LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਸਕਰ ਐਵਾਰਡ: ਭਾਰਤੀ ਫਿਲਮ ‘ਦ ਐਲੀਫੈਂਟ ਵਿਸਪਰਜ਼’ ਦੀ ਨਿਰਮਾਤਾ ਗੁਨੀਤ ਮੋਂਗਾ ਨੇ ਜਿਤਿਆ ਲਘੂ ਫਿਲਮ ਐਵਾਰਡ

el13

Oscar Award 2023:The Eelephant Whisperers ਨੇ ਸ਼ਾਰਟ ਫਿਲਮ ਡਾਕੂਮੈਂਟਰੀ ਕੈਟੇਗਿਰੀ 'ਚ ਆਸਕਰ ਐਵਾਰਡ ਹਾਸਲ ਕੀਤਾ ਹੈ।‘ਦ ਐਲੀਫੈਂਟ ਵਿਸਪਰਸ’ ਨੂੰ ਇਸ ਸਾਲ ‘ਬੈਸਟ ਡਾਕੂਮੈਂਟਰੀ ਸ਼ਾਰਟ’ਸ਼੍ਰੇਣੀ ਵਿੱਚ ਆਸਕਰ ਮਿਲਿਆ ਹੈ। ਨੈੱਟਫਲਿਕਸ 'ਤੇ ਉਪਲਬਧ ਇਸ ਲਘੂ ਫਿਲਮ  ਨੇ ਇਸ ਸਾਲ ਭਾਰਤ ਲਈ ਪਹਿਲਾ ਆਸਕਰ ਜਿੱਤਿਆ ਹੈ। 95ਵੇਂ ਆਸਕਰ ਐਵਾਰਡ ਦੇ ਵਿਚ ਜਿੱਥੇ ਭਾਰਤੀ ਫਿਲਮ ਕਲਾਕਾਰ ਛਾਏ ਰਹੇ ਉਥੇ ਭਾਰਤੀ ਫਿਲਮ ਨਿਰਮਾਤਾ ਗੁਨੀਤ ਮੋਂਗਾ (39) ਪੂਰੀ  ਤਰ੍ਹਾਂ ਛਾਈ ਰਹੀ। 

ਪਹਿਲੀ ਵਾਰ, ਭਾਰਤ ਨੂੰ ਅਕੈਡਮੀ ਪੁਰਸਕਾਰਾਂ ਵਿੱਚ ਤਿੰਨ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਜਿੱਥੇ ਐਸ ਐਸ ਰਾਜਾਮੌਲੀ ਦੀ ਸੁਪਰਹਿੱਟ ਫਿਲਮ ਆਰ ਆਰ ਆਰ ਦੇ ਗੀਤ ‘ਨਾਟੂ-ਨਾਟੂ’ ਨੂੰ ਸਰਵੋਤਮ ਮੂਲ ਗੀਤ ਵਿੱਚ ਨਾਮਜ਼ਦਗੀ ਮਿਲੀ ਸੀ।  ਇਸ ਦੇ ਨਾਲ ਹੀ ‘ਆਲ ਦੈਟ ਬਰੇਦਜ਼’ ਅਤੇ ‘ਦ ਐਲੀਫੈਂਟ ਵਿਸਪਰਜ਼’ ਨੂੰ ਕ੍ਰਮਵਾਰ ਸਰਵੋਤਮ ਦਸਤਾਵੇਜ਼ੀ ਵਿਸ਼ੇਸ਼ਤਾ ਅਤੇ ਸਰਬੋਤਮ ਛੋਟੀ ਦਸਤਾਵੇਜ਼ੀ ਲਈ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਨਾਮਜ਼ਦਗੀ ਤੋਂ ਇਲਾਵਾ ਬਾਲੀਵੁੱਡ ਕਲਾਕਾਰ ਦੀਪਿਕਾ ਪਾਦੁਕੋਣ ਨੇ ਆਸਕਰ ਦੇ ਵਿਚ ਸਟੇਜ ਉਤੇ ਹਾਜ਼ਰੀ ਵੀ ਲਗਵਾਈ।

ਗੁਨੀਤ ਮੋਂਗਾ ਨੇ ਸੋਸ਼ਲ ਮੀਡੀਆ ਉੱਤੇ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਰਾਤ ਇਤਿਹਾਸਿਕ ਹੈ ਕਿਉਂਕਿ ਇਹ ਕਿਸੇ ਭਾਰਤੀ ਪ੍ਰੋਡਕਸ਼ਨ ਲਈ ਹੁਣ ਤੱਕ ਦਾ ਪਹਿਲਾ ਆਸਕਰ ਹੈ।  ਥੈਂਕ ਯੂ ਮਾਮ ਡੈਡ ਗੁਰੂ ਜੀ ਸ਼ੁਕਰਾਨਾ ਮੇਰੇ ਕੋ - ਪ੍ਰੋਡਿਊਸਰ ਅਚਿਨ ਜੈਨ , ਟੀਮ ਸਿੱਖਿਆ, ਨੈਟਫਲਿਕਸ, ਆਲੋਕ, ਸਰਾਫੀਨਾ, ਡਬਲਿਊਐਮਈ ਬੈਸ਼ ਸੰਜਨਾ। ਮੇਰੇ ਪਿਆਰੇ ਪਤੀ ਸਨੀ। ਤਿੰਨ ਮਹੀਨੇ ਦੀ ਵਰ੍ਹੇਗੰਢ ਮੁਬਾਰਕ ਹੋ ਬੇਬੀ ! 

In The Market