LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

8 ਸਾਲਾ ਧੀ ਨਾਲ ਜੋੜੇ ਵਲੋਂ ਤਸ਼ੱਦਦ ਦੀਆਂ ਹੱਦਾਂ ਪਾਰ, ਭੁੱਖ ਕਾਰਨ ਮਾਸੂਮ ਨੇ ਤੋੜਿਆ ਦੰਮ

8d daughter

ਨਵੀਂ ਦਿੱਲੀ: ਦੱਖਣੀ ਕੋਰੀਆ (South Korea) ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜੋੜੇ ਨੇ ਆਪਣੀ 8 ਸਾਲਾ ਬੱਚੀ ਨੂੰ ਨਾ ਸਿਰਫ ਭੁੱਖੇ (Hungry) ਰੱਖਿਆ ਸਗੋਂ ਉਸ 'ਤੇ ਇੰਨੇ ਤਸ਼ੱਦਦ ਢਾਹੇ ਕਿ ਬੱਚੀ ਦੀ ਮੌਤ ਹੋ ਗਈ। ਇੱਕ ਅਪੀਲੀ ਅਦਾਲਤ ਨੇ ਬੁੱਧਵਾਰ ਨੂੰ ਇੱਕ ਜੋੜੇ ਨੂੰ ਆਪਣੀ 8 ਸਾਲਾ ਧੀ ਨਾਲ ਦੁਰਵਿਵਹਾਰ ਕਰਨ ਅਤੇ ਭੁੱਖੇ ਮਾਰਨ ਦੇ ਦੋਸ਼ੀ ਠਹਿਰਾਏ ਜਾਣ ਲਈ ਹੇਠਲੀ ਅਦਾਲਤ ਵੱਲੋਂ 30 ਸਾਲ ਦੀ ਕੈਦ ਦੀ ਸਜ਼ਾ (Imprisonment) ਨੂੰ ਬਰਕਰਾਰ ਰੱਖਿਆ।

Also Read: ਰੋਹਿਤ ਸ਼ਰਮਾ ਨੂੰ ਮਿਲੀ ਵਨ-ਡੇ ਟੀਮ ਦੀ ਕਪਤਾਨੀ, BCCI ਨੇ ਕੀਤਾ ਐਲਾਨ

ਐਲੀਮੈਂਟਰੀ ਸਕੂਲ ਵਿਚ ਪੜ੍ਹਨ ਵਾਲੀ ਬੱਚੀ ਦੀ ਮਾਰਚ ਦੀ ਸ਼ੁਰੂਆਤ ਵਿਚ ਸਿਓਲ ਦੇ ਪੱਛਮ ਵਿਚ ਇੰਚਿਓਨ ਵਿਚ ਲੱਗਭਗ ਤਿੰਨ ਸਾਲ ਦੇ ਦੁਰਵਿਵਹਾਰ ਅਤੇ ਹਿੰਸਾ ਤੋਂ ਪੀੜਤ ਹੋਣ ਦੇ ਬਾਅਦ ਘਰ ਵਿਚ ਮੌਤ ਹੋ ਗਈ ਸੀ। ਬੱਚੀ ਨਾਲ ਅਜਿਹਾ ਵਿਵਹਾਰ ਉਸ ਦੀ ਜੈਵਿਕ ਮਾਂ ਅਤੇ ਮਤਰੇਏ ਪਿਤਾ ਨੇ ਕੀਤਾ ਸੀ ਜੋ ਕ੍ਰਮਵਾਰ 28 ਅਤੇ 27 ਸਾਲ ਦੀ ਉਮਰ ਦੇ ਸਨ। ਯੋਨਹਾਪ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਜੋੜੇ ਨੇ ਐਮਰਜੈਂਸੀ ਮਦਦ ਲਈ ਕਾਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਬੱਚਾ ਸਾਹ ਨਹੀਂ ਲੈ ਰਿਹਾ ਸੀ। ਮੌਕੇ 'ਤੇ ਭੇਜੇ ਗਏ ਬਚਾਅ ਕਰਮੀਆਂ ਨੇ ਬੱਚੀ ਨੂੰ ਮ੍ਰਿਤਕ ਪਾਇਆ, ਜਿਸ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ। 

