LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੱਜਾਂ 'ਤੇ ਮਾਨਹਾਨੀਕਾਰਕ ਪੋਸਟ ਪਾਉਣ ਦੇ ਮਾਮਲੇ ਵਿਚ ਐਕਸ਼ਨ ਵਿਚ ਸੀ.ਬੀ.ਆਈ., 5 ਗ੍ਰਿਫਤਾਰ

6cbi

ਨਵੀਂ ਦਿੱਲੀ (ਇੰਟ.)- ਸੀ.ਬੀ.ਆਈ. (CBI) ਨੇ ਆਂਧਰਾ ਪ੍ਰਦੇਸ਼ ਹਾਈਕੋਰਟ (Andhra Pradesh High Court) ਅਤੇ ਸੁਪਰੀਮ ਕੋਰਟ (Supreme Court) ਦੇ ਜੱਜਾਂ ਦੇ ਖਿਲਾਫ ਸੋਸ਼ਲ ਮੀਡੀਆ (Social media) 'ਤੇ ਕਥਿਤ ਤੌਰ 'ਤੇ ਮਾਨਹਾਨੀਕਾਰਕ ਪੋਸਟ ਪਾਉਣ ਦੇ ਮਾਮਲੇ ਦੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਸ ਕੇਸ ਵਿਚ ਵਾਈ.ਐੱਸ.ਆਰ. ਕਾਂਗਰਸ ਦੇ ਲੋਕਸਭਾ ਮੈਂਬਰ ਨੰਦੀਗ੍ਰਾਮ ਸੁਰੇਸ਼ ਅਤੇ ਵਾਈ.ਐੱਸ.ਆਰ. ਕਾਂਗਰਸ