LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਨ 'ਤੇ ਖੇਡ ਪੁਲਿਸ ਮੁਲਾਜ਼ਮ ਨੇ ਬਚਾਈ ਮਾਸੂਮ ਬੱਚੇ ਸਣੇ 3 ਲੋਕਾਂ ਦੀ ਜਾਨ, ਹਰ ਕੋਈ ਕਰ ਰਿਹੈ ਤਾਰੀਫ

5a aag

ਨਵੀਂ ਦਿੱਲੀ- ਰਾਜਸਥਾਨ ਦੇ ਕਰੌਲੀ 'ਚ ਹੋਈ ਹਿੰਸਾ ਦੌਰਾਨ ਅਜਿਹੀ ਹੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਹਰ ਕੋਈ ਸਲੂਟ ਕਰ ਰਿਹਾ ਹੈ। ਅੱਗ ਦੀਆਂ ਲਪਟਾਂ ਵਿਚਕਾਰ ਕਾਂਸਟੇਬਲ ਦੇ ਮੋਢੇ 'ਤੇ ਇਕ ਮਾਸੂਮ ਹੈ। ਇਹ ਤਸਵੀਰ ਆਪਣੇ ਆਪ ਵਿੱਚ ਪੂਰੀ ਕਹਾਣੀ ਬਿਆਨ ਕਰ ਰਹੀ ਹੈ। ਕਾਂਸਟੇਬਲ ਨੇ ਆਪਣੀ ਜਾਨ 'ਤੇ ਖੇਡ ਕੇ ਹਿੰਸਾ 'ਚ ਝੁਲਸੇ ਇਲਾਕੇ 'ਚੋਂ ਮਾਸੂਮ ਸਮੇਤ 3 ਲੋਕਾਂ ਨੂੰ ਬਚਾਇਆ। ਇਸ ਤਸਵੀਰ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

Also Read: 'ਆਪ' ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਲੱਗੀ ਪੁਲਿਸ

ਦਰਅਸਲ ਰਾਜਸਥਾਨ ਦੇ ਕਰੌਲੀ 'ਚ ਨਵਸੰਵਤਸਰ ਦੇ ਮੌਕੇ 'ਤੇ ਰੈਲੀ ਦੌਰਾਨ ਹਿੰਸਾ ਫੈਲ ਗਈ ਸੀ। ਇਸ ਦੌਰਾਨ ਲੜਾਈ-ਝਗੜਾ ਤੇ ਅੱਗ ਦੀਆਂ ਘਟਨਾਵਾਂ ਵੀ ਵਾਪਰੀਆਂ। ਸੋਸ਼ਲ ਮੀਡੀਆ 'ਤੇ ਹਰ ਕੋਈ ਹਿੰਸਾ ਦੌਰਾਨ ਦਲੇਰੀ ਦਿਖਾਉਣ ਵਾਲੇ ਪੁਲਿਸ ਮੁਲਾਜ਼ਮ ਦੀ ਤਾਰੀਫ਼ ਕਰ ਰਿਹਾ ਹੈ। ਇਸ ਪੁਲਿਸ ਮੁਲਾਜ਼ਮ ਨੇ ਅੱਗ ਲੱਗਣ ਦੀ ਘਟਨਾ ਦੌਰਾਨ ਇੱਕ ਮਾਸੂਮ ਸਮੇਤ 3 ਲੋਕਾਂ ਦੀ ਜਾਨ ਬਚਾਈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕਾਂਸਟੇਬਲ ਨੂੰ ਫ਼ੋਨ ਕਰਕੇ ਤਾਰੀਫ਼ ਕੀਤੀ ਹੈ। ਇਸ ਦੇ ਨਾਲ ਹੀ ਤਰੱਕੀ ਦਾ ਤੋਹਫਾ ਵੀ ਦਿੱਤਾ ਗਿਆ।

