LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਂਚ ਤੋਂ ਬਾਅਦ ਇਕੱਠੇ ਇਨ੍ਹਾਂ 8 ਬੈਂਕਾਂ 'ਤੇ ਕਾਰਵਾਈ, RBI ਨੇ ਸਾਰਿਆਂ 'ਤੇ ਲਗਾਇਆ ਜੁਰਮਾਨਾ!

30 aug rbi

ਨਵੀਂ ਦਿੱਲੀ- ਬੈਂਕਿੰਗ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਾ ਕਰਨ ਕਾਰਨ, ਆਰਬੀਆਈ ਅਕਸਰ ਬੈਂਕਾਂ ਦੇ ਖਿਲਾਫ ਕਾਰਵਾਈ ਕਰਦਾ ਰਹਿੰਦਾ ਹੈ। ਭਾਰਤੀ ਰਿਜ਼ਰਵ ਬੈਂਕ ਸਹਿਕਾਰੀ ਬੈਂਕਾਂ ਨੂੰ ਲੈ ਕੇ ਵਧੇਰੇ ਸਾਵਧਾਨੀ ਵਰਤ ਰਿਹਾ ਹੈ। ਇਸੇ ਲੜੀ ਵਿੱਚ ਹੁਣ ਰਿਜ਼ਰਵ ਬੈਂਕ ਨੇ ਇੱਕੋ ਸਮੇਂ ਅੱਠ ਸਹਿਕਾਰੀ ਬੈਂਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਬੈਂਕਿੰਗ ਦੀਆਂ ਕੁਝ ਵਿਵਸਥਾਵਾਂ ਦੀ ਪਾਲਣਾ ਨਾ ਕਰਨ ਕਾਰਨ ਰਿਜ਼ਰਵ ਬੈਂਕ ਦੀ ਇਨ੍ਹਾਂ ਸਹਿਕਾਰੀ ਬੈਂਕਾਂ 'ਤੇ ਗਾਜ ਡਿੱਗੀ ਹੈ। ਸੈਂਟਰਲ ਬੈਂਕ ਨੇ ਉਨ੍ਹਾਂ 'ਤੇ 55 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਹੈ।

Also Read: SBI ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਹੈਕਰ! ਫਿਸ਼ਿੰਗ ਮੈਸੇਜ 'ਤੇ ਕਲਿੱਕ ਕਰਦੇ ਹੀ ਲੀਕ ਹੋ ਰਿਹੈ ਡਾਟਾ

ਇਸ ਸਹਿਕਾਰੀ ਬੈਂਕ 'ਤੇ ਸਭ ਤੋਂ ਵੱਧ ਜੁਰਮਾਨਾ
ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਵੱਖ-ਵੱਖ ਬਿਆਨਾਂ 'ਚ ਕਿਹਾ ਕਿ 8 ਸਹਿਕਾਰੀ ਬੈਂਕਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਸਥਿਤ ਵਿਸ਼ਾਖਾਪਟਨਮ ਕੋ-ਆਪਰੇਟਿਵ ਬੈਂਕ 'ਤੇ ਸਭ ਤੋਂ ਵੱਧ 55 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਬੈਂਕ ਨੇ ਆਮਦਨ ਦੀ ਪਛਾਣ, ਸੰਪਤੀਆਂ ਦੇ ਵਰਗੀਕਰਨ ਅਤੇ ਹਾਊਸਿੰਗ ਸਕੀਮਾਂ ਦੇ ਵਿੱਤ ਨਾਲ ਸਬੰਧਤ ਪ੍ਰਬੰਧਾਂ ਦੀ ਉਲੰਘਣਾ ਕੀਤੀ ਸੀ। ਇਸ ਕਾਰਨ ਕੇਂਦਰੀ ਬੈਂਕ ਨੇ ਉਸ 'ਤੇ 55 ਲੱਖ ਰੁਪਏ ਦਾ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਹੈ।

