LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੜ ਸੁਰਖੀਆਂ 'ਚ ਕੰਗਨਾ ਰਨੌਤ, Jack Dorsey ਦੇ ਅਸਤੀਫੇ 'ਤੇ ਪੋਸਟ ਪਾ ਆਖੀ ਇਹ ਗੱਲ

30 nov kangna ranaut

ਮੁੰਬਈ : ਭਾਰਤ ਦੇ ਪਰਾਗ ਅਗਰਵਾਲ ਟਵਿੱਟਰ (Prag Aggarwal) ਦੇ ਨਵੇਂ ਸੀਈਓ ਬਣ ਗਏ ਹਨ, ਜਦਕਿ ਟਵਿੱਟਰ ਦੇ ਸਾਬਕਾ ਸੀਈਓ ਜੈਕ ਡੋਰਸੀ (CEO Jack Dorsey) ਨੇ ਅਸਤੀਫਾ ਦੇ ਦਿੱਤਾ ਹੈ। ਜਿੱਥੇ ਸੋਸ਼ਲ ਮੀਡੀਆ  'ਤੇ ਲੋਕ ਪਰਾਗ ਅਗਰਵਾਲ (Prag Aggarwal) ਦੇ ਟਵਿਟਰ ਦੇ ਸੀਈਓ ਬਣਨ 'ਤੇ ਖੁਸ਼ੀ ਜ਼ਾਹਰ ਕਰ ਰਹੇ ਹਨ, ਉਥੇ ਹੀ ਕੁਝ ਲੋਕ ਜੈਕ ਡੋਰਸੀ ਨੂੰ ਹਟਾਉਣ 'ਤੇ ਆਪਣੀ ਰਾਏ ਜ਼ਾਹਰ ਕਰ ਰਹੇ ਹਨ।

Also Read : Gangster Sukha Kahlon 'ਤੇ ਆਧਾਰਿਤ ਫਿਲਮ 'Shooter' ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

ਇਸ ਦੌਰਾਨ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਜੈਕ ਡੋਰਸੀ ਨੂੰ ਟਵਿੱਟਰ ਦੇ ਸੀਈਓ (CEO) ਦੇ ਅਹੁਦੇ ਤੋਂ ਹਟਾਏ ਜਾਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਰਣੌਤ (Kangna Ranaut) ਨੇ ਲਿਖਿਆ, 'Bye Chacha Jack' ਦੱਸ ਦੇਈਏ ਕਿ ਵਿਵਾਦਿਤ ਟਵੀਟ ਕਾਰਨ ਕੰਗਨਾ ਰਣੌਤ ਨੂੰ ਟਵਿੱਟਰ  'ਤੇ ਬੈਨ ਕਰ ਦਿੱਤਾ ਗਿਆ ਸੀ। ਪਰਾਗ ਅਗਰਵਾਲ 2011 ਵਿੱਚ ਟਵਿੱਟਰ ਵਿੱਚ ਸ਼ਾਮਲ ਹੋਏ ਅਤੇ 2017 ਵਿੱਚ ਮੁੱਖ ਤਕਨੀਕੀ ਅਧਿਕਾਰੀ ਬਣੇ।

ਇਸ ਦੇ ਨਾਲ ਹੀ ਕਰਮਚਾਰੀਆਂ ਨੂੰ ਆਪਣੇ ਸੰਦੇਸ਼ 'ਚ ਜੈਕ ਡੋਰਸੀ (Jack Dorsey) ਨੇ ਕਿਹਾ ਕਿ ਪਰਾਗ ਅਗਰਵਾਲ ਦਾ ਹਰ ਮਹੱਤਵਪੂਰਨ ਫੈਸਲੇ ਪਿੱਛੇ ਹੱਥ ਰਿਹਾ ਹੈ ਅਤੇ ਕੰਪਨੀ ਨੂੰ ਬਦਲਣ 'ਚ ਮਦਦ ਕੀਤੀ ਹੈ। ਉਸ ਨੇ ਕਿਹਾ ਕਿ ਉਹ ਦਿਲ ਅਤੇ ਰੂਹ ਨਾਲ ਚਲਦਾ ਹੈ ਅਤੇ ਉਹ ਅਜਿਹਾ ਵਿਅਕਤੀ ਹੈ ਜਿਸ ਤੋਂ ਮੈਂ ਹਰ ਰੋਜ਼ ਸਿੱਖਦਾ ਹਾਂ, ਸਾਡੇ ਸੀਈਓ (CEO) ਦੇ ਤੌਰ 'ਤੇ ਉਸ 'ਤੇ ਮੇਰਾ ਭਰੋਸਾ ਬਹੁਤ ਡੂੰਘਾ ਹੈ।

In The Market