LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੁਸ਼ਖਬਰੀ: ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਸਸਤਾ ਹੋ ਸਕਦੈ ਪੈਟਰੋਲ

petrol23

ਨਵੀਂ ਦਿੱਲੀ (ਇੰਟ)- ਚੀਨ ਵਿਚ ਕਮਜ਼ੋਰ ਆਰਥਿਕ ਵਿਕਾਸ, ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਅਤੇ ਓਪੇਕ+ ਦੇ ਉਤਪਾਦਨ ਵਿੱਚ ਵਾਧੇ ਕਾਰਨ ਚਿੰਤਾਵਾਂ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ ਹਨ। ਇਸ ਦਾ ਅਸਰ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਵੇਖਿਆ ਜਾ ਸਕਦਾ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੈਟਰੋਲ ਦੀ ਕੀਮਤ 5 ਰੁਪਏ ਤੋਂ ਸਸਤੀ ਹੋ ਸਕਦੀ ਹੈ। ਬਾਜ਼ਾਰ ਮਾਹਰਾਂ ਅਨੁਸਾਰ ਕੱਚੇ ਤੇਲ ਵਿਚ ਗਿਰਾਵਟ ਦਾ ਸਿੱਧਾ ਲਾਭ ਭਾਰਤ ਨੂੰ ਵੀ ਮਿਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ 100 ਤੋਂ ਪਾਰ ਵਿਕ ਰਿਹਾ ਹੈ। ਹਾਲਾਂਕਿ, ਪਿਛਲੇ ਦੋ ਹਫਤਿਆਂ ਤੋਂ ਤੇਲ ਦੀਆਂ ਕੀਮਤਾਂ ਨਹੀਂ ਵਧੀਆਂ ਹਨ।

ਪੜੋ ਹੋਰ ਖਬਰਾਂ: ਦਸੂਹਾ ਨੈਸ਼ਨਲ ਹਾਈਵੇ 'ਤੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, 3 ਦੀ ਮੌਤ

MCX 'ਤੇ ਅਗਸਤ ਵਿਚ ਡਿਲਿਵਰੀ ਲਈ ਕੱਚਾ 73 ਰੁਪਏ ਜਾਂ 1.32 ਫੀਸਦੀ ਦੀ ਗਿਰਾਵਟ ਦੇ ਨਾਲ 5,444 ਰੁਪਏ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ, ਜਿਸ ਵਿਚ 6,313 ਲਾਟ ਦੇ ਲਈ ਕਾਰੋਬਾਰ ਹੋਇਆ। ਸਤੰਬਰ ਡਿਲੀਵਰੀ 69 ਰੁਪਏ ਜਾਂ 1.26 ਫੀਸਦੀ ਦੀ ਗਿਰਾਵਟ ਨਾਲ 5,415 ਰੁਪਏ ਪ੍ਰਤੀ ਬੈਰਲ ਰਹਿ ਗਈ, ਜਿਸ ਦੇ 307 ਲਾਟ ਲਈ ਕਾਰੋਬਾਰ ਹੋਇਆ।

ਪੜੋ ਹੋਰ ਖਬਰਾਂ: ਜੇਕਰ ਨਜਾਇਜ਼ ਸ਼ਰਾਬ ਕਾਰਨ ਗਈ ਕਿਸੇ ਦੀ ਜਾਨ ਤਾਂ ਹੋਵੇਗੀ ਉਮਰ ਕੈਦ ਜਾਂ ਸਜ਼ਾ-ਏ-ਮੌਤ

5 ਰੁਪਏ ਤੱਕ ਡਿੱਗ ਸਕਦੀਆਂ ਹਨ ਕੀਮਤਾਂ
ਕੱਚੇ ਤੇਲ ਦੀਆਂ ਕੀਮਤਾਂ 75 ਡਾਲਰ ਤੋਂ 72 ਡਾਲਰ ਪ੍ਰਤੀ ਬੈਰਲ ਦੇ ਹੇਠਲੇ ਕਾਰੋਬਾਰ 'ਤੇ ਰਹਿਣ ਦੀ ਉਮੀਦ ਹੈ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੇ ਵਧੇ ਹੋਏ ਉਤਪਾਦਨ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ 65 ਡਾਲਰ ਪ੍ਰਤੀ ਬੈਰਲ ਤੱਕ ਹੇਠਾਂ ਆ ਸਕਦੀਆਂ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪੈਟਰੋਲ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਇਹ ਸੰਭਵ ਹੈ ਕਿ ਇਸ ਨਾਲ ਤੇਲ ਦੀਆਂ ਕੀਮਤਾਂ ਵਿਚ 5 ਰੁਪਏ ਦੀ ਕਟੌਤੀ ਹੋ ਸਕਦੀ ਹੈ।

ਪੜੋ ਹੋਰ ਖਬਰਾਂ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਆਉਣ 'ਤੇ ਹਰ ਘਰ ਨੂੰ ਮਿਲੇਗੀ 400 ਯੁਨਿਟ ਮੁਫਤ ਬਿਜਲੀ

In The Market