LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਹਿੰਸਾ ਮਾਮਲੇ 'ਚ ਬੋਲੇ ਰਾਹੁਲ ਗਾਂਧੀ, ਕਿਹਾ- 'ਦੇਸ਼ 'ਚ ਪਹਿਲਾਂ ਲੋਕਤੰਤਰ ਹੁੰਦਾ ਸੀ ਹੁਣ ਹੈ ਤਾਨਾਸ਼ਾਹੀ'

6 oct rahul gandhi

ਨਵੀਂ ਦਿੱਲੀ : ਲਖੀਮਪੁਰ ਖੀਰੀ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਨੂੰ ਲੈਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਤੰਜ ਕਸੇ ਹਨ। ਰਾਹੁਲ ਗਾਂਧੀ ਨੇ ਅੱਜ ਦਿੱਲੀ 'ਚ ।ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕਿਸਾਨਾਂ 'ਤੇ ਸਰਕਾਰ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਜੀਪ ਹੇਠਾਂ ਦਰੜ ਕੇ ਹੱਤਿਆ ਕੀਤੀ ਜਾ ਰਹੀ। ਬੀਜੇਪੀ ਨੇ ਹੋਮ ਮਿਨਿਸਟਰ ਦੇ ਬੇਟੇ 'ਤੇ ਅਜੇ ਤਕ ਕੋਈ ਐਕਸ਼ਨ ਨਹੀਂ ਲਿਆ ਹੈ। ਦੂਜੇ ਪਾਸੇ ਦੇਸ਼ਭਰ ਵਿਚ ਕਿਸਾਨਾਂ 'ਤੇ ਇਕ ਤੋਂ ਬਾਅਦ ਇਕ ਹਮਲੇ ਕੀਤੇ ਜਾ ਰਹੇ ਹਨ।

Also Read : CM ਚੰਨੀ ਨੇ ਅਮਿਤ ਸ਼ਾਹ ਨਾਲ ਲਖੀਮਪਰ ਸਮੇਤ ਇੰਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਰਾਹੁਲ ਗਾਂਧੀ ਨੇ ਕਿਹਾ, "ਕੁਝ ਸਮੇਂ ਤੋਂ ਭਾਰਤ ਦੇ ਕਿਸਾਨਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਜੀਪ ਨਾਲ ਦਰੜਿਆ ਜਾ ਰਿਹਾ ਹੈ।ਕਿਸਾਨਾਂ ਦੇ ਕਲਤ ਕੀਤੇ ਜਾ ਰਹੇ ਹਨ।ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ 'ਤੇ ਆਰੋਪ ਲੱਗੇ ਰਹੇ ਹਨ,ਪਰ ਉਨ੍ਹਾਂ 'ਤੇ ਕੋਈ ਐਕਸ਼ਨ ਨਹੀਂ ਲਏ ਜਾ ਰਹੇ।ਜੋ ਕਿਸਾਨਾਂ ਦਾ ਹੈ ਉਹ ਵੀ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ।ਇਹ ਸਭ ਦੇ ਸਾਹਮਣੇ ਹੋ ਰਿਹਾ ਹੈ,ਇਸ ਲਈ ਦੇਸ਼ ਦੇ ਕਿਸਾਨ ਦਿੱਲੀ ਦੇ ਬਾਰਡਰ 'ਤੇ ਬੈਠੇ ਹਨ।"

Also Read : ਬੀਤੇ 24 ਘੰਟਿਆਂ 'ਚ ਦੇਸ਼ 'ਚ ਸਾਹਮਣੇ ਆਏ ਕੋਰੋਨਾ ਦੇ 18 ਹਜ਼ਾਰ ਤੋਂ ਵਧੇਰੇ ਮਾਮਲੇ, 278 ਦੀ ਮੌਤ

ਪੀਐਮ ਕੱਲ੍ਹ ਲਖਨਊ 'ਚ ਸਨ ਪਰ ਲਖੀਮਪੁਰ ਨਹੀਂ ਗਏ : ਰਾਹੁਲ ਗਾਂਧੀ 

ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਕੱਲ੍ਹ ਲਖਨਊ ਵਿਚ ਸਨ ਪਰ ਫਿਰ ਵੀ ਉਹ ਲਖੀਮਪੁਰ ਖੀਰੀ ਨਹੀਂ ਗਏ।ਰਾਹੁਲ ਗਾਂਧੀ ਨੇ ਕਿਹਾ ਲਖੀਮਪੁਰ ਹਿੰਸਾ 'ਚ ਮਾਰੇ ਗਏ ਕਿਸਾਨਾਂ ਦਾ ਪੋਸਟਮਾਰਟਮ ਠੀਕ ਢੰਗ ਨਹੀਂ ਕੀਤਾ ਜਾ ਰਿਹਾ।ਉਨ੍ਹਾਂ ਨੇ ਕਿਹਾ ਕਿ ਅੱਜ ਅਸੀ ਦੋ ਸੀਐਮ ਨਾਲ ਲਖਨਊ ਜਾਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਾਂਗੇ।" ਅੱਗੇ ਉਨ੍ਹਾਂ ਨੇ ਕਿਹਾ ਕਿ ਅਸੀ ਤਿੰਨ ਲੋਕ ਜਾ ਰਹੇ ਹਾਂ,ਧਾਰਾ 144 ਵਿਚ 5 ਲੋਕਾਂ ਨੂੰ ਰੋਕਿਆ ਜਾ ਸਕਦਾ ਹੈ, ਇਸ ਲਈ ਅਸੀ ਤਿੰਨ ਜਣੇ ਜਾ ਰਹੇ ਹਾਂ।

