ਸ੍ਰੀਨਗਰ- ਜੰਮੂ-ਕਸ਼ਮੀਰ ਦੇ ਪੰਪੋਰ ਅਧੀਨ ਪੈਂਦੇ ਦ੍ਰੰਗਬਲ ਵਿੱਚ ਸ਼ਨੀਵਾਰ ਤੜਕੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚ ਮੁੱਠਭੇੜ ਹੋਈ। ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ ਨੇ ਕਿਹਾ, ‘ਜੰਮੂ ਕਸ਼ਮੀਰ ਪੁਲਿਸ ਦੇ ਨਿਸ਼ਾਨੇ ‘ਤੇ ਚੋਟੀ ਦੇ ਦੱਸ ਅੱਤਵਾਦੀ ਹਨ, ਜਿਨ੍ਹਾਂ ਵਿੱਚੋਂ ਲਸ਼ਕਰ ਦਾ ਇੱਕ ਕਮਾਂਡਰ ਉਮਰ ਮੁਸ਼ਤਾਕ ਖੰਡੇ ਅੱਜ ਇਸ ਮੁਕਾਬਲੇ ਵਿੱਚ ਫੜਿਆ ਗਿਆ।’ ਕਸ਼ਮੀਰ ਜ਼ੋਨ ਦੀ ਪੁਲਿਸ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਇਸ ਅੱਤਵਾਦੀ ਬਾਰੇ ਜਾਣਕਾਰੀ ਦਿੱਤੀ, ਇਹ ਕਿੰਨਾ ਖਤਰਨਾਕ ਸੀ।
ਦੱਸ ਦਈਏ ਕਿ ਇਹ ਉਹੀ ਅੱਤਵਾਦੀ ਹੈ ਜਿਸਨੇ 8 ਮਹੀਨੇ ਪਹਿਲਾਂ ਸ਼੍ਰੀਨਗਰ ਵਿੱਚ ਦੋ ਪੁਲਿਸ ਕਰਮਚਾਰੀਆਂ ਦੀ ਹੱਤਿਆ ਕੀਤੀ ਸੀ। ਪੁਲਿਸ ਦੇ ਨਿਸ਼ਾਨੇ ‘ਤੇ ਚੋਟੀ ਦੇ ਦੱਸ ਅੱਤਵਾਦੀਆਂ ਵਿੱਚ ਸਲੀਮ ਪੈਰੇ, ਯੂਸਫ ਕੰਟਰੂ, ਅੱਬਾਸ ਸ਼ੇਖ, ਰਿਆਜ਼ ਸ਼ੇਤਰਗੁੰਡ, ਫਾਰੂਕ ਨਲੀ, ਜ਼ੁਬੈਰ ਵਾਨੀ, ਅਸ਼ਰਫ ਮੌਲਵੀ, ਸਾਕਿਬ ਮੰਜ਼ੂਰ, ਉਮਰ ਮੁਸਤਾਕ ਖੰਡੇ ਅਤੇ ਵਕੀਲ ਸ਼ਾਹ ਦਾ ਨਾਂ ਸੀ। ਸ਼ੁੱਕਰਵਾਰ ਨੂੰ ਆਈਜੀਪੀ ਵਿਜੈ ਕੁਮਾਰ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹੁਣ ਤੱਕ ਹੋਏ 8 ਮੁਕਾਬਲਿਆਂ ਵਿੱਚ ਸੁਰੱਖਿਆ ਬਲਾਂ ਨੇ ਕੁੱਲ 11 ਅੱਤਵਾਦੀਆਂ ਨੂੰ ਢੇਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁਕਾਬਲੇ ਦੇ ਸਮੇਂ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫੌਜ ਅਤੇ ਸੀਆਰਪੀਐੱਫ ਵੀ ਮੌਕੇ ‘ਤੇ ਮੌਜੂਦ ਸਨ।
