LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਹੁਣ ਪੰਜਾਬ ਦਾ ਕੋਈ ਵੀ ਵਿਧਾਇਕ ਜਾਂ ਅਧਿਕਾਰੀ ਬਿਨਾਂ ਆਗਿਆ ਨਹੀਂ ਲੈ ਸਕੇਗਾ ਹਰਿਆਣਾ ਦੀ ਸੰਸਦ 'ਚ ਐਂਟਰੀ'

haryana vidhan sabha

ਹਰਿਆਣਾ  (ਇੰਟ.)- ਵਿਧਾਨ ਸਭਾ (Assembly) ਦੇ ਮੌਨਸੂਨ ਸੈਸ਼ਨ (Monsoon season) ਦੌਰਾਨ ਪੰਜਾਬ ਦਾ ਕੋਈ ਵਿਧਾਇਕ, ਅਧਿਕਾਰੀ ਜਾਂ ਮੁਲਾਜ਼ਮ ਬਿਨਾਂ ਪਛਾਣ ਪੱਤਰ (Identity card) ਦੇ ਵਿਧਾਨ ਸਭਾ ਪਰਿਸਰ (Assembly Complex) 'ਚ ਪ੍ਰਵੇਸ਼ ਨਹੀਂ ਕਰ ਸਕੇਗਾ। ਬਜਟ ਸੈਸ਼ਨ (Budget session) ਦੌਰਾਨ ਮੁੱਖ ਮੰਤਰੀ ਮਨੋਹਰ ਲਾਲ (Chief Minister Manohar Lal) ਤੇ ਅਕਾਲੀ ਵਿਧਾਇਕਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ (Assembly Speaker Gianchand Gupta) ਨੇ ਇਹ ਵਿਵਸਥਾ ਦਿੱਤੀ ਹੈ। ਮੌਨਸੂਨ ਸੈਸ਼ਨ ਦੌਰਾਨ ਪੁਖ਼ਤਾ ਸੁਰੱਖਿਆ ਤੇ ਕਾਨੂੰਨ ਵਿਵਸਥਾ (Law and order) ਲਈ ਸਪੀਕਰ ਨੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ (Haryana, Punjab and Chandigarh) ਸੂਬਿਆਂ ਦੇ ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠਕ ਬੁਲਾਈ ਹੈ।

Haryana Assembly: House passes five Bills on last day of monsoon session |  India News,The Indian Express

read more- ਜੱਜਾਂ 'ਤੇ ਮਾਨਹਾਨੀਕਾਰਕ ਪੋਸਟ ਪਾਉਣ ਦੇ ਮਾਮਲੇ ਵਿਚ ਐਕਸ਼ਨ ਵਿਚ ਸੀ.ਬੀ.ਆਈ., 5 ਗ੍ਰਿਫਤਾਰ

ਤਿੰਨਾਂ ਸੂਬਿਆਂ ਦੇ ਅਧਿਕਾਰੀਆਂ ਦੀ ਇਹ ਬੈਠਕ ਇਸੇ ਹਫ਼ਤੇ ਹੋਵੇਗੀ, ਜਿਸ 'ਚ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਪੁਲਿਸ ਇੰਸਪੈਕਟਰ ਜਨਰਲ ਵੱਲੋਂ ਸਪੀਕਰ ਨੂੰ ਸੌਂਪੀ ਗਈ ਉਸ ਰਿਪੋਰਟ ਨੂੰ ਲਾਗੂ ਕਰਨ 'ਤੇ ਮੰਥਨ ਹੋਵੇਗਾ, ਜੋ ਉਨ੍ਹਾਂ ਨੂੰ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ 'ਤੇ ਹੋਏ ਹਮਲੇ ਤੋਂ ਬਾਅਦ ਤਿਆਰ ਕੀਤੀ ਸੀ। ਇਸ ਰਿਪੋਰਟ ਮੁਤਾਬਿਕ ਹਰਿਆਣਾ ਤੇ ਪੰਜਾਬ ਵਿਧਾਨ ਸਭਾ 'ਚ ਪ੍ਰਵੇਸ਼ ਲਈ 7 ਕਾਮਨ ਦਰਵਾਜ਼ੇ ਹਨ। ਇਨ੍ਹਾਂ 7 ਦਰਵਾਜ਼ੇ 'ਤੇ ਪੁਲਿਸ ਸਿਕਓਰਿਟੀ ਟਾਈਟ ਰਹੇਗੀ। ਮੁੱਖ ਮੰਤਰੀ 'ਤੇ ਹਮਲਾ ਕਰਨ ਤੋਂ ਪਹਿਲਾਂ ਅਕਾਲੀ ਵਿਧਾਇਕ ਵਿਧਾਨ ਸਭਾ ਦੀ ਪਾਰਕਿੰਗ 'ਚ ਖੜ੍ਹੀ ਗੱਡੀਆਂ 'ਚ ਬੈਠੇ ਸਨ, ਇਸ ਲਈ ਇਸ ਵਾਰ ਪਾਰਕਿੰਗ ਏਰੀਆ 'ਚ ਵੀ ਮਜ਼ਬੂਤ ਸੁਰੱਖਿਆ ਇੰਤਜ਼ਾਮ ਕੀਤੇ ਜਾਣਗੇ।

