LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Swiggy-Zomato ਤੋਂ ਖਾਣਾ ਮੰਗਵਾਉਣਾ ਹੋ ਸਕਦੈ ਮਹਿੰਗਾ!

15s food

ਨਵੀਂ ਦਿੱਲੀ: ਆਨਲਾਈਨ ਫੂਡ ਡਿਲਵਰੀ ਆਉਣ ਵਾਲੇ ਦਿਨਾਂ ਵਿਚ ਮਹਿੰਗੀ ਹੋ ਸਕਦੀ ਹੈ। ਜੀਐੱਸਟੀ ਕੌਂਸਲ ਦੀ ਬੈਠਕ ਵਿਚ ਇਸ ਉੱਤੇ ਵਿਚਾਰ ਕੀਤਾ ਜਾਵੇਗਾ। ਕਮੇਟੀ ਦੇ ਫਿਟਮੈਂਟ ਪੈਨਲ ਨੇ ਫੂਡ ਡਿਲਵਰੀ ਐਪਸ ਨੂੰ ਘੱਟ ਤੋਂ ਘੱਟ 5 ਫੀਸਦੀ ਜੀਐੱਸਟੀ ਦੇ ਦਾਇਰੇ ਵਿਚ ਲਿਆਉਣ ਦੀ ਸਿਫਾਰਿਸ਼ ਕੀਤੀ ਹੈ। ਅਜਿਹੇ ਵਿਚ Swiggy-Zomato ਆਦਿ ਤੋਂ ਭੋਜਨ ਮੰਗਵਾਉਣਾ ਮਹਿੰਗਾ ਪੈ ਸਕਦਾ ਹੈ। ਸ਼ੁੱਕਰਵਾਰ ਨੂੰ ਜੀਐੱਸਟੀ ਕੌਂਸਲ ਕਮੇਟੀ ਦੀ ਮੀਟਿੰਗ ਹੋਵੇਗੀ। ਮੀਟਿੰਗ ਦੇ ਏਜੰਡੇ ਵਿਚ ਇਸ ਉੱਤੇ ਗੱਲ ਕਰਨਾ ਸ਼ਾਮਲ ਹੈ।

ਪੜੋ ਹੋਰ ਖਬਰਾਂ: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਮਾਮਲੇ 'ਚ ਗੁਰਦਾਸ ਮਾਨ ਨੂੰ ਵੱਡੀ ਰਾਹਤ

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਜੀਐੱਸਟੀ ਕੌਂਸਲ ਦੀ ਮੀਟਿੰਗ ਲਖਨਊ ਵਿਚ ਹੋਣੀ ਹੈ। ਫਿਲਹਾਲ ਜੋ ਵਿਵਸਥਾ ਹੈ ਉਸ ਨਾਲ ਸਰਕਾਰ ਨੂੰ ਟੈਕਸ ਵਿਚ 2 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦੀ ਗੱਲ ਕਹੀ ਗਈ ਹੈ। ਜੀਐੱਸਟੀ ਕੌਂਸਲ ਦੇ ਫਿਟਮੈਂਟ ਪੈਨਲ ਨੇ ਸਿਫਾਰਿਸ਼ ਕੀਤੀ ਹੈ ਕਿ ਫੂਡ ਏਗਰੀਗੇਟਰ ਨੂੰ ਈ-ਕਾਮਰਸ ਆਪਰੇਟਰ ਮੰਨਿਆ ਜਾਵੇ। ਜੀਐੱਸਟੀ ਕੌਂਸਲ ਦੀ ਮੀਟਿੰਗ 17 ਸਤੰਬਰ ਨੂੰ ਹੋਣੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ ਵਾਲੀ ਜੀਐੱਸਟੀ ਕੌਂਸਲ ਵਿਚ ਸੂਬਿਆਂ ਦੇ ਵਿੱਤ ਮੰਤਰੀ ਵੀ ਸ਼ਾਮਲ ਹਨ। ਕੌਂਸਲ ਦੀ ਬੈਠਕ ਸ਼ੁੱਕਰਵਾਰ ਨੂੰ ਲਖਨਊ ਵਿਚ ਹੋਣੀ ਹੈ। ਜੀਐੱਸਟੀ ਕੌਂਸਲ ਦੀ ਇਸ ਤੋਂ ਪਿਛਲੀ ਬੈਠਕ 12 ਜੂਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੀ।

ਪੜੋ ਹੋਰ ਖਬਰਾਂ: ਭਾਰਤ 'ਚ ਸਾਹਮਣੇ ਆਏ ਕੋਰੋਨਾ ਦੇ 27 ਹਜ਼ਾਰ ਨਵੇਂ ਮਾਮਲੇ, 80 ਦਿਨਾਂ ਤੋਂ ਅੰਕੜਾ 50 ਹਜ਼ਾਰ ਤੋਂ ਹੇਠਾਂ

ਇਸ ਬੈਠਕ ਵਿਚ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਹੋਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੈਠਕ ਵਿਚ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਦੇ ਤਹਿਤ ਲਿਆਉਣ ਉੱਤੇ ਵੀ ਵਿਚਾਰ ਹੋ ਸਕਦਾ ਹੈ। ਇਸ ਬੈਠਕ ਵਿਚ ਹੋਰ ਚੀਜ਼ਾਂ ਦੇ ਇਲਾਵਾ ਕੋਵਿਡ-19 ਨਾਲ ਸਬੰਧਿਤ ਲੋੜੀਂਦੇ ਸਮਾਨ ਉੱਤੇ ਰਿਆਇਤੀ ਦਰਾਂ ਦੀ ਸਮੀਖਿਆ ਹੋ ਸਕਦੀ ਹੈ।

In The Market