LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਆਣਾ 'ਚ ਭਲਕੇ ਬੰਦ ਰਹਿਣਗੇ ਪੈਟਰੋਲ ਪੰਪ

14n3

ਫਤੇਹਾਬਾਦ- ਨਕਲੀ ਡੀਜ਼ਲ ਦੀ ਵਿਕਰੀ ਰੋਕਣ, ਤੇਲ ’ਤੇ ਐਕਸਾਈਜ਼ ਡਿਊਟੀ ਅਤੇ ਵੈਟ ਘਟਾਉਣ ਤੋਂ ਬਾਅਦ ਪੰਪ ਸੰਚਾਲਕਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਨੂੰ ਲੈ ਕੇ ਹਰਿਆਣਾ ਦੇ ਪੰਪ ਮਾਲਕ 15 ਨਵੰਬਰ ਨੂੰ ਹੜਤਾਲ ਕਰਨਗੇ। 15 ਨਵੰਬਰ ਨੂੰ ਸਵੇਰੇ 6 ਵਜੇ ਤੋਂ 16 ਤਾਰੀਖ਼ ਦੀ ਸਵੇਰ 6 ਵਜੇ ਤਕ ਯਾਨੀ 24 ਘੰਟਿਆਂ ਤਕ ਪੂਰੇ ਹਰਿਆਣਾ ’ਚ ਪੰਪ ਬੰਦ ਰਹਿਣਗੇ। 

Also Read: ਦੇਸ਼ 'ਚ ਕੋਰੋਨਾ ਦੇ 11 ਹਜ਼ਾਰ 271 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ

ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੋਗਾ ਨੇ ਦੱਸਿਆ ਕਿ ਕਈ ਮੰਗਾਂ ਪਹਿਲਾਂ ਤੋਂ ਪੈਂਡਿੰਗ ਹਨ ਤਾਂ ਕੁਝ ਨਵੇਂ ਮੁੱਦੇ ਹਨ, ਜਿਨ੍ਹਾਂ ਨੂੰ ਲੈ ਕੇ ਸਰਕਾਰ ਨੂੰ ਜਗਾਉਣ ਲਈ ਇਹ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਬੇਸ ਆਇਲ ਮੰਗਵਾ ਕੇ ਲਗਭਗ ਹਰ ਜ਼ਿਲਿਆਂ ’ਚ ਬਣੇ ਤੇਲ ਅੱਡਿਆਂ ’ਤੇ ਨਕਲੀ ਡੀਜ਼ਲ ਵੇਚਿਆ ਜਾ ਰਿਹਾ ਹੈ। ਬੇਸ ਆਇਲ ’ਚ ਕੁਝ ਹੋਰ ਸਾਮਾਨ ਮਿਲਾ ਕੇ ਇਹ ਤੇਲ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਨਾ ਸਿਰਫ ਪੰਪ ਡੀਲਰਾਂ ਨੂੰ 30 ਫੀਸਦੀ ਤਕ ਨੁਕਸਾਨ ਹੋ ਰਿਹਾ ਹੈ, ਸਗੋਂ ਗੱਡੀਆਂ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ। ਇਹ ਤੇਲ ਡੀਜ਼ਲ ਦੱਸ ਕੇ 20 ਤੋਂ 30 ਰੁਪਏ ਸਸਤਾ ਵੇਚਿਆ ਜਾ ਰਿਹਾ ਹੈ। 

Also Read: ਸੋਨੂ ਸੂਦ ਦੀ ਪ੍ਰੈੱਸ ਕਾਨਫਰੰਸ Live: ਸਿਆਸਤ 'ਚ ਐਂਟਰੀ 'ਤੇ ਜਾਣੋ ਕੀ ਬੋਲੇ ਅਭਿਨੇਤਾ

ਉਥੇ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਤੇਲ ਦੀਆਂ ਕੀਮਤਾਂ ਘਟਾਈਆਂ ਹਨ। ਜਨਤਾ ਲਈ ਇਹ ਚੰਗਾ ਕੀਤਾ ਹੈ ਪਰ ਇਕਦਮ ਐਕਸਾਈਜ਼ ਡਿਊਟੀ ਅਤੇ ਵੈਟ ਘਟਾਉਣ ਨਾਲ ਡੀਲਰਾਂ ਨੂੰ 2 ਲੱਖ ਤੋਂ 20 ਲੱਖ ਰੁਪਏ ਤਕ ਦਾ ਨੁਕਸਾਨ ਹੋਇਆ ਹੈ। ਕਿਉਂਕਿ ਡੀਲਰਾਂ ਨੇ ਕਾਫੀ ਮਾਤਰਾ ’ਚ ਤੇਲ ਖਰੀਦਿਆ ਹੋਇਆ ਸੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਡੀਲਰਾਂ ਅਤੇ ਤੇਲ ਕੰਪਨੀਆਂ ’ਚ ਤੈਅ ਹੋਇਆ ਸੀ ਕਿ ਹਰ 6-6 ਮਹੀਨਿਆਂ ’ਚ ਉਨ੍ਹਾਂ ਦੇ ਕਮਿਸ਼ਨਲ ਰਿਵਾਈਜ਼ ਹੋਣਗੇ, ਜਦਕਿ 2017 ਤੋਂ ਬਾਅਦ ਇਕ ਵਾਰ ਵੀ ਅਜਿਹਾ ਨਹੀਂ ਹੋਇਆ। ਉਦੋਂ ਤੋਂ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਦੁਗਣੀਆਂ ਹੋ ਚੁੱਕੀਆਂ ਹਨ, ਪੰਪਾਂ ਦੇ ਖਰਚੇ ਵੀ ਦੁਗਣੇ ਹੋ ਚੁੱਕੇ ਹਨ। ਹਾਲ ਹੀ ’ਚ ਵੈਟ ਘਟਾਏ ਜਾਣ ਤੋਂ ਬਾਅਦ ਹੁਣ ਪੰਜਾਬ ’ਚ ਤੇਲ ਦੀਆਂ ਕੀਮਤਾਂ ਘੱਟ ਹੋ ਗਈਆਂ ਹਨ ਤਾਂ ਬਾਰਡਰ ਏਰੀਆ ’ਚ ਲੋਕ ਪੰਜਾਬ ਦੇ ਪੰਪਾਂ ਤੋਂ ਤੇਲ ਲੈ ਰਹੇ ਹਨ। ਸਰਕਾਰ ਨੂੰ ਵੈਟ ਹੋਰ ਘਟਾ ਕੇ ਇਸ ਨੂੰ ਸਮਾਨ ਕਰਨਾ ਚਾਹੀਦਾ ਹੈ, ਤਾਂ ਜੋ ਸਰਕਾਰ ਦਾ ਰੈਵੇਨਿਊ ਵੀ ਨਾ ਘਟੇ ਅਤੇ ਪੰਪ ਡੀਲਰਾਂ ਨੂੰ ਵੀ ਨੁਕਸਾਨ ਨਾ ਹੋਵੇ।

Also Read: BSF ਮੁੱਦੇ 'ਚੇ IG ਸੋਨਾਲੀ ਮਿਸ਼ਰਾ ਦਾ ਵੱਡਾ ਬਿਆਨ, ਕਿਹਾ-'BSF ਕਰੇਗੀ ਪੰਜਾਬ ਪੁਲਿਸ ਦੀ ਮਦਦ'

In The Market