ਵਿਕਟੋਰੀਆ- ਬੀਤੇ ਦਿਨੀਂ 26 ਨਵੰਬਰ ਵਾਲੇ ਦਿਨ ਬ੍ਰਿਟਿਸ਼ ਕੋਲੰਬੀਆ ਕੈਨੇਡਾ (British Columbia, Canada) ਦੇ ਪ੍ਰਿੰਸਟਨ ਹਾਈਵੇ 3 ‘ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ (Terrible road accident) ਵਿਚ ਇਕ ਪੰਜਾਬੀ ਮੂਲ (Punjabi origin) ਦੇ 22 ਸਾਲਾ ਨੌਜਵਾਨ ਰਾਜਨਬੀਰ ਸਿੰਘ ਗਿੱਲ (Rajanbir Singh Gill) ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਰਾਜਨਬੀਰ ਸਿੰਘ 2018 ‘ਚ ਭਾਰਤ (India) ਤੋਂ ਕੈਨੇਡਾ ਆਇਆ ਸੀ ਤੇ ਹੁਣ ਉਹ ਵਰਕ ਪਰਮਿਟ (Work permit) ਉੱਤੇ ਸੀ।
Also Read: ਕੀ RT-PCR ਟੈਸਟ Omicron Variant ਦਾ ਪਤਾ ਲਗਾ ਸਕਦਾ ਹੈ? ਜਾਣੋ WHO ਨੇ ਕੀ ਕਿਹਾ
ਟਰੱਕ ਹਾਦਸੇ ‘ਚ ਰਾਜਨਬੀਰ ਸਿੰਘ ਗੰਭੀਰ ਰੂਪ ‘ਚ ਫੱਟੜ ਹੋ ਗਿਆ ਸੀ, ਜਿਸ ਨੂੰ ਗੰਭੀਰ ਹਾਲਤ ‘ਚ ਸਥਾਨਕ ਪ੍ਰਿੰਸਟਨ ਦੇ ਜਨਰਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਰਾਜਨਬੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਇੱਥੇ ਆਪਣੇ ਰਿਸ਼ਤੇਦਾਰ ਕੋਲ ਬਰੈਂਪਟਨ (ਕੈਨੇਡਾ) ਵਿਖੇ ਰਹਿੰਦਾ ਰਹਿੰਦਾ ਸੀ।
Also Read: Gangster Sukha Kahlon ‘ਤੇ ਆਧਾਰਿਤ ਫਿਲਮ ‘Shooter’ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼



