ਨਵੀਂ ਦਿੱਲੀ: ਮੋਹਾਲੀ ਵਿਚ ਅਕਾਲੀ ਆਗੂ ਵਿਕਰਮਜੀਤ ਉਰਫ਼ ਵਿੱਕੀ ਦੇ ਕਤਲ ਮਾਮਲੇ ਵਿਚ ਦੋ ਹੋਰ ਫੇਸਬੁੱਕ ਪੋਸਟਾਂ ਸਾਹਮਣੇ ਆਈਆਂ ਹਨ। ਇਹ ਫੇਸਬੁੱਕ ਪੋਸਟਾਂ ਪੰਜਾਬ ਪੁਲਿਸ ਅਤੇ ਸਪੈਸ਼ਲ ਸੈੱਲ ਦੇ ਹੱਥਾਂ ਲੱਗੀਆਂ ਹਨ। ਪਹਿਲੀ ਪੋਸਟ ਤਿਹਾੜ ਜੇਲ੍ਹ ਵਿਚ ਬੰਦ ਸੰਪਤ ਨਹਿਰਾ ਦੀ ਹੈ, ਜਿਸ ਨੇ ਵਿੱਕੀ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਰਦਿਆਂ ਇਕ ਦੀ ਬਜਾਏ ਚਾਰ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਦੂਜੀ ਪੋਸਟ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਹੈ, ਜਿਸ ਨੇ ਵਿੱਕੀ ਦੇ ਕਤਲ ਉੱਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਪੜੋ ਹੋਰ ਖਬਰਾਂ: ਪੰਜਾਬ ਦੇ ਇਕ ਹੋਰ ਸਕੂਲ 'ਚ ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ, ਵਧੀ ਚਿੰਤਾ
ਵਿੱਕੀ ਦਾ ਕਤਲ ਕਦੋਂ ਹੋਇਆ?
ਅਕਾਲੀ ਆਗੂ ਵਿਕਰਮਜੀਤ ਸਿੰਘ ਕੁਲਹਾਰ ਉਰਫ਼ ਵਿੱਕੀ ਦੀ 7 ਅਗਸਤ ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਮੋਹਾਲੀ ਦੇ ਸੈਕਟਰ 71 ਵਿਚ 15 ਗੋਲੀਆਂ ਮਾਰੀਆਂ ਗਈਆਂ ਸਨ। ਵਿੱਕੀ ਅਕਾਲੀ ਆਗੂ ਅਜੇ ਮਿੱਠੂ ਖੇੜਾ ਦਾ ਛੋਟਾ ਭਰਾ ਸੀ। ਅਜੇ ਮਿੱਠੂ ਖੇੜਾ ਨੇ ਹਾਲ ਹੀ ਵਿਚ ਨਗਰ ਨਿਗਮ ਚੋਣਾਂ ਵਿਚ ਸਾਬਕਾ ਮੇਅਰ ਕੁਲਵੰਤ ਦੇ ਪੁੱਤਰ ਦੇ ਖਿਲਾਫ ਚੋਣ ਲੜੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਸਵੇਰੇ ਪ੍ਰਾਪਰਟੀ ਡੀਲਰ ਕੋਲ ਆਇਆ ਸੀ, ਜਿੱਥੇ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਪੜੋ ਹੋਰ ਖਬਰਾਂ: ਹਾਕੀ ਖਿਡਾਰੀਆਂ ਦਾ ਜਲੰਧਰ ਪਹੁੰਚਣ ਉੱਤੇ ਨਿੱਘਾ ਸਵਾਗਤ, ਵਰ੍ਹਿਆ ਫੁੱਲਾਂ ਦਾ ਮੀਂਹ
ਗੈਂਗਵਾਰ ਦੀ ਕਹਾਣੀ ਕਿਵੇਂ ਸ਼ੁਰੂ ਹੋਈ?