Haryana Assembly chaos unruly scenes farm laws duration of session | India  News – India TV

read more- ਕਰਨਾਟਕ ਵਿਚ ਫਿਰ ਸਖ਼ਤ ਹੋਈਆਂ ਕੋਰੋਨਾ ਪਾਬੰਦੀਆਂ, ਕਈ ਇਲਾਕਿਆਂ ਵਿਚ ਲੱਗਾ ਨਾਈਟ ਕਰਫਿਊ

ਪੈਨਸ਼ਨ ਦੀ ਬਹਾਲੀ ਲਈ ਸਿੱਧੂ ਦੇ ਘਰ ਅੱਗੇ ਦਿੱਤਾ ਜਾਵੇਗਾ ਰੋਸ ਧਰਨਾ
ਹਰਿਆਣਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 20 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਵਿਧਾਨ ਸਭਾ ਸਕੱਤਰੇਤ ਮੌਨਸੂਨ ਸੈਸ਼ਨ ਦੀਆਂ ਤਿਆਰੀਆਂ 'ਚ ਜੁਟਿਆ ਹੈ। ਸਪੀਕਰ ਗਿਆਨਚੰਦ ਗੁਪਤਾ ਮੁਤਾਬਿਕ ਵਿਧਾਨ ਸਭਾ 'ਚ ਇਕ ਸੀਟ 'ਤੇ ਇਕ ਵਿਧਾਇਕ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਵਿਧਾਨ ਸਭਾ ਸਕੱਤਰੇਤ ਦਾ ਪੂਰਾ ਜ਼ੋਰ ਟਾਈਟ ਸਿਕਓਰਿਟੀ 'ਤੇ ਰਹੇਗਾ। ਹਰਿਆਣਾ ਵਿਧਾਨ ਸਭਾ 'ਚ ਪ੍ਰਵੇਸ਼ ਲਈ ਤਿੰਨ ਮੁੱਖ ਦਰਵਾਜ਼ੇ ਹਨ। ਇਨ੍ਹਾਂ ਸਾਰਿਆਂ 'ਤੇ ਸਭ ਤੋਂ ਜ਼ਿਆਦਾ ਸੁਰੱਖਿਆ ਇੰਤਜ਼ਾਮ ਰਹਿਣਗੇ। ਪੁਲਿਸ ਡਾਇਰੈਕਟਰ ਜਨਰਲ ਮਨੋਜ ਯਾਦਵ ਮੁੱਖ ਮੰਤਰੀ ਤੇ ਹੋਏ ਹਮਲੇ ਦੇ ਮਾਮਲੇ 'ਚ ਆਪਣੀ ਤਿੰਨ ਰਿਪੋਰਟ ਸਪੀਕਰ ਨੂੰ ਦੇ ਚੁੱਕੇ ਹਨ, ਜਿਨ੍ਹਾਂ ਤੋਂ ਸਪੀਕਰ ਸੰਤੁਸ਼ਟ ਨਹੀਂ ਹੈ। 

 

In The Market