LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਓਮੀਕ੍ਰੋਨ ਵੈਰੀਅੰਟ ਨਾਲ ਦੇਸ਼ ਵਿਚ ਪੰਜਵੀਂ ਲਹਿਰ ਦਾ ਖਤਰਾ'

301

ਨਵੀਂ ਦਿੱਲੀ: ਅਮਰੀਕਾ (USA) ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਐਂਥਨੀ ਫੌਚੀ (Health Officer Anthony Fouchi) ਨੇ ਨਵੇਂ ਓਮੀਕਰੋਨ ਵੈਰੀਅੰਟ (Omicron variant) ਦੇ ਚਲਦਿਆਂ ਅਤੇ ਟੀਕਾਕਰਣ  (Vaccination) ਵਿਚ ਸਥਿਰਤਾ ਕਾਰਨ ਅਪਣੇ ਦੇਸ਼ ਵਿਚ ਕੋਰੋਨਾ ਮਹਾਮਾਰੀ (Corona epidemic) ਦੀ ਪੰਜਵੀਂ ਲਹਿਰ ਆਉਣ ਦਾ ਖਦਸ਼ਾ ਜਤਾਇਆ ਹੈ। ਫੌਚੀ ਨੇ ਕਿਹਾ ਕਿ ਓਮੀਕਰੋਨ (Omicron) ਦੇ ਜ਼ਿਆਦਾ ਖਤਰਨਾਕ ਹੋਣ ਦੇ ਸੰਕੇਤ ਮਿਲੇ ਹਨ। ਹਾਲਾਂਕਿ ਉਨ੍ਹਾਂ ਨੇ ਐਤਵਾਰ ਨੂੰ ਰਾਸ਼ਟਰਪਤੀ ਜੋਅ ਬਾਈਡਨ (President Joe Biden) ਨੂੰ ਇਹ ਦੱਸਿਆ ਸੀ ਕਿ ਓਮੀਕਰੋਨ ’ਤੇ ਠੋਸ ਜਾਣਕਾਰੀ ਮਿਲਣ ਵਿਚ ਘੱਟ ਤੋਂ ਘੱਟ ਦੋ ਹਫਤੇ ਦਾ ਸਮਾਂ ਲੱਗੇਗਾ।

Also Read : ਮੁੜ ਸੁਰਖੀਆਂ 'ਚ ਕੰਗਨਾ ਰਨੌਤ, Jack Dorsey ਦੇ ਅਸਤੀਫੇ 'ਤੇ ਪੋਸਟ ਪਾ ਆਖੀ ਇਹ ਗੱਲ

ਨਾਲ ਹੀ ਇਹ ਉਮੀਦ ਵੀ ਜਤਾਈ ਸੀ ਕਿ ਵਾਇਰਸ ਦੇ ਗੰਭੀਰ ਹੋਣ ਨਾਲ ਰੋਕਣ ਵਿਚ ਮੌਜੂਦਾ ਵੈਕਸੀਨ ਕੁਝ ਹੱਦ ਤੱਕ ਸਫਲ ਹੋ ਸਕਦੀ ਹੈ। ਐਂਥਨੀ ਫੌਚੀ ਨੇ ਸੋਮਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨਵੇਂ ਕੋਵਿਡ ਵੈਰੀਅੰਟ ਨੂੰ ਲੈ ਕੇ ਹਾਈ ਅਲਰਟ ’ਤੇ ਸੀ। ਵਾਸ਼ਿੰਗਟਨ ਤੋਂ ਮਿਲੀ ਰਿਪੋਰਟ ਅਨੁਸਾਰ ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਫੌਚੀ ਨੇ ਨਵੇਂ ਓਮੀਕਰੋਨ ਵੈਰੀਅੰਟ ਦੇ ਚਲਦਿਆਂ ਅਤੇ ਟੀਕਾਕਰਣ ਵਿਚ ਸਥਿਰਤਾ ਦੇ ਕਾਰਨ ਅਪਣੇ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਪੰਜਵੀਂ ਲਹਿਰ ਆਉਣ ਦਾ ਖਦਸ਼ਾ ਜਤਾਇਆ ਹੈ।


ਡਬਲਿਊਐਚਓ ਦੇ ਮੁਖੀ ਟੈਡਰੋਸ ਨੇ ਕਿਹਾ ਕਿ ਓਮੀਕਰੋਨ ਦਾ ਸਾਹਮਣੇ ਆਉਣਾ ਦਰਸਾਉਂਦਾ ਹੈ ਕਿ ਸਥਿਤੀ ਕਿੰਨੀ ਖਤਰਨਾਕ ਬਣੀ ਹੋਈ ਹੈ। ਇਸ ਵੈਰੀਅੰਟ ਨੇ ਕੌਮਾਂਤਰੀ ਪੱਧਰ ’ਤੇ ਮਹਾਮਾਰੀ ਨੂੰ ਲੈ ਕੇ ਇੱਕ ਸਮਝੌਤੇ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ ਹੈ। ਉਨ੍ਹਾਂ ਨੇ ਇਸ ਮੁੱਦੇ ’ਤੇ ਗੱਲਬਾਤ ਕਰਨ ਦੇ ਲਈ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਬੈਠਕ ਬੁਲਾਉਣ ਦੀ ਵੀ ਗੱਲ ਕਹੀ।

Also Read : Gangster Sukha Kahlon 'ਤੇ ਆਧਾਰਿਤ ਫਿਲਮ 'Shooter' ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

In The Market