LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

12ਵੀਂ ਪਾਸ ਨੌਜਵਾਨਾਂ ਲਈ ਰੇਲਵੇ 'ਚ ਨੌਕਰੀ ਦਾ ਮੌਕਾ, ਮਿਲੇਗੀ ਇੰਨੀ ਤਨਖਾਹ

11july railways

ਨਵੀਂ ਦਿੱਲੀ- ਰੇਲਵੇ 'ਚ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਪੱਛਮੀ ਮੱਧ ਰੇਲਵੇ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ 8 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ। ਇੱਛੁਕ ਉਮੀਦਵਾਰਾਂ ਨੂੰ ਦੱਸ ਦਈਏ ਕਿ ਬਿਨੈ ਕਰਨ ਦੀ ਆਖਰੀ ਮਿਤੀ 28 ਜੁਲਾਈ 2022 ਹੈ।

Also Read: ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਪੰਜਾਬ CM ਭਗਵੰਤ ਮਾਨ

ਅਸਾਮੀਆਂ ਦੇ ਵੇਰਵੇ
ਪੱਛਮੀ ਮੱਧ ਰੇਲਵੇ ਨੇ ਕੁੱਲ 121 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਵਿੱਚ ਸਟੇਸ਼ਨ ਮਾਸਟਰ, ਸਟੇਸ਼ਨ ਕਮਰਸ਼ੀਅਲ ਕਮ ਟਿਕਟ ਅਤੇ ਸੀਨੀਅਰ ਕਲਰਕ ਕਮ ਟਾਈਪਿਸਟ, ਕਮਰਸ਼ੀਅਲ ਕਮ ਟਿਕਟ ਕਲਰਕ, ਅਕਾਊਂਟ ਕਲਰਕ ਕਮ ਟਾਈਪਿਸਟ, ਜੂਨੀਅਰ ਕਲਰਕ ਕਮ ਟਾਈਪਿਸਟ ਦੀਆਂ ਅਸਾਮੀਆਂ ਸ਼ਾਮਲ ਹਨ। ਕੁੱਲ 55 ਅਸਾਮੀਆਂ NTPC ਗ੍ਰੈਜੂਏਟ ਪੋਸਟਾਂ ਲਈ ਅਤੇ 66 ਅਸਾਮੀਆਂ NTPC 12ਵੀਂ ਪਾਸ ਲਈ ਉਪਲਬਧ ਹਨ।

ਜਾਣੋਂ ਕਿੰਨੇ ਅਹੁਦਿਆਂ 'ਤੇ ਕਿੰਨੀਆਂ ਭਰਤੀਆਂ
ਸਟੇਸ਼ਨ ਮਾਸਟਰ-8 ਅਸਾਮੀਆਂ
ਸੀਨੀਅਰ ਕਮਰਸ਼ੀਅਲ ਕਮ ਟਿਕਟ ਕਲਰਕ - 38 ਅਸਾਮੀਆਂ
ਸੀਨੀਅਰ ਕਲਰਕ ਕਮ ਟਾਈਪਿਸਟ - 9 ਅਸਾਮੀਆਂ
ਕਮਰਸ਼ੀਅਲ ਕਮ ਟਿਕਟ ਕਲਰਕ - 30 ਅਸਾਮੀਆਂ
ਅਕਾਊਂਟਸ ਕਲਰਕ ਕਮ ਟਾਈਪਿਸਟ - 8 ਅਸਾਮੀਆਂ
ਜੂਨੀਅਰ ਕਲਰਕ ਕਮ ਟਾਈਪਿਸਟ - 28 ਅਸਾਮੀਆਂ

Also Read: ਕੀ ਏਲੀਅਨਜ਼ ਨਾਲ ਕਿਸੇ ਤਰੀਕੇ ਕੀਤੀ ਜਾ ਸਕਦੀ ਹੈ ਗੱਲ? ਵਿਗਿਆਨੀਆਂ ਕੀਤਾ ਇਹ ਦਾਅਵਾ

ਵਿਦਿਅਕ ਯੋਗਤਾ
ਇਨ੍ਹਾਂ ਸਾਰੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਅਤੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਟ ਡਿਗਰੀ ਪਾਸ ਕੀਤੀ ਹੋਵੇ। ਵਧੇਰੇ ਵੇਰਵਿਆਂ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ।

ਉਮਰ ਸੀਮਾ
ਵੱਖ-ਵੱਖ ਅਸਾਮੀਆਂ ਲਈ ਵੱਖ-ਵੱਖ ਉਮਰ ਸੀਮਾ ਨਿਰਧਾਰਤ ਕੀਤੀ ਗਈ ਹੈ। ਰੇਲਵੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਨਰਲ ਵਰਗ ਲਈ ਉਮਰ ਸੀਮਾ 18 ਤੋਂ 42 ਸਾਲ, ਓਬੀਸੀ ਸ਼੍ਰੇਣੀ ਲਈ 18 ਤੋਂ 45 ਸਾਲ ਅਤੇ ਐਸਸੀ/ਐਸਟੀ ਸ਼੍ਰੇਣੀ ਲਈ 18 ਤੋਂ 47 ਸਾਲ ਤੈਅ ਕੀਤੀ ਗਈ ਹੈ।

ਕਿੰਨੀ ਹੋਵੇਗੀ ਤਨਖਾਹ?
ਸਟੇਸ਼ਨ ਮਾਸਟਰ- 35400
ਸੀਨੀਅਰ ਕਮਰਸ਼ੀਅਲ ਕਮ ਟਿਕਟ ਕਲਰਕ- 29200
ਸੀਨੀਅਰ ਕਲਰਕ ਕਮ ਟਾਈਪਿਸਟ - 29200
ਕਮਰਸ਼ੀਅਲ ਕਮ ਟਿਕਟ ਕਲਰਕ - 21700
ਅਕਾਊਂਟਸ ਕਲਰਕ ਕਮ ਟਾਈਪਿਸਟ - 19900
ਜੂਨੀਅਰ ਕਲਰਕ ਕਮ ਟਾਈਪਿਸਟ - 19900

Also Read: ਸਲਾਹਕਾਰ ਕਮੇਟੀ ਦੇ ਚੇਅਰਮੈਨ ਬਣੇ ਰਾਘਵ ਚੱਢਾ, ਸਰਕਾਰ ਨੂੰ ਜਨਹਿੱਤ ਮੁੱਦਿਆਂ 'ਤੇ ਦੇਣਗੇ ਸਲਾਹ

ਅਪਲਾਈ ਕਿਵੇਂ ਕਰੀਏ?
ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ wcr.indianrailways.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

In The Market