LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਨੇ ਸੰਭਾਲੀ ਪੱਛਮੀ ਯੂ.ਪੀ. ਦੀ ਕਮਾਨ, 4 ਫਰਵਰੀ ਤੋਂ ਕਰਨਗੇ ਵਰਚੁਅਲ ਰੈਲੀ 

2f modi

ਨਵੀਂ ਦਿੱਲੀ : ਉੱਤਰ ਪ੍ਰਦੇਸ਼ (Uttar Pradesh) ਵਿਚ ਵਿਧਾਨ ਸਭਾ ਚੋਣਾਂ (Assembly elections) ਲਈ ਹੁਣ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਅਜਿਹੇ ਵਿਚ ਕੋਰੋਨਾ ਕਾਰਣ ਵੱਡੀਆਂ ਰੈਲੀਆਂ  (Large rallies) ਅਤੇ ਰੋਡ ਸ਼ੋਅ (Road show) 'ਤੇ ਰੋਕ ਵਿਚਾਲੇ ਬੀ.ਜੇ.ਪੀ. (BJP) ਨੇ ਵਰਚੁਅਲ ਰੈਲੀ (Virtual Rally) ਰਾਹੀਂ ਵੋਟਰਾਂ ਤੱਕ ਪਹੁੰਚਣ ਦਾ ਇੰਤਜ਼ਾਮ ਕੀਤਾ ਹੈ। ਜਿੱਥੇ ਪੀ.ਐਮ. ਮੋਦੀ  (PM Modi) ਵਰਚੁਅਲ ਰੈਲੀਆਂ ਰਾਹੀਂ ਪੱਛਮੀ ਉੱਤਰ ਪ੍ਰਦੇਸ਼ ਵਿਚ ਬੀ.ਜੇ.ਪੀ. ਦਾ ਚੋਣ ਮਾਹੌਲ ਬਣਾਉਣਗੇ। ਇਸ ਦੌਰਾਨ ਪਹਿਲੀ ਵਰਚੁਅਲ ਰੈਲੀ ਦੀ ਸਫਲਤਾ ਤੋਂ ਬਾਅਦ ਪਾਰਟੀ ਨੇ 4,6, 7 ਅਤੇ 10 ਫਰਵਰੀ ਨੂੰ ਪ੍ਰਧਾਨ ਮੰਤਰੀ ਦੀ ਵਰਚੁਅਲ ਰੈਲੀਆਂ ਪ੍ਰਸਤਾਵਿਤ ਹੈ। ਜਿੱਥੇ ਬਰੇਲੀ ਵਿਚ ਪੀ.ਐੱਮ. ਦੀ ਵਰਚੁਅਲ ਰੈਲੀ ਅੱਜ ਹੋਵੇਗੀ। Also Read : ਏਅਰਪੋਰਟ 'ਤੇ ਟਲਿਆ ਵੱਡਾ ਹਾਦਸਾ, ਜਹਾਜ਼ ਦੇ ਪਹੀਏ 'ਚੋਂ ਨਿਕਲੀ ਚੰਗਿਆੜੀ

Vaccine for 15 to 18 year olds from Jan 3, boosters for corona warriors  from Jan 10: PM Modi - India News
ਜ਼ਿਕਰਯੋਗ ਹੈ ਕਿ ਬੀ.ਜੇ.ਪੀ. ਪਾਰਟੀ ਵਲੋਂ ਵਿਧਾਨ ਸਭਾ ਖੇਤਰਾਂ ਵਿਚ ਥਾਂ-ਥਾਂ ਐੱਲ.ਈ.ਡੀ. ਲਗਾ ਕੇ ਇਕ-ਇਕ ਹਜ਼ਾਰ ਲੋਕਾਂ ਨੂੰ ਪ੍ਰਧਾਨ ਮੰਤਰੀ ਦਾ ਸੰਬੋਧਨ ਸੁਣਨ ਦੀ ਵਿਵਸਥਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੋਣ ਬੂਥਾਂ 'ਤੇ ਟੀ.ਵੀ. ਲਗਾ ਕੇ ਬੂਥ ਪ੍ਰਧਾਨਾਂ ਅਤੇ ਇੰਚਾਰਜਾਂ ਦੇ ਨਾਲ ਲੋਕਲ ਲੋਕਾਂ ਨੂੰ ਪੀ.ਐੱਮ. ਦੀ ਰੈਲੀ ਨਾਲ ਜੋੜਿਆ ਜਾਵੇਗਾ। ਹਾਲਾਂਕਿ ਪੀ.ਐੱਮ. ਯੂ.ਪੀ. ਦੇ ਕਈ ਵਿਧਾਨ ਸਭਾ ਖੇਤਰਾਂ ਵਿਚ ਅੱਜ ਵੀ ਵਰਕਰਾਂ ਨੂੰ ਸੰਬੋਧਿਤ ਕਰੇਗੀ। ਇਸ ਦੇ ਤਹਿਤ ਪੀ.ਐੱਮ. ਮੋਦੀ ਅੱਜ ਵਰਕਰਾਂ ਨੂੰ ਵਰਚੁਅਲ ਰੈਲੀ ਸੰਬੋਧਿਤ ਕਰਨਗੇ।

In The Market