ਨਵੀਂ ਦਿੱਲੀ : ਪੂਰੇ ਦੇਸ਼ ਵਿਚ ਇਨ੍ਹੀਂ ਦਿਨੀਂ ਐਕਟਰ ਅੱਲੂ ਅਰਜੁਨ (Actor Alu Arjun) ਅਤੇ ਐਕਟ੍ਰੈਸ ਰਸ਼ਮਿਕਾ ਮੰਦਾਨਾ (Actress Rashmika Mandana) ਸਟਾਰਰ ਮੂਵੀ ਪੁਸ਼ਪਾ (Pushpa) ਦੀ ਦੀਵਾਨਗੀ ਜ਼ੋਰਾਂ 'ਤੇ ਹੈ। ਹਰ ਆਮ ਅਤੇ ਖਾਸ ਦੀ ਜ਼ੁਬਾਨ 'ਤੇ ਇਸ ਸੁਪਰਹਿੱਟ ਫਿਲਮ (Superhit movie) ਦੇ ਡਾਇਲਾਗ ਚੜ੍ਹ ਗਏ ਹਨ। ਅਜਿਹੇ ਵਿਚ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਵੀ ਪੁਸ਼ਪਾ ਦਾ ਪਾਪੂਲਰ ਡਾਇਲਾਗ (Popular dialog) ਬੋਲ ਕੇ ਸੁਰਖੀਆਂ ਖੱਟਣ ਵਿਚ ਪਿੱਛੇ ਨਹੀਂ ਰਹੇ। ਰਾਜਨਾਥ ਮੰਗਲਵਾਰ ਨੂੰ ਉਤਰਾਖੰਡ ਦੇ ਪਿਥੌਰਾਗੜ੍ਹ (Pithoragarh of Uttarakhand) ਜ਼ਿਲੇ ਸਥਿਤ ਗੰਗੋਲੀਹਾਟ (Gangolihat) ਵਿਚ ਇਕ ਚੋਣ ਜਨਸਭਾ ਨੂੰ ਸੰਬੋਧਿਤ ਕਰਨ ਪਹੁੰਚੇ ਸਨ। Also Read : ਅਰੁਣਾਚਲ ਪ੍ਰਦੇਸ਼ : ਬਰਫੀਲੇ ਤੂਫਾਨ ਦੀ ਲਪੇਟ ਵਿਚ ਆਏ ਫੌਜ ਦੇ 7 ਜਵਾਨ ਸ਼ਹੀਦ
ਇਸ ਦੌਰਾਨ ਉਨ੍ਹਾਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਪੁਸ਼ਪਾ ਮੂਵੀ ਦੇ ਇਕ ਡਾਇਲਾਗ ਦੇ ਨਾਲ ਜੋੜਦੇ ਹੋਏ ਕਿਹਾ ਅੱਜ ਕਲ ਫਿਲਮ ਪੁਸ਼ਪਾ ਦਾ ਨਾਂ ਕਾਫੀ ਚਰਚਾ ਵਿਚ ਹੈ ਅਤੇ ਸਾਡੇ ਮੁੱਖ ਮੰਤਰੀ ਦਾ ਨਾਂ ਪੁਸ਼ਕਰ ਹੈ, ਪਰ ਇਹ ਸੁਣ ਕੇ ਕਾਂਗਰਸ ਦੇ ਲੋਕ ਸਮਝਦੇ ਹਨ ਕਿ ਇਹ ਪੁਸ਼ਕਰ ਤਾਂ ਫਲਾਵਰ ਹੈ, ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਣਾ ਪੁਸ਼ਕਰ ਫਲਾਵਰ ਵੀ ਹੈ ਅਤੇ ਫਾਇਰ ਵੀ। ਸਾਡਾ ਪੁਸ਼ਕਰ ਨਾ ਕਦੇ ਝੁਕੇਗਾ, ਨਾ ਕਦੇ ਰੁਕੇਗਾ। ਗੰਗੋਲਿਹਾਟ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ, ਉੱਤਰਾਖੰਡ ਵਿਚ ਕਾਂਗਰਸ ਦੀ ਸਥਿਤੀ ਇਹ ਹੈ ਕਿ ਉਹ ਮੁੱਖ ਮੰਤਰੀ ਐਲਾਨ ਕਰਨ ਦੀ ਹਾਲਤ ਵਿਚ ਨਹੀਂ ਹਨ। ਇਸ ਲਈ ਉਨ੍ਹਾਂ ਨੇ ਕਿਸੇ ਨੇਤਾ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਦੇ ਘਰ ਵਿਚ ਹੀ ਅੱਗ ਲੱਗੀ ਹੋਈ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Pomegranate juice benefits : रोजाना पिएं अनार का जूस, खून की कमी होगी पूरी, लोहे की तरह मजबूत होगा शरीर
Methi Pranthas in Winters: इस सर्दी अपनी डाइट में शामिल करें पौष्टिक मेथी के पराठे, शरीर हो मिलेंगे कई फायदे
Jeera Water Benefits: वजन घटाना है तो रोजाना सुबह खाली पेट पिएं जीरे का पानी, महीने भर में दिखेगा असर