LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਲਾਹਕਾਰ ਕਮੇਟੀ ਦੇ ਚੇਅਰਮੈਨ ਬਣੇ ਰਾਘਵ ਚੱਢਾ, ਸਰਕਾਰ ਨੂੰ ਜਨਹਿੱਤ ਮੁੱਦਿਆਂ 'ਤੇ ਦੇਣਗੇ ਸਲਾਹ

11july raghav

ਚੰਡੀਗੜ੍ਹ- ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਨਵੀਂ ਐਡਵਾਇਜ਼ਰੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਹ ਕਮੇਟੀ ਜਨਹਿੱਤ ਦੇ ਮੁੱਦਿਆਂ ਉੱਤੇ ਸਰਕਾਰ ਨੂੰ ਸਲਾਹ ਦੇਵੇਗੀ। ਸੰਸਦ ਮੈਂਬਰ ਰਾਘਵ ਚੱਢਾ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਹਨ। ਪੰਜਾਬ ਵਿਚ ਪਾਰਟੀ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੇ ਵਿਧਾਇਕ ਦਾ ਅਹੁਦਾ ਛੱਡ ਦਿੱਤਾ। ਫਿਰ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ।

Also Read: ਸ਼ਾਹਰੁਖ ਖਾਨ ਦੇ ਗੁਆਂਢੀ ਬਣਨਗੇ ਰਣਵੀਰ ਸਿੰਘ, ਮੁੰਬਈ 'ਚ ਖਰੀਦਿਆ 119 ਕਰੋੜ ਦਾ ਲਗਜ਼ਰੀ ਅਪਾਰਟਮੈਂਟ

ਇਸ ਕਮੇਟੀ ਦੇ ਰਾਹੀਂ ਦਿੱਲੀ ਤੇ ਪੰਜਾਬ ਸਰਕਾਰ ਦੇ ਵਿਚਾਲੇ ਨਾਲੇਜ ਸ਼ੇਅਰਿੰਗ ਸਮਝੌਤੇ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਇਸ ਕਮੇਟੀ ਦੇ ਅਹੁਦੇਦਾਰਾਂ ਨੂੰ ਅਲੱਗ ਤੋਂ ਕੋਈ ਸੱਤਾ ਦਾ ਲਾਭ ਨਹੀਂ ਮਿਲੇਗਾ। ਨਵੀਂ ਕਮੇਟੀ ਦੇ ਰਾਹੀਂ ਪੰਜਾਬ ਸਰਕਾਰ ਦਾ ਫੋਕਸ ਦਿੱਲੀ ਸਰਕਾਰ ਦੇ ਨਾਲ ਕੀਤੇ ਸਮਝੌਤੇ ਉੱਤੇ ਹੋਵੇਗਾ। ਇਹ ਸਮਝੌਤਾ ਅਪ੍ਰੈਲ ਮਹੀਨੇ ਹੋਇਆ ਸੀ। ਹਾਲਾਂਕਿ ਉਸ ਦੇ ਕਈ ਮਹੀਨੇ ਬਾਅਦ ਵੀ ਜ਼ਮੀਨੀ ਪੱਧਰ ਉੱਤੇ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਨਵੀਂ ਕਮੇਟੀ ਦੇ ਰਾਹੀਂ ਸਿੱਖਿਆ ਤੇ ਸਿਹਤ ਵਿਚ ਬਦਲਾਅ ਨੂੰ ਲਾਗੂ ਕੀਤਾ ਜਾਵੇਗਾ।

Also Read: 'ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ', ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ

ਮਾਨ ਸਰਕਾਰ ਦਾ ਤਰਕ, ਕੰਮਕਾਜ ਵਿਚ ਆਵੇਗੀ ਤੇਜ਼ੀ
ਪੰਜਾਬ ਸਰਕਾਰ ਦਾ ਤਰਕ ਹੈ ਕਿ ਇਸ ਕਮੇਟੀ ਦੇ ਰਾਹੀਂ ਸਰਕਾਰ ਦੇ ਪ੍ਰਸ਼ਾਸਨਿਕ ਕੰਮਕਾਜ ਵਿਚ ਤੇਜ਼ੀ ਆਵੇਗੀ। ਇਹ ਕਮੇਟੀ ਲੋਕਾਂ ਨਾਲ ਜੁੜੇ ਫੈਸਲਿਆਂ ਨੂੰ ਲੈ ਕੇ ਸਰਕਾਰ ਦੇ ਕੰਮਕਾਜ ਨੂੰ ਦੇਖੇਗੀ। ਜਿਥੇ ਲੋੜ ਹੋਵੇਗੀ, ਉੱਥੇ ਸੁਧਾਰ ਦੀ ਸਿਫਾਰਿਸ਼ ਵੀ ਕਰੇਗੀ।

In The Market