LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਗਾਸਸ ਮਾਮਲਾ : ਜਾਸੂਸੀ ਦੀ ਸੂਚੀ ਵਿਚ ਨਾਂ ਆਉਣ 'ਤੇ ਬੋਲੇ ਮਸ਼ਹੂਰ ਵਾਇਰੌਲਾਜਿਸਟ ਕੰਗ

pegasas

ਨਵੀਂ ਦਿੱਲੀ (ਇੰਟ.): ਦੇਸ਼ ਵਿਚ ਕਈ ਮਸ਼ਹੂਰ ਹਸਤੀਆਂ ਦੇ ਫੋਨ ਦੀ ਕਥਿਤ ਤੌਰ 'ਤੇ ਜਾਸੂਸੀ (Spying) ਸਬੰਧੀ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਵਲੋਂ ਲਗਾਤਾਰ ਸੱਤਾਧਾਰੀ ਭਾਜਪਾ ਸਰਕਾਰ (BJP Government) ਦੀ ਆਲੋਚਨਾ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਕਈ ਮੰਤਰੀਆਂ, ਸਮਾਜ ਸੇਵੀਆਂ ਅਤੇ ਪੱਤਰਕਾਰਾਂ ਦੀ ਫੋਨ ਟੈਪਿੰਗ ਕੀਤੀ ਗਈ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਇਹ ਮੁੱਦਾ ਕਾਫੀ ਜ਼ੋਰ-ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ। ਸੰਸਦ ਵਿਚ ਇਸ ਮੁੱਦੇ ਨੂੰ ਚੁੱਕਿਆ ਗਿਆ ਹੈ ਪਰ ਭਾਜਪਾ ਸਰਕਾਰ ਵਲੋਂ ਇਸ ਤਰ੍ਹਾਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਜਾ ਰਿਹਾ ਹੈ। ਇਹ ਮਾਮਲਾ ਦੇਸ਼ ਵਿਚ ਕਾਫੀ ਭਖਿਆ ਹੋਇਆ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਜ਼ਾਰਾਇਲ ਦੀ ਕੰਪਨੀ ਐਨਐਸਓ ਦੇ ਪੈਗਾਸਸ ਜਾਸੂਸੀ ਜ਼ਰੀਏ ਦੁਨੀਆਂ ਭਰ ਦੇ ਕਰੀਬ 50 ਹਜ਼ਾਰ ਲੋਕਾਂ ਦੇ ਫੋਨ ਟੈਪ ਕੀਤੇ ਗਏ ਹਨ। ਇਸ ਸੂਚੀ ਵਿਚ ਭਾਰਤ ਦੇ 300 ਲੋਕਾਂ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਵਿਚ ਪੱਤਰਕਾਰ, ਜੱਜ, ਮੰਤਰੀ, ਨੇਤਾ, ਕਾਰਕੁੰਨ ਆਦਿ ਸ਼ਾਮਲ ਹਨ। ਇਸ ਸੂਚੀ ਵਿਚ ਮਸ਼ਹੂਰ ਵਾਇਰੌਲਾਜਿਸਟ ਗਗਨਦੀਪ ਕੰਗ ਦਾ ਨਾਂ ਵੀ ਸ਼ਾਮਲ ਹੈ।

Phones of 2 Ministers, 3 Opp leaders among many targeted for surveillance:  report | India News,The Indian Express

Read this- ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, ਧਾਰਾ 144 ਲਾਗੂ
ਜਦੋਂ ਭਾਰਤ 'ਤੇ ਨਾ ਦਿਸਣ ਵਾਲੇ ਦੁਸ਼ਮਣ ਕੋਰੋਨਾ ਵਾਇਰਸ ਨੇ ਹਮਲਾ ਕੀਤਾ ਸੀ। ਉਸ ਵੇਲੇ ਡਾਕਟਰਾਂ ਨੂੰ ਜੀ ਤੋੜ ਮਿਹਨਤ ਕਰਨੀ ਪਈ ਸੀ ਕਿਉਂਕਿ ਇਸ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਨੂੰ ਸਹੀ ਟਰੀਟਮੈਂਟ ਦੀ ਲੋੜ ਸੀ। ਕੋਰੋਨਾ ਕਾਲ ਦੌਰਾਨ ਗਗਨਦੀਪ ਕੰਗ ਨੇ ਅਹਿਮ ਭੂਮਿਕਾ ਨਿਭਾਈ ਸੀ। ਪੈਗਾਸਸ ਦੀ ਸੂਚੀ ਵਿਚ ਨਾਮ ਆਉਣ ਤੋਂ ਬਾਅਦ ਗਗਨਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਬਿਲਕੁਲ ਅੰਦਾਜ਼ਾ ਨਹੀਂ ਹੈ ਕਿ ਆਖਿਰ ਕੋਈ ਮੇਰੇ ਬਾਰੇ ਕਿਉਂ ਜਾਣਨ ਲਈ ਉਤਸੁਕ ਹੋਵੇਗਾ। ਉਨ੍ਹਾਂ ਕਿਹਾ ਕਿ, 'ਮੈਂ ਡਾਇਰੀਆ ਦੀ ਪੜ੍ਹਾਈ ਕੀਤੀ ਹੈ, ਜੋ ਕਿ ਮੈਨੂੰ ਲੱਗਦਾ ਹੈ ਜ਼ਰੂਰੀ ਹੈ, ਬਹੁਤ ਹੀ ਘੱਟ ਲੋਕ ਸਿਹਤ ਜਗਤ ਵਿਚ ਇਸ ਦੀ ਪੜ੍ਹਾਈ ਵਿਚ ਰੁਚੀ ਰੱਖਦੇ ਹਨ'।

In The Market