ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੀਡੀਓ ਕਾਨਫਰੰਸਿੰਗ (Video conferencing) ਰਾਹੀਂ 24 ਅਗਸਤ ਤੋਂ 5 ਸਤੰਬਰ 2021 ਤੱਕ ਪੈਰਾਲੰਪਿਕ (Paralympics) ਵਿਚ ਜਾ ਰਹੇ 54 ਮੈਂਬਰੀ ਭਾਰਤੀ ਖਿਡਾਰੀਆਂ ਦੀ ਟੀਮ ਨਾਲ ਗੱਲਬਾਤ ਕੀਤੀ। ਪੀ.ਐੱਮ. ਮੋਦੀ ਨੇ ਗੁਜਰਾਤ ਦੀ ਪੈਰਾ ਬੈਡਮਿੰਟਨ ਖਿਡਾਰੀ (Para badminton player) ਪਾਰੂਲ ਦਲਸੁਖਭਾਈ ਪਰਮਾਲ (Parul Dalsukhbhai Parmal) ਨਾਲ ਗੱਲਬਾਤ ਕੀਤੀ। ਪੀ.ਐੱਮ. ਨੇ ਕਿਹਾ ਤੁਸੀਂ ਅਗਲੇ 2 ਸਾਲਾਂ ਵਿਚ 50 ਸਾਲ ਦੀ ਹੋ ਜਾਓਗੇ। ਤੁਸੀਂ ਆਪਣੀ ਫਿਟਨੈਸ (Fitness) 'ਤੇ ਸਖ਼ਤ ਮਿਹਨਤ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਭਰਾ ਨੂੰ ਇਸ ਰੱਖੜੀ 'ਤੇ ਤੋਹਫਾ ਦਿਓਗੇ।
Read more- ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਕੀਤੇ ਸਨ ਹਵਾਈ ਫਾਇਰ
ਇਸ ਤੋਂ ਪਹਿਲਾਂ ਸੋਮਵਾਰ ਨੂੰ ਪੀ.ਐੱਮ. ਮੋਦੀ ਨੇ ਟੋਕੀਓ ਓਲੰਪਿਕ (Tokyo Olympics) ਦੇ ਖਿਡਾਰੀਆਂ (Players) ਨਾਲ ਮੁਲਾਕਾਤ ਕੀਤੀ ਸੀ। ਇਸ ਮੌਕੇ 'ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ (Union Sports Minister Anurag Thakur) ਵੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਟੋਕੀਓ ਓਲੰਪਿਕ (Prime Minister Tokyo Olympics) ਵਿਚ ਜਾ ਰਹੇ ਪੈਰਾਲੰਪਿਕ ਖਿਡਾਰੀਆਂ (Paralympic athletes) ਦਾ ਮਨੋਬਲ ਵਧਾਉਣ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਸਾਡੇ ਵਿਚਾਲੇ ਮੌਜੂਦ ਸਨ। ਪ੍ਰਧਾਨ ਮੰਤਰੀ ਦੇ ਹੁਕਮਾਂ 'ਤੇ ਖੇਡ ਮੰਤਰਾਲਾ ਨੇ ਯਕੀਨੀ ਕੀਤਾ ਕਿ ਸਾਡੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਟੋਕੀਓ ਉਲੰਪਿਕ 'ਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨਾਲ ਆਪਣੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਉਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸਮਾਗਮ 'ਚ ਪ੍ਰਧਾਨ ਮੰਤਰੀ ਜਿੱਥੇ ਉਲੰਪਿਕ 'ਚ ਸੋਨ ਤਗਮਾ ਜੇਤੂ ਨੀਰਜ ਚੋਪੜਾ ਨਾਲ ਚੂਰਮਾ ਖਾਂਦੇ ਨਜ਼ਰ ਆਏ, ਉੱਥੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨਾਲ ਕੀਤੇ ਵਾਅਦੇ ਮੁਤਾਬਿਕ ਉਸ ਨਾਲ ਆਈਸਕ੍ਰੀਮ ਖਾਂਦੇ ਵੀ ਨਜ਼ਰ ਆਏ। ਪ੍ਰਧਾਨ ਮੰਤਰੀ ਨੇ ਉਲੰਪਿਕ ਖੇਡਾਂ 'ਚ ਟੋਕੀਓ ਜਾਣ ਤੋਂ ਪਹਿਲਾਂ ਸਿੰਧੂ ਨਾਲ ਵਾਅਦਾ ਕੀਤੀ ਸੀ ਕਿ ਜੇਕਰ ਸਿੰਧੂ ਮੈਡਲ ਜਿੱਤ ਲਿਆਵੇਗੀ ਤਾਂ ਉਹ ਉਸ ਨਾਲ ਆਈਸਕ੍ਰੀਮ ਖਾਣਗੇ। ਸਿੰਧੂ ਨੇ ਟੋਕੀਓ ਉਲੰਪਿਕਸ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ ਟੋਕੀਓ ਉਲੰਪਿਕਸ 'ਚ ਭਾਰਤ ਵਲੋਂ 228 ਮੈਂਬਰਾਂ ਦਾ ਜਥਾ ਭੇਜਿਆ ਗਿਆ ਸੀ, ਜੋ ਕਿ ਭਾਰਤ ਵਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਜਥਾ ਹੈ। ਉਲੰਪਿਕਸ 'ਚ ਭਾਰਤ ਨੂੰ ਇਕ ਸੋਨ, ਦੋ ਚਾਂਦੀ ਅਤੇ 4 ਕਾਂਸੀ ਦੇ ਤਮਗੇ ਹਾਸਲ ਹੋਏ ਹਨ। 15 ਅਗਸਤ ਨੂੰ ਲਾਲ ਕਿਲ੍ਹੇ 'ਤੇ ਉਲੰਪਿਕਸ 'ਚ ਸ਼ਿਰਕਤ ਕਰਨ ਵਾਲੀ ਟੀਮ ਨੂੰ ਜਸ਼ਨਾਂ 'ਚ ਸ਼ਾਮਿਲ ਕੀਤਾ ਗਿਆ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर