LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਾਈਜ਼ਰ ਦੀ ਨਵੀਂ ਦਵਾਈ ਓਮੀਕ੍ਰੋਨ 'ਤੇ 90 ਫੀਸਦੀ ਤੱਕ ਅਸਰਦਾਰ : ਅਧਿਐਨ

14cfizer

ਨਵੀਂ ਦਿੱਲੀ : ਅਮਰੀਕੀ ਦਵਾਈ ਕੰਪਨੀ ਫਾਈਜ਼ਰ (American pharmaceutical company Pfizer) ਨੇ ਅਜਿਹੀ ਗੋਲੀ ਤਿਆਰ ਕਰਨ ਦਾ ਦਾਅਵਾ ਕੀਤਾ ਹੈ, ਜੋ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੈਰੀਅੰਟ (Omicron variants of the corona virus) ਸਮੇਤ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਤੋਂ ਬਚਾਏਗੀ। ਕੰਪਨੀ ਨੇ ਇਹ ਕਿਹਾ ਹੈ ਕਿ ਇਹ ਗੋਲੀ ਜੇਕਰ ਲੱਛਣ ਦਿਖਾਉਣ ਦੇ ਤਿੰਨ ਦਿਨ ਅੰਦਰ ਦਿੱਤੀ ਜਾਂਦੀ ਹੈ ਤਾਂ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤ ਦੇ ਖਤਰੇ ਨੂੰ 90 ਫੀਸਦੀ ਤੱਕ ਘੱਟ ਕਰ ਦੇਵੇਗੀ। ਅਮਰੀਕਾ ਵਿਚ ਵੈਕਸੀਨੇਸ਼ਨ ਮੁਹਿੰਮ (Vaccination campaign) ਦਾ ਇਕ ਸਾਲ ਪੂਰਾ ਹੋਣ ਦਰਮਿਆਨ ਇਹ ਚੰਗੀ ਖਬਰ ਆਈ ਹੈ। ਫਾਈਜ਼ਰ ਕੋਵਿਡ ਪਿਲ (Pfizer Covid Pill) 'ਤੇ ਹੋਈ ਸਟੱਡੀ (Study) ਵਿਚ ਕਿਹਾ ਗਿਆ ਹੈ ਕਿ ਇਹ ਗੰਭੀਰ ਬੀਮਾਰੀਆਂ (Serious illnesses) ਤੋਂ ਜਾਨ ਬਚਾਉਣ ਦਾ ਕੰਮ ਕਰਦੀ ਹੈ। Also Read : ਪੰਜਾਬ ਕੈਬਨਿਟ ਦੇ ਅਹਿਮ ਫੈਸਲੇ,  ਪਾਣੀ ਦੇ ਬਕਾਏ ਸਣੇ ਕੀਤੇ ਕਈ ਹੋਰ ਵੱਡੇ ਐਲਾਨ


ਕੰਪਨੀ ਨੇ ਇਕ ਪ੍ਰੈੱਸ ਨੋਟ ਵਿਚ ਕਿਹਾ ਹੈ ਕਿ ਉਸ ਦੀ ਐਂਟੀਵਾਇਰਲ ਪਿਲ ਲੈਬ ਵਿਚ ਹੋਏ ਪ੍ਰੀਖਣਾਂ ਵਿਚ ਓਮੀਕ੍ਰੋਨ ਵੈਰੀਅੰਟ ਦੇ ਖਿਲਾਫ ਵੀ ਖਰੀ ਉਤਰੀ ਹੈ। ਯੂਰਪ, ਸਾਊਥ ਅਫਰੀਕਾ ਅਤੇ ਅਮਰੀਕਾ ਵਿਚ ਇਸ ਵੈਰੀਅੰਟ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਫਾਈਜ਼ਰ ਦੇ ਸੀ.ਈ.ਓ. ਐਲਬਰਟ ਬੋਰਲਾ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਜੇਕਰ ਇਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਇਹ ਕੋਰੋਨਾ ਮਹਾਮਾਰੀ ਦੇ ਖਿਲਾਫ ਸਿਹਤ ਨੂੰ ਸੁਰੱਖਿਆ ਮੁਹੱਈਆ ਕਰਨ ਵਿਚ ਅਹਿਮ ਸਾਹਿਬ ਹੋਵੇਗੀ। ਪਿਛਲੇ ਮਹੀਨੇ ਫਾਈਜ਼ਰ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਤੋਂ ਇਸ ਪਿਲ ਲਈ ਮਨਜ਼ੂਰੀ ਮੰਗੀ ਸੀ। ਫਾਈਜ਼ਰ ਨੇ ਮੰਗਲਵਾਰ ਨੂੰ ਕਿਹਾ ਕਿ ਪੈਕਸਲੋਵਿਡ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤ ਦੇ ਖਤਰੇ ਨੂੰ 90 ਫੀਸਦੀ ਤੱਕ ਘੱਟ ਕਰ ਦਿੰਦੀ ਹੈ, ਜੇਕਰ ਇਸ ਨੂੰ ਤਿੰਨ ਦਿਨ ਅੰਦਰ ਦਿੱਤਾ ਜਾਵੇ। ਜੇਕਰ ਇਸ ਵਾਇਰਸ ਦੇ ਪੰਜ ਦਿਨਾਂ ਅੰਦਰ ਦਿੱਤਾ ਜਾਂਦਾ ਹੈ ਤਾਂ ਖਤਰਾ 88 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਇਹ ਦਾਅਵਾ 2246 ਵੈਕਸੀਨ ਨਾ ਲੈਣ ਵਾਲੇ ਵਾਲੰਟੀਅਰ (ਜਿਨ੍ਹਾਂ ਨੂੰ ਗੰਭੀਰ ਬੀਮਾਰੀਆਂ ਦਾ ਖਤਰਾ) 'ਤੇ ਹੋਏ ਪ੍ਰੀਖਣਾਂ ਦੇ ਆਧਾਰ 'ਤੇ ਕੀਤਾ ਗਿਆ ਹੈ। ਇਹ ਕੰਪਨੀ ਦੇ ਸ਼ੁਰੂਆਤੀ ਅਤੇ ਛੋਟੇ ਪੱਧਰ 'ਤੇ ਕੀਤੇ ਗਏ ਕਲੀਨੀਕਲ ਟ੍ਰਾਇਲ ਦੇ ਉਲਟ ਹੀ ਹੈ। Also Read : ਪੰਜਾਬ ਕਾਂਗਰਸ ਦਾ NRI ਕਾਰਡ, ਵਿਦੇਸ਼ਾਂ ਵਾਂਗ ਵਨ ਵਿੰਡੋ ਸਿਸਟਮ ਹੋਵੇਗਾ ਤਿਆਰ


ਫਾਈਜ਼ਰ ਨੇ ਕਿਹਾ ਹੈ ਕਿ ਪੈਕਸਲੋਵਿਡ ਲੈਣ ਵਾਲੇ 0.7 ਫੀਸਦੀ ਮਰੀਜ਼ਾਂ ਨੂੰ ਟ੍ਰਾਇਲ ਦੇ 28 ਦਿਨਾਂ ਅੰਦਰ ਹਸਪਤਾਲ ਵਿਚ ਦਾਖਲ ਕਰਵਾਉਣ ਦੀ ਲੋੜ ਮਹਿਸੂਸ ਹੋਈ ਪਰ ਕਿਸੇ ਦੀ ਵੀ ਮੌਤ ਦੀ ਘਟਨਾ ਨਹੀਂ ਹੋਈ। ਜਦੋਂ ਕਿ ਇਸ ਦੇ ਉਲਟ 6.5 ਜਿਨ੍ਹਾਂ ਮਰੀਜ਼ਾਂ ਨੂੰ ਪਲੇਸਬੋ ਦਿੱਤੀ ਗਈ। ਉਨ੍ਹਾਂ ਵਿਚੋਂ 6.5 ਫੀਸਦੀ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਦੀ ਲੋੜ ਪਈ ਜਾਂ ਉਨ੍ਹਾਂ ਦੀ ਮੌਤ ਹੋ ਗਈ। ਫਾਈਜ਼ਰ ਨੇ ਵੱਖਰੇ ਟ੍ਰਾਇਲ ਦਾ ਸ਼ੁਰੂਆਤੀ ਡੇਟਾ ਵੀ ਜਾਰੀ ਕੀਤਾ ਹੈ, ਜਿਨ੍ਹਾਂ ਵਿਚੋਂ ਘੱਟ ਜੋਖਿਮ ਵਾਲੇ ਲੋਕਾਂ 'ਤੇ ਧਿਆਨ ਦਿੱਤਾ ਗਿਆ ਹੈ। ਇਨ੍ਹਾਂ ਵਿਚ ਵੈਕਸੀਨ ਨਾ ਲੈਣ ਵਾਲੇ ਪਰ ਗੰਭੀਰ ਬੀਮਾਰੀਆਂ ਦੇ ਜੋਖਿਮ ਵਾਲੇ ਅਤੇ ਟੀਕਾ ਨਾ ਲੈਣ ਦੇ ਬਾਵਜੂਦ ਕਿਸੇ ਵੀ ਜੋਖਿਮ ਤੋਂ ਬਾਹਰ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ। ਇਸ ਸਮੂਹ ਵਿਚ 662 ਵਾਲੰਟੀਅਰ ਸ਼ਾਮਲ ਸਨ। ਇਨ੍ਹਾਂ ਵਿਚ ਪੈਕਸਲੋਵਿਡ ਨੇ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤ ਦੇ ਖਤਰੇ ਨੂੰ 70 ਫੀਸਦੀ ਤੱਕ ਘੱਟ ਕੀਤਾ।

In The Market