Also Read : ਐਕਸ਼ਨ ਮੋਡ 'ਚ ਆਈ ਬੀਜੇਪੀ ਹਾਈਕਮਾਨ, ਅਜੈ ਮਿਸ਼ਰਾ ਨੂੰ ਦਿੱਲੀ ਕੀਤਾ ਤਲਬ

ਜੋ ਮਾਰਦੇ ਹਨ ਉਹ ਬਾਹਰ ਹੁੰਦੇ ਹਨ ਅਤੇ ਜਿੰਨ੍ਹਾਂ ਨਾਲ ਹੁੰਦਾ ਹੈ ਉਹ ਜੇਲ੍ਹ ਅੰਦਰ ਹਨ'
ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਦੀ ਗ੍ਰਿਫਤਾਰੀ 'ਤੇ ਕਿਹਾ "ਪ੍ਰਿਯੰਕਾ ਗਾਂਧੀ ਨੂੰ ਗ੍ਰਿਫਤਾਰ ਕਰਕੇ ਰੱਖਿਆ ਹੈ,ਕੋਈ ਗੱਲ੍ਹ ਨਹੀਂ,ਇਹ ਕਿਸਾਨਾਂ ਦਾ ਮੁੱਦਾ ਹੈ। ਜੋ ਮਾਰਦੇ ਹਨ ਉਹ ਜੇਲ੍ਹ ਤੋਂ ਬਾਹਰ ਹੁੰਦੇ ਹਨ ਜਿੰਨਾਂ ਨਾਲ ਹੁੰਦਾ ਹੈ ਉਹ ਜੇਲ੍ਹ ਅੰਦਰ ਹੁੰਦੇ ਹਨ।ਅਸੀ ਉਥੇ ਜਾ ਕੇ ਦੇਖਣਾ ਚਾਹੁੰਦੇ ਹਾਂ ਸਾਰੀਆਂ ਪਾਰਟੀਆਂ ਨੂੰ ਰੋਕਿਆ ਜਾ ਰਿਹਾ।ਇਹ ਗੱਲ ਸਹੀ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਰੋਕਿਆ ਜਾ ਰਿਹਾ ਹੈੈ ਪਰ ਅਸੀ ਕਿਸਾਨਾਂ ਦੀ ਗੱਲ ਕਰ ਰਹੇ ਹਾਂ।ਵਿਰੋਧੀ ਧਿਰ ਦਾ ਕੰਮ ਦਬਾਅ ਬਣਾਉਣਾ ਹੁੰਦਾ ਹੈ, ਜਿਸ ਤੋਂ ਬਾਅਦ ਕਾਰਵਾਈ ਹੁੰਦੀ ਹੈ।ਅਸੀ ਹਾਥਰਸ ਗਏ ਸੀ ਤਾਂ ਉਨ੍ਹਾਂ ਨੂੰ ਦਬਾਅ ਵਿਚ ਆਕੇ ਕਾਰਵਾਈ ਕਰਨੀ ਪਈ ਸੀ, ਦਾਅ ਬਣਾਉਣਾ ਸਾਡਾ ਕੰਮ ਹੈ।

Also Read : ਲਖੀਮਪੁਰ ਹਿੰਸਾ : ਮ੍ਰਿਤਕ ਕਿਸਾਨ ਗੁਰਵਿੰਦਰ ਦਾ ਹੋਇਆ ਅੰਤਿਮ ਸਸਕਾਰ, ਦੇਰ ਰਾਤ ਮੁੜ ਹੋਇਆ ਸੀ ਪੋਸਟਮਾਰਟਮ

ਰਾਹੁਲ ਗਾਂਧੀ ਨੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਬੀਜੇਪੀ ਅਤੇ ਆਰਐਸਐਸ ਨੇ ਦੇਸ਼ ਨੂੰ ਕਾਬੂ ਕਰ ਲਿਆ ਹੈ, "ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਥੇ ਲੋਕਤੰਤਰ ਹੋਇਆ ਕਰਦਾ ਸੀ, ਅੱਜ ਹਿੰਦੁਸਤਾਨ ਵਿਚ ਤਾਨਾਸ਼ਾਹੀ ਹੈ।ਜੋ ਕੰਮ ਮੀਡੀਆ ਦਾ ਹੈ ਉਹ ਨਹੀਂ ਕਰ ਰਿਹਾ ਹੈ ਇਸ ਲਈ ਅਸੀ ਕਰ ਰਹੇ ਹਾਂ।ਕੋਈ ਨੇਤਾ ਯੂਪੀ ਨਹੀਂ ਜਾ ਸਕਦਾ।" ਪ੍ਰਿਯੰਕਾ ਗਾਂਧੀ ਨਾਲ ਯੂਪੀ ਪੁਲਿਸ ਦੀ ਝੜਪ 'ਤੇ ਕੀਤੇ ਗਏ ਸਵਾਲ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ 'ਇਹ ਪ੍ਰਿਯੰਕਾ ਨਾਲ ਹੋਈ ਝੜਪ ਨੂੰ ਲੈਕੇ ਨਹੀਂ ਹੈ।ਤੁਸੀ ਸਾਨੂੰ ਮਾਰ ਦਵੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ । ਇਹ ਸਾਡੀ ਟ੍ਰੈਨਿੰਗ ਹੈ, ਸਾਡੇ ਪਰਿਵਾਰ ਦੀ ਟ੍ਰੈਨਿੰਗ ਹੈ।ਅਸੀ ਘੱਟ ਗਿਣਤੀ ਲੋਕਾਂ ਦੇ ਵੀ ਹੱਕਾਂ ਲਈ ਵੀ ਲੜਦੇ ਹਾਂ। 

In The Market