LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ-ਯੁਕਰੇਨ ਜੰਗ : ਫਸੇ ਵਿਦਿਆਰਥੀਆਂ ਦੀ ਭਾਰਤ ਸਰਕਾਰ ਨੂੰ ਅਪੀਲ

4m amritsar student

ਕੀਵ : ਯੁਕਰੇਨ (Ukraine) ਦੇ ਖਾਰਕੀਵ ਵਿਚ ਫਸੇ ਭਾਰਤੀ ਵਿਦਿਆਰਥੀਆਂ (Indian students) ਦਾ ਰੋਮਾਨੀਆ ਬਾਰਡਰ (Romania border) ਤੱਕ ਪੁੱਜਣਾ ਵੀ ਮੁਸ਼ਕਲ ਹੋ ਰਿਹਾ ਹੈ। ਪੰਜਾਬ ਦੀਆਂ ਚਾਰ ਕੁੜੀਆਂ (Four girls) ਨੇ ਭਾਰਤ ਸਰਕਾਰ (Government of India) ਨੂੰ ਉਨ੍ਹਾਂ ਨੂੰ ਖਾਰਕੀਵ (Kharkiv) ਤੋਂ ਨਿਕਲਣ ਦੀ ਅਪੀਲ ਕੀਤੀ ਹੈ। ਫਿਲਹਾਲ ਕੁੜੀਆਂ ਖਾਰਕੀਵ ਤੋਂ 23 ਕਿਲੋਮੀਟਰ ਦੂਰ ਪਰਾਸਨ ਸ਼ਹਿਰ (The city of Parasan) ਦੇ ਬੰਕਰ 'ਚ ਲੁਕੀਆਂ ਹੋਈਆਂ ਹਨ। ਉਨ੍ਹਾਂ ਦੇ ਨਾਲ ਭਾਰਤ ਦੇ ਤਕਰੀਬਨ 1000 ਵਿਦਿਆਰਥੀ (1000 students) ਹਨ। ਜੋ ਜ਼ਖਮੀ ਵੀ ਹਨ ਅਤੇ ਥੱਕ ਚੁੱਕੇ ਹਨ। ਚਾਰੋ ਕੁੜੀਆਂ ਨੇ ਵੀਡੀਓ ਭੇਜ ਕੇ ਭਾਰਤ ਸਰਕਾਰ (Government of India) ਨੂੰ ਮਦਦ ਦੀ ਅਪੀਲ ਕੀਤੀ ਹੈ। ਕੁੜੀਆਂ ਨੇ ਦੱਸਿਆ ਕਿ ਉਹ ਖਾਰਕੀਵ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹਨ। ਟ੍ਰੇਨ ਫੜ ਰੋਮਾਨੀਆ ਬਾਰਡਰ ਪਹੁੰਚਣ ਦੀ ਐਡਵਾਇਜ਼ਰੀ ਜਾਰੀ ਹੋਈ ਤਾਂ ਉਹ 5 ਕਿਲੋਮੀਟਰ ਦਾ ਸਫਰ ਪੈਦਲ ਪੂਰਾ ਕਰਕੇ ਰੇਲਵੇ ਸਟੇਸ਼ਨ ਪਹੁੰਚੀਆਂ ਸਨ ਪਰ ਉਥੇ ਉਨ੍ਹਾਂ ਦੇ ਨਾਲ ਯੁਕਰੇਨ ਦੀ ਫੌਜ ਨੇ ਸਹੀ ਵਰਤਾਰਾ ਨਹੀਂ ਕੀਤਾ। ਕਿਸੇ ਨੂੰ ਵੀ ਟ੍ਰੇਨ ਵਿਚ ਜਾਣ ਨਹੀਂ ਦਿੱਤਾ ਗਿਆ। ਉਹ ਵੋਗਜਾਲ ਰੇਲਵੇ ਸਟੇਸ਼ਨ ਨੇੜੇ ਮੈਟਰੋ ਸਟੇਸ਼ਨ ਵਿਚ ਲੁੱਕ ਕੇ ਗਈਆਂ, ਪਰ ਉਦੋਂ ਭਾਰਤੀ ਵਿਦਿਆਰਥੀਆਂ ਨੂੰ ਖਾਰਕੀਵ ਛੱਡਣ ਦੀ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ। Also Read : ਯੁਕਰੇਨ ਤੋਂ ਪਰਤੇ ਬੱਚਿਆਂ ਦੇ ਗਲੇ ਲੱਗ ਰੋਏ ਮਾਂ-ਪਿਓ, ਢੋਲ ਦੀ ਥਾਪ 'ਤੇ ਪਾਇਆ ਭੰਗੜਾ

Post UN vote, forced to hide our identity: Indian students in Ukraine
ਕੁੜੀਆਂ ਦਾ ਕਹਿਣਾ ਹੈ ਕਿ ਵੋਗਜਾਲ ਛੱਡਣ ਤੋਂ ਬਾਅਦ 15 ਕਿਲੋਮੀਟਰ ਦੀ ਦੂਰੀ ਪੈਦਲ ਪਾਰ ਕੀਤੀ ਹੈ। ਉਨ੍ਹਾਂ ਦੇ ਕਾਫੀ ਨੇੜੇ ਬੰਬ ਧਮਾਕੇ ਹੋ ਰਹੇ ਸਨ ਪਰ ਸਾਰੇ ਚੱਲਦੇ ਰਹੇ। ਹੁਣ ਉਨ੍ਹਾਂ ਨੂੰ ਪਰਾਸਨ ਸ਼ਹਿਰ ਵਿਚ ਰੁਕਣ ਲਈ ਕਿਹਾ ਗਿਆ ਹੈ, ਪਰ ਇਹ ਵੀ ਸੁਰੱਖਿਅਤ ਨਹੀਂ ਹੈ। ਇਥੇ ਭਾਰਤ ਦੇ ਤਕਰੀਬਨ 1000 ਵਿਦਿਆਰਥੀ ਫਸੇ ਹੋਏ ਹਨ। ਇਥੇ ਬੰਬਾਂ ਦੀ ਆਵਾਜ਼ ਵਿਚਾਲੇ ਕੋਈ ਸੋ ਨਹੀਂ ਸਕਿਆ। ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਦਿਨ ਦਾ ਖਾਣਾ ਬਚਿਆ ਹੈ। ਪਾਣੀ ਦਾ ਸਿਪ-ਸਿਪ ਪੀ ਰਹੇ ਹਨ, ਤਾਂ ਜੋ ਪਾਣੀ ਦੀ ਕਮੀ ਨਾ ਹੋਵੇ। ਸਾਰੇ ਵਿਦਿਆਰਥੀ ਥੱਕ ਚੁੱਕੇ ਹਨ ਅਤੇ ਕਈ ਜ਼ਖਮੀ ਵੀ ਹਨ। ਰੋਮਾਨੀਆ ਬਾਰਡਰ ਤੱਕ ਪਹੁੰਚਣ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ। ਕੁੜੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਰੋਮਾਨੀਆ ਦੀ ਥਾਂ ਰਸ਼ੀਅਨ ਬਾਰਡਰ ਤੋਂ ਕੱਢਿਆ ਜਾਵੇ। ਖਾਰਕੀਵ ਤੇ ਸੁਮੀ ਦੇ ਵਿਦਿਆਰਥੀਆਂ ਲਈ ਰੋਮਾਨੀਆ ਬਹੁਤ ਦੂਰ ਹੈ ਅਤੇ ਟਰਾਂਸਪੋਰਟ ਮੁਹੱਈਆ ਨਹੀਂ ਹੈ। ਅਜਿਹੇ ਵਿਚ ਉਹ ਇਸ ਸਫਰ ਨੂੰ ਪੂਰਾ ਨਹੀਂ ਕਰ ਸਕਦੇ। ਉਥੇ ਹੀ ਹੁਣ ਉਨ੍ਹਾਂ ਕੋਲ ਸਮਾਂ ਵੀ ਨਹੀਂ ਹੈ ਅਤੇ ਭਾਰਤ ਨੂੰ ਛੇਤੀ ਕਦਮ ਚੁੱਕਣੇ ਚਾਹੀਦੇ ਹਨ।

In The Market