LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਦੀ ਤੀਜੀ ਲਹਿਰ! ਇਸ ਸੂਬੇ 'ਚ 5 ਦਿਨਾਂ 'ਚ 242 ਬੱਚੇ ਹੋਏ ਪਾਜ਼ੇਟਿਵ, ਲਾਕਡਾਊਨ ਦੇ ਆਸਾਰ

11beng

ਬੈਂਗਲੁਰੂ (ਕਰਨਾਟਕ)- ਕਰਨਾਟਕ (Karnatka) ਵਿਚ ਬੀਤੇ ਪੰਜ ਦਿਨ ਕੋਰੋਨਾ ਵਾਇਰਸ (Coronavirus) ਕਾਰਨ ਘੱਟ ਤੋਂ ਘੱਟ 242 ਬੱਚੇ ਇਨਫੈਕਟਿਡ ਹੋਏ ਹਨ। ਇਹ ਜਾਣਕਾਰੀ ਅੰਕੜਿਆਂ ਤੋਂ ਮਿਲੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਗਿਣਤੀ ਵਧ ਸਕਦੀ ਹੈ। ਕੋਵਿਡ-19 ਦੀ ਦੂਜੀ ਲਹਿਰ (Second Wave) ਦੌਰਾਨ ਹੀ ਮਾਹਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਤੀਜੀ ਲਹਿਰ ਸਭ ਤੋਂ ਵਧੇਰੇ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਜਿਹੇ ਵਿਚ ਇਹ ਅੰਕੜੇ ਡਰਾਉਣ ਵਾਲੇ ਹਨ।

ਪੜੋ ਹੋਰ ਖਬਰਾਂ: ਪੰਜਾਬ ਦੇ ਇਕ ਹੋਰ ਸਕੂਲ 'ਚ ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ, ਵਧੀ ਚਿੰਤਾ

ਬਰੁਹਤ ਬੰਗਲੁਰੂ ਮਹਾਨਗਰ ਪਾਲਿਕਾ ਨੇ ਕਿਹਾ ਹੈ ਕਿ ਬੀਤੇ ਪੰਜ ਦਿਨਾਂ ਵਿਚ 19 ਸਾਲ ਤੋਂ ਘੱਟ ਉਮਰ ਦੇ 242 ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਾਹਰ ਚਿਤਾਵਨੀ ਦੇ ਚੁੱਕੇ ਹਨ ਕਿ ਕੋਵਿਡ-19 ਦੀ ਤੀਜੀ ਲਹਿਰ ਦੀ ਸ਼ੁਰੂਆਤ ਹੋ ਚੁੱਕੀ ਹੈ। ਅੰਕੜੇ ਦੱਸਦੇ ਹਨ ਕਿ ਇਨ੍ਹਾਂ ਵਿਚੋਂ 106 ਬੱਚਿਆਂ ਦੀ ਉਮਰ 9 ਸਾਲ ਤੋਂ ਘੱਟ ਹੈ। ਜਦਕਿ 136 ਬੱਚੇ 9 ਤੋਂ 19 ਸਾਲ ਦੇ ਵਿਚਾਲੇ ਦੇ ਹਨ। ਬੀਤੇ ਮੰਗਲਵਾਰ ਨੂੰ ਸੂਬੇ ਵਿਚ ਇਨਫੈਕਸ਼ਨ ਦੇ 1 ਹਜ਼ਾਰ 338 ਨਵੇਂ ਮਾਮਲੇ ਮਿਲੇ ਇਸ ਦੌਰਾਨ 31 ਮਰੀਜ਼ਾਂ ਦੀ ਮੌਤ ਹੋਈ ਹੈ।

ਪੜੋ ਹੋਰ ਖਬਰਾਂ: ਪੰਜਾਬ ਕੈਬਨਿਟ ਤੋਂ ਕੁਝ ਵੱਡੇ ਮੰਤਰੀਆਂ ਦੀ ਹੋਵੇਗੀ ਛੁੱਟੀ, ਕੈਪਟਨ-ਸੋਨੀਆ ਮੁਲਾਕਾਤ ਵਿਚ ਫੇਰਬਦਲ ਦੀ ਮਨਜ਼ੂਰੀ

ਵਧਣਗੇ ਮਾਮਲੇ
ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨਾਂ ਵਿਚ ਮਾਮਲੇ ਤਿੰਨ ਗੁਣਾ ਹੋ ਜਾਣਗੇ ਤੇ ਇਹ ਵੱਡਾ ਖਤਰਾ ਹੈ। ਕਰਨਾਟਕ ਸਰਕਾਰ ਨੇ ਪਹਿਲਾਂ ਹੀ ਸਾਰੇ ਜ਼ਿਲਿਆਂ ਵਿਚ ਨਾਈਟ ਤੇ ਵੀਕੈਂਡ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੇਰਲ-ਕਰਨਾਟਕ, ਮਹਾਰਾਸ਼ਟਰ ਕਰਨਾਟਕ ਸਰਹੱਦਾਂ ਵਿਚ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਸਿਰਫ RTPCR ਸਰਟੀਫਿਕੇਟ ਵਾਲੇ ਯਾਤਰੀਆਂ ਨੂੰ ਹੀ ਸਰਹੱਦ ਟੱਪਣ ਦੀ ਆਗਿਆ ਹੋਵੇਗੀ। ਇਹ ਸਰਟਿਫਿਕੇਟ 72 ਘੰਟਿਆਂ ਤੋਂ ਵਧੇਰੇ ਪੁਰਾਣਾ ਨਹੀਂ ਹੋਣਾ ਚਾਹੀਦਾ। 

ਕਰਨਾਟਕ ਵਿਚ ਬੀਤੇ ਮਹੀਨੇ ਹਰ ਰੋਜ਼ 1500 ਮਾਮਲੇ ਸਾਹਮਣੇ ਆਏ। ਹਾਲ ਹੀ ਵਿਚ ਸੱਤਾ ਸੰਭਾਲਣ ਵਾਲੇ ਨਵੇਂ ਮੁੱਖ ਮੰਤਰੀ ਬਾਸਵਰਾਜ ਬੋਂਮਈ ਨੇ ਵੈਕਸੀਨ ਡੋਜ਼ ਨੂੰ 65 ਲੱਕ ਤੋਂ 1 ਕਰੋੜ ਹਰ ਮਹੀਨੇ ਕਰਨ ਦਾ ਵਾਅਦਾ ਕੀਤਾ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ 16 ਅਗਸਤ ਤੋਂ ਅੰਸ਼ਿਕ ਲਾਕਡਾਊਨ ਲਗਾ ਸਕਦੀ ਹੈ। ਸੂਬੇ ਵਿਚ ਹੁਣ ਤਕ ਕੋਵਿਡ-19 ਦੇ 29 ਲੱਖ 21 ਹਜ਼ਾਰ 049 ਮਰੀਜ਼ ਮਿਲ ਚੁੱਕੇ ਹਨ। ਇਨ੍ਹਾਂ ਵਿਚੋਂ 36 ਹਜ਼ਾਰ 88 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ 22 ਹਜ਼ਾਰ 702 ਮਰੀਜ਼ਾਂ ਦਾ ਇਲਾਜ ਜਾਰੀ ਹੈ।

In The Market