Also Read: ਨਜਾਇਜ਼ ਸ਼ਰਾਬ ਰੋਕਣ ਲਈ ਪੰਜਾਬ ਸਰਕਾਰ ਦੀ ਸਖਤੀ, ਬਣਾਏ ਜਾਣਗੇ ਐਕਸਾਈਜ਼ ਥਾਣੇ

ਕੌਣ ਹੈ ਇਹ ਪੁਲਿਸ ਮੁਲਾਜ਼ਮ?
ਰਾਜਸਥਾਨ ਦੇ ਕਰੌਲੀ ਵਿੱਚ ਹਿੰਸਾ ਫੈਲੀ ਸੀ। ਸਮਾਜ ਵਿਰੋਧੀ ਅਨਸਰਾਂ ਵੱਲੋਂ ਦੁਕਾਨਾਂ ਨੂੰ ਸਾੜਿਆ ਗਿਆ। ਹਰ ਪਾਸੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਹਿੰਸਾ ਅਤੇ ਅੱਗ ਦੀ ਲਪੇਟ ਵਿੱਚ ਆਏ ਫੂਟਾ ਕੋਟ ਇਲਾਕੇ ਵਿੱਚ ਸਥਿਤ ਦੁਕਾਨ ਵਿੱਚ ਇੱਕ ਮਾਸੂਮ ਅਤੇ ਦੋ ਔਰਤਾਂ ਵੀ ਫਸ ਗਈਆਂ। ਇਹ ਦੋਵੇਂ ਔਰਤਾਂ ਅਤੇ ਉਨ੍ਹਾਂ ਦੀ ਗੋਦ ਵਿੱਚ ਬੈਠਾ ਮਾਸੂਮ ਅੱਗ ਦੀਆਂ ਬਲਦੀਆਂ ਲਾਟਾਂ ਵਿਚਕਾਰ ਬਹੁਤ ਡਰੇ ਤੇ ਸਹਿਮੇ ਨਜ਼ਰ ਆ ਰਹੇ ਸਨ। ਫਿਰ ਉਨ੍ਹਾਂ ਨੂੰ ਕਰੌਲੀ ਸ਼ਹਿਰ ਚੌਕੀ 'ਤੇ ਤਾਇਨਾਤ ਕਾਂਸਟੇਬਲ ਨੇਤਰੇਸ਼ ਨੇ ਦੇਖਿਆ। ਕਾਂਸਟੇਬਲ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਤਿੰਨਾਂ ਨੂੰ ਬਚਾਉਣ ਦਾ ਫੈਸਲਾ ਕੀਤਾ। ਨੇਤਰੇਸ਼ ਨੇ ਮਾਸੂਮ ਨੂੰ ਔਰਤਾਂ ਕੋਲ ਮੌਜੂਦ ਦੁਪੱਟੇ ਨਾਲ ਢੱਕਿਆ ਅਤੇ ਆਪਣੀ ਗੋਦ ਵਿਚ ਲੈ ਲਿਆ ਅਤੇ ਅੱਗ ਦੀਆਂ ਲਪਟਾਂ ਵਿਚਕਾਰ ਤੇਜ਼ੀ ਨਾਲ ਦੌੜਦਾ ਹੋਇਆ ਬਾਹਰ ਆਇਆ।

Also Read: ਤਰਨਤਾਰਨ ਬਾਰਡਰ 'ਤੇ ਹੈਰੋਇਨ ਬਰਾਮਦ, BSF ਨੇ ਕੀਤੀ ਫਾਇਰਿੰਗ

ਕਾਂਸਟੇਬਲ ਨੇਤਰੇਸ਼ ਦੀ ਹਿੰਮਤ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਨੇਤਰੇਸ਼ ਦੀ ਬਹਾਦਰੀ ਨੂੰ ਦੇਖ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਉਨ੍ਹਾਂ ਨੂੰ ਫੋਨ ਕਰਕੇ ਵਧਾਈ ਦਿੱਤੀ। ਨੇਤਰੇਸ਼ ਨੂੰ ਕਾਂਸਟੇਬਲ ਤੋਂ ਹੈੱਡ ਕਾਂਸਟੇਬਲ ਵਜੋਂ ਤਰੱਕੀ ਦੇਣ ਦਾ ਐਲਾਨ ਕੀਤਾ। ਨੇਤਰੇਸ਼ ਨੂੰ 2013 ਵਿੱਚ ਕਾਂਸਟੇਬਲ ਵਜੋਂ ਨਿਯੁਕਤ ਕੀਤਾ ਗਿਆ ਸੀ। ਫਿਲਹਾਲ ਉਹ ਕਰੌਲੀ ਸ਼ਹਿਰ ਦੀ ਚੌਕੀ 'ਤੇ ਤਾਇਨਾਤ ਹੈ।

In The Market