ਕਾਰਵਾਈ ਵਿੱਚ ਇਹ ਸਹਿਕਾਰੀ ਬੈਂਕ 
ਕੇਂਦਰੀ ਬੈਂਕ ਨੇ ਵੱਖ-ਵੱਖ ਬਿਆਨਾਂ ਵਿੱਚ ਕਿਹਾ ਕਿ ਭਾਰਤ ਹੈਵੀ ਇਲੈਕਟ੍ਰੀਕਲਜ਼ ਕਰਮਚਾਰੀ ਸਹਿਕਾਰੀ ਬੈਂਕ, ਤਿਰੂਚਿਰਾਪੱਲੀ, ਤਾਮਿਲਨਾਡੂ ਵਿੱਚ ਸੂਚਨਾ ਪ੍ਰਦਾਨ ਕਰਨ ਨਾਲ ਸਬੰਧਤ ਵਿਵਸਥਾਵਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਕੇਰਲ ਦੇ ਪਲੱਕੜ ਜ਼ਿਲ੍ਹੇ ਵਿੱਚ ਸਥਿਤ ਦ ਓਟਾਪਲਮ ਕੋ-ਆਪਰੇਟਿਵ ਅਰਬਨ ਬੈਂਕ ਲਿਮਟਿਡ ਉੱਤੇ 05 ਲੱਖ ਰੁਪਏ ਅਤੇ ਹੈਦਰਾਬਾਦ, ਤੇਲੰਗਾਨਾ ਵਿੱਚ ਸਥਿਤ ਦ ਦਾਰੂਸਲਮ ਕੋ-ਆਪਰੇਟਿਵ ਅਰਬਨ ਬੈਂਕ (ਅਰਬਨ ਬੈਂਕ) ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

Also Read: ਵਿਆਹੁਤਾ ਔਰਤ ਨਾਲ ਪਲੰਬਰ ਨੇ ਕੀਤਾ ਜਬਰ-ਜਨਾਹ, ਅਸ਼ਲੀਲ ਵੀਡੀਓ ਕੀਤੀ ਵਾਇਰਲ

ਇਨ੍ਹਾਂ ਬੈਂਕਾਂ ਨੂੰ ਜੁਰਮਾਨਾ ਵੀ ਭਰਨਾ ਪਵੇਗਾ
ਰਿਜ਼ਰਵ ਬੈਂਕ ਨੇ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਵਿੱਚ ਸਥਿਤ ਦ ਨੇਲੋਰ ਕੋ-ਆਪਰੇਟਿਵ ਅਰਬਨ ਬੈਂਕ ਲਿਮਟਿਡ ਅਤੇ ਆਂਧਰਾ ਪ੍ਰਦੇਸ਼ ਦੇ ਈਸਟ ਗੋਦਾਵਰੀ ਜ਼ਿਲ੍ਹੇ ਵਿੱਚ ਸਥਿਤ ਕਾਕੀਨਾਡਾ ਕੋ-ਆਪਰੇਟਿਵ ਟਾਊਨ ਬੈਂਕ ਲਿਮਟਿਡ (ਟਾਊਨ ਬੈਂਕ ਲਿਮਟਿਡ) ਨੂੰ 10-10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਨ੍ਹਾਂ ਤੋਂ ਇਲਾਵਾ ਕੇਂਦਰਪਾੜਾ ਸਥਿਤ ਦਿ ਕੇਂਦਰਪਾੜਾ ਅਰਬਨ ਕੋ-ਆਪਰੇਟਿਵ ਬੈਂਕ ਅਤੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਸਥਿਤ ਨੈਸ਼ਨਲ ਅਰਬਨ ਕੋ-ਆਪਰੇਟਿਵ ਬੈਂਕ ਲਿਮਟਿਡ 'ਤੇ 01 ਲੱਖ ਰੁਪਏ ਅਤੇ 05 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

In The Market