ਵਿੱਕੀ ਦੇ ਕਤਲ ਦੇ ਅਗਲੇ ਹੀ ਦਿਨ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਫੇਸਬੁੱਕ ਪੋਸਟ ਸਾਹਮਣੇ ਆਈ। ਲਾਰੈਂਸ ਬਿਸ਼ਨੋਈ ਨੇ ਵਿੱਕੀ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਬਿਸ਼ਨੋਈ ਨੇ ਫੇਸਬੁੱਕ 'ਤੇ ਲਿਖਿਆ ਕਿ ਜੋ ਵੀ ਜ਼ਿੰਮੇਵਾਰ ਹੈ, ਆਪਣੀ ਮੌਤ ਦੀ ਤਿਆਰੀ ਕਰ ਲਵੇ। ਇਸ ਦਾ ਨਤੀਜਾ ਕੁਝ ਦਿਨਾਂ ਵਿਚ ਮਿਲ ਜਾਵੇਗਾ।"
ਪੜੋ ਹੋਰ ਖਬਰਾਂ: ਕੋਰੋਨਾ ਦੀ ਤੀਜੀ ਲਹਿਰ! ਇਸ ਸੂਬੇ 'ਚ 5 ਦਿਨਾਂ 'ਚ 242 ਬੱਚੇ ਹੋਏ ਪਾਜ਼ੇਟਿਵ, ਲਾਕਡਾਊਨ ਦੇ ਆਸਾਰ
ਹੁਣ ਸੰਪਤ ਨਹਿਰਾ ਦੀ ਪੋਸਟ ਆਈ ਸਾਹਮਣੇ
ਸੰਪਤ ਨਹਿਰਾ ਰਾਜਸਥਾਨ ਦੇ ਚੁਰੂ ਦਾ ਵਸਨੀਕ ਹੈ ਅਤੇ ਇਸ ਵੇਲੇ ਮਕੋਕਾ ਦੇ ਦੋਸ਼ ਵਿਚ ਤਿਹਾੜ ਜੇਲ੍ਹ ਵਿਚ ਬੰਦ ਹੈ। ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਥੇਦਾਰੀ ਗੈਂਗਨਾਲ ਜੁੜਿਆ ਹੋਇਆ ਹੈ। ਸੰਪਤ ਨਹਿਰਾ ਦੀ ਫੇਸਬੁੱਕ ਪੋਸਟ ਜੋ ਸਾਹਮਣੇ ਆਈ ਹੈ, ਉਸ ਵਿਚ ਉਹ ਵਿੱਕੀ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਵੀ ਕਰ ਰਿਹਾ ਹੈ। ਸੰਪਤ ਨੇ ਲਿਖਿਆ, "ਤੇਰੀ ਮੌਤ ਦਾ ਬਦਲਾ... ਇਕ ਦੀ ਬਜਾਏ ਚਾਰ ਮਾਰ ਕੇ ਲਵਾਂਗੇ... ਇੰਤਜ਼ਾਰ ਕਰੋ ਅਤੇ ਦੇਖੋ।"
ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਨੇ ਵੀ ਦਿੱਤੀ ਧਮਕੀ
ਇਨ੍ਹਾਂ ਦੋਨਾਂ ਤੋਂ ਇਲਾਵਾ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਇਕ ਫੇਸਬੁੱਕ ਪੋਸਟ ਵੀ ਸਾਹਮਣੇ ਆਈ ਹੈ। ਗੋਲਡੀ ਬਰਾੜ ਕੈਨੇਡਾ ਵਿਚ ਬੈਠਿਆਂ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਥੇਦਾਰੀ ਗੈਂਗ ਨੂੰ ਚਲਾਉਂਦਾ ਹੈ। ਗੋਲਡੀ ਨੇ ਇਕ ਫੇਸਬੁੱਕ ਪੋਸਟ ਰਾਹੀਂ ਅਰਮੀਨੀਆ ਵਿਚ ਬੈਠੇ ਲੱਕੀ ਅਤੇ ਉਸਦੇ ਗੈਂਗ ਦੇ ਮੈਂਬਰ ਨੂੰ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ ਹੈ। ਉਸਨੇ ਲਿਖਿਆ ਹੈ, "ਲੜਾਈ ਲੜਨੀ ਹੈ ਤਾਂ ਮਰਦਾਂ ਵਾਂਗ ਲੜੋ, ਇਹ ਘਟੀਆ ਹਰਕਤਾਂ ਨਾ ਕਰੋ। ਬਾਬਾ ਮਿਹਰ ਕਰੇ। ਜਲਦ ਗੰਦ ਸਾਫ ਕਰਾਂਗੇ।''
ਮੋਹਾਲੀ ਵਿਚ ਵਿੱਕੀ ਦੇ ਕਤਲ ਦਾ ਮਾਮਲਾ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਅਤੇ ਕੈਨੇਡਾ ਤੱਕ ਪਹੁੰਚ ਗਿਆ ਹੈ। ਅਜਿਹੀ ਸਥਿਤੀ ਵਿਚ ਵਿੱਕੀ ਦੇ ਕਤਲ ਪਿੱਛੇ ਗੈਂਗਵਾਰ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਜਾ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of drinking juice : रोजाना पिएं चुकंदर, आंवला और गाजर का जूस; बढ़ेगी चेहरे की चमक, ऐसे करें सेवन
Delhi Crime News: लिव-इन पार्टनर ने की लड़की की हत्या; शव को सूटकेस में डालकर लगाई आग, रिश्ते में चचेरा भाई
Pakistan Blast News: एलपीजी टैंकर में विस्फोट 6 लोगो की मौत, 31 घायल