LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਫਿਰ ਵਾਧਾ, ਜਾਣੋ ਤਾਜ਼ਾ ਰੇਟ

16o3

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਿਨੋ ਦਿਨ ਰਿਕਾਰਡ ਬਣਾ ਰਹੀਆਂ ਹਨ। ਅਕਤੂਬਰ ਦੇ ਮਹੀਨੇ ਵਿੱਚ ਕੁਝ ਦਿਨਾਂ ਨੂੰ ਛੱਡ ਕੇ ਤੇਲ ਦੀਆਂ ਕੀਮਤਾਂ ਵਿੱਚ ਲਗਪਗ ਰੋਜ਼ਾਨਾ ਵਾਧਾ ਕੀਤਾ ਗਿਆ। ਦੱਸ ਦਈਏ ਕਿ 16 ਅਕਤੂਬਰ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੋਵੇਂ 35-35 ਪੈਸੇ ਪ੍ਰਤੀ ਲੀਟਰ ਮਹਿੰਗੇ ਹੋ ਗਏ ਹਨ।

Also Read: ਪੰਪੋਰ ਐਨਕਾਉਂਟਰ 'ਚ ਇੱਕ ਅੱਤਵਾਦੀ ਢੇਰ, ਸੁਰੱਖਿਆ ਕਰਮੀਆਂ ਦਾ ਕਾਤਲ ਚੋਟੀ ਦਾ ਅੱਤਵਾਦੀ ਵੀ ਘੇਰੇ 'ਚ

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਮੁਤਾਬਕ, ਦਿੱਲੀ ਵਿੱਚ ਪੈਟਰੋਲ 105.14 ਰੁਪਏ ਤੋਂ ਵਧ ਕੇ 105.49 ਰੁਪਏ ਪ੍ਰਤੀ ਲੀਟਰ ਹੋ ਗਿਆ, ਜਦੋਂ ਕਿ ਡੀਜ਼ਲ ਸ਼ਨੀਵਾਰ ਨੂੰ 93.87 ਰੁਪਏ ਤੋਂ ਵਧ ਕੇ 94.22 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਘਰੇਲੂ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਨੂੰ ਦੱਸਿਆ ਜਾ ਰਿਹਾ ਹੈ।

Also Read: ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣਗੇ ਨਵਜੋਤ ਸਿੰਘ ਸਿੱਧੂ

ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ 35 ਪੈਸੇ ਮਹਿੰਗਾ ਹੋਇਆ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਪੈਸੇ ਪ੍ਰਤੀ ਲੀਟਰ ਦੇ ਵਾਧੇ ਦਾ ਇਹ ਲਗਾਤਾਰ ਤੀਜਾ ਦਿਨ ਹੈ। ਇਸ ਤੋਂ ਪਹਿਲਾਂ 12 ਅਤੇ 13 ਅਕਤੂਬਰ ਨੂੰ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੈ, ਜਦੋਂ ਕਿ ਮੱਧ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਬਿਹਾਰ ਸਮੇਤ ਇੱਕ ਦਰਜਨ ਸੂਬਿਆਂ ਵਿੱਚ ਡੀਜ਼ਲ ਵੀ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

In The Market