Also Read: 10 ਦਸੰਬਰ ਤੋਂ ਘੱਟ ਜਾਵੇਗਾ ਟ੍ਰੇਨਾਂ ਦਾ ਕਿਰਾਇਆ, ਦੇਖੋ ਲਿਸਟ

ਬੱਚੀ ਦਾ ਵਜ਼ਨ ਸਿਰਫ 13 ਕਿਲੋ ਸੀ, ਜੋ ਉਸਦੇ ਸਾਥੀਆਂ ਨਾਲੋਂ ਲਗਭਗ 10 ਕਿਲੋ ਘੱਟ ਸੀ। ਜਾਂਚ ਤੋਂ ਪਤਾ ਲੱਗਿਆ ਕਿ ਜੋੜੇ ਨੇ 2018 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 35 ਵਾਰ ਬੱਚੀ ਨੂੰ ਝੂਠ ਬੋਲਣ ਜਾਂ ਚੋਰੀ ਨਾਲ ਖਾਣਾ ਖਾਣ ਵਰਗੇ ਕਾਰਨਾਂ ਕਰਕੇ ਸਖ਼ਤ ਸਰੀਰਕ ਸਜ਼ਾ ਦਿੱਤੀ। ਪਿਛਲੇ ਸਾਲ ਅਗਸਤ ਤੋਂ ਬੱਚੀ ਨੂੰ ਬਿਨਾਂ ਕਿਸੇ ਸਾਈਡ ਡਿਸ਼ ਦੇ ਸਿਰਫ ਚੌਲਾਂ ਦੇ ਕਟੋਰੇ ਦਿੱਤੇ ਗਏ ਸਨ ਜਾਂ ਕਈ ਵਾਰ ਸਾਰਾ ਦਿਨ ਖਾਣ-ਪੀਣ ਲਈ ਕੁਝ ਨਹੀਂ ਦਿੱਤਾ ਗਿਆ ਸੀ।ਜਾਂਚ ਮੁਤਾਬਕ ਉਸ ਦੀ ਮੌਤ ਤੋਂ ਦੋ ਦਿਨ ਪਹਿਲਾਂ, ਬੱਚੀ ਨੂੰ ਠੰਡੇ ਪਾਣੀ ਨਾਲ ਇਸ਼ਨਾਲ ਕਰਵਾਇਆ ਗਿਆ ਸੀ ਅਤੇ ਦੋ ਘੰਟਿਆਂ ਲਈ ਬਿਨਾਂ ਕੱਪੜਿਆਂ ਦੇ ਬਾਥਰੂਮ ਵਿੱਚ ਛੱਡ ਦਿੱਤਾ ਗਿਆ ਸੀ ਕਿਉਂਕਿ ਉਸਨੇ ਆਪਣੇ ਕੱਪੜਿਆਂ ਵਿਚ ਪਿਸ਼ਾਬ ਕੀਤਾ ਸੀ। ਮਤਰੇਏ ਪਿਤਾ ਨੇ ਬੱਚੀ ਨੂੰ ਉੱਥੇ ਬੇਹੋਸ਼ ਹੁੰਦੇ ਦੇਖਿਆ ਪਰ ਆਪਣੀਆਂ ਅੱਖਾਂ ਬੰਦ ਕਰ ਲਈਆਂ।

Also Read: CDS ਜਨਰਲ ਬਿਪਿਨ ਰਾਵਤ ਦੇ ਦੇਹਾਂਤ 'ਤੇ ਰਾਸ਼ਟਰਪਤੀ, PM ਸਣੇ ਕਈ ਨੇਤਾਵਾਂ ਨੇ ਜਤਾਇਆ ਦੁੱਖ

ਅਦਾਲਤ ਨੇ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਜੋੜੇ ਦੇ ਅਜਿਹਾ ਵਿਵਹਾਰ ਕਰਨ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੋੜੇ ਨੇ ਪਿਛਲੇ ਫ਼ੈਸਲੇ ਵਿੱਚ ਜ਼ੋਰ ਦੇ ਕੇ ਕਿਹਾ ਸੀ ਕਿ ਉਨ੍ਹਾਂ ਨੇ ਬੱਚੀ ਨੂੰ "ਜਾਣ ਬੁੱਝ ਕੇ" ਨਹੀਂ ਮਾਰਿਆ ਸੀ।ਇਸ ਜੋੜੇ ਦਾ ਵਿਆਹ 2017 ਵਿੱਚ ਹੋਇਆ ਸੀ। ਪਿਛਲੇ ਵਿਆਹ ਤੋਂ ਮਾਂ ਦੇ ਇੱਕ ਕੁੜੀ ਅਤੇ ਦੂਜਾ ਮੁੰਡਾ ਸੀ।

In The Market