LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ-ਯੂਕਰੇਨ ਜੰਗ ਦਾ 14ਵਾਂ ਦਿਨ, ਕੋਕਾ ਕੋਲਾ ਨੇ ਰੂਸ 'ਚ ਆਪਣਾ ਕਾਰੋਬਾਰ ਕੀਤਾ ਬੰਦ

9m coco

ਨਵੀਂ ਦਿੱਲੀ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 14ਵਾਂ ਦਿਨ ਹੈ। ਰੂਸ ਨੇ ਬੁੱਧਵਾਰ ਨੂੰ ਯੂਕਰੇਨ ਵਿੱਚ ਜੰਗਬੰਦੀ ਦਾ ਹੁਕਮ ਦਿੱਤਾ ਹੈ। ਇਹ ਮਾਸਕੋ ਦੇ ਸਮੇਂ ਅਨੁਸਾਰ ਬੁੱਧਵਾਰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਕੋਕਾ-ਕੋਲਾ ਕੰਪਨੀ ਨੇ ਰੂਸ 'ਚ ਆਪਣੇ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਕੋਕਾ-ਕੋਲਾ ਕੰਪਨੀ ਨੇ ਕਿਹਾ ਹੈ ਕਿ ਸਾਡਾ ਦਿਲ ਉਨ੍ਹਾਂ ਲੋਕਾਂ ਦੇ ਨਾਲ ਹੈ ਜੋ ਯੂਕਰੇਨ ਵਿੱਚ ਹੋਈਆਂ ਇਨ੍ਹਾਂ ਦੁਖਦਾਈ ਘਟਨਾਵਾਂ ਨਾਲ ਅਣਜਾਣੇ ਵਿੱਚ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਅਮਰੀਕਾ ਨੇ ਯੂਕਰੇਨ ਲਈ ਰੂਸ ਦੇ ਬਣੇ ਲੜਾਕੂ ਜਹਾਜ਼ ਮੁਹੱਈਆ ਕਰਾਉਣ ਦੀ ਪੋਲੈਂਡ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

Also Read: ਅੰਮ੍ਰਿਤਸਰ-ਕੈਨੇਡਾ ਵਿਚਾਲੇ ਹੋਣੀ ਚਾਹੀਦੀ ਹੈ ਫਲਾਈਟ- ਕੈਨੇਡਾ ਦੀ ਸਸੰਦ ਵਿਚ ਸੰਸਦ ਮੈਂਬਰ ਬ੍ਰੈਡ ਵਿਸ ਨੇ ਚੁੱਕਿਆ ਮੁੱਦਾ

ਇਸ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਮੰਗਲਵਾਰ ਨੂੰ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰੂਸ ਨੂੰ 'ਅੱਤਵਾਦੀ ਦੇਸ਼' ਐਲਾਨ ਕਰਨ ਦੀ ਅਪੀਲ ਕੀਤੀ। ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ 'ਤੇ ਸਖ਼ਤ ਪਾਬੰਦੀਆਂ ਲਾਗੂ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਅਸੀਂ ਤੁਹਾਡੀ ਮਦਦ ਚਾਹੁੰਦੇ ਹਾਂ ਅਤੇ ਇਸ ਮਦਦ ਲਈ ਧੰਨਵਾਦੀ ਹਾਂ। ਮੈਂ ਤੁਹਾਡਾ ਧੰਨਵਾਦੀ ਹਾਂ ਬੋਰਿਸ, ਕਿਰਪਾ ਕਰਕੇ ਇਸ ਦੇਸ਼ ਦੇ ਖਿਲਾਫ ਹੋਰ ਪਾਬੰਦੀਆਂ ਲਗਾਓ ਅਤੇ ਇਸਨੂੰ ਇੱਕ ਅੱਤਵਾਦੀ ਦੇਸ਼ ਐਲਾਨ ਕਰੋ।

Also Read: ਅੰਮ੍ਰਿਤਸਰ 'ਚ ਨਸ਼ੇ ਮਾਮਲੇ 'ਚ ਕਾਂਸਟੇਬਲ ਗ੍ਰਿਫਤਾਰ, ਨਵਜੋਤ ਸਿੱਧੂ ਦੀ ਪੰਜਾਬ ਪੁਲਿਸ ਟਿੱਪਣੀ 'ਤੇ ਜਤਾਇਆ ਸੀ ਵਿਰੋਧ 

ਪੈਪਸੀਕੋ ਨੇ ਰੂਸ ਖਿਲਾਫ ਚੁੱਕਿਆ ਵੱਡਾ ਕਦਮ
ਯੂਕਰੇਨ 'ਤੇ ਰੂਸ ਦੇ ਹਮਲਿਆਂ ਦਰਮਿਆਨ ਦੁਨੀਆ ਭਰ ਦੀਆਂ ਕੰਪਨੀਆਂ ਰੂਸ 'ਤੇ ਪਾਬੰਦੀਆਂ ਲਗਾ ਰਹੀਆਂ ਹਨ। ਇਸ ਦੌਰਾਨ, ਪੈਪਸੀਕੋ ਨੇ ਰੂਸ ਵਿੱਚ ਪੈਪਸੀ-ਕੋਲਾ ਅਤੇ ਹੋਰ ਗਲੋਬਲ ਬੇਵਰੇਜ ਬ੍ਰਾਂਡਾਂ ਦੇ ਉਤਪਾਦਨ ਅਤੇ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।

In The Market