ਨਾਲ ਹੀ ਪੰਜ ਸਾਲਾਂ ਦੇ ਕਾਰਜਕਾਲ ਵਿਚ ਵਿਧਾਇਕ ਤੋਂ ਹੋਈਆਂ ਗਲਤੀਆਂ 'ਤੇ ਉਨ੍ਹਾਂ ਨੇ ਮੁਆਫੀ ਮੰਗੀ ਅਤੇ ਮੰਚ 'ਤੇ ਹੀ ਬੈਠਕਾਂ ਕਰਨ ਲੱਗੇ।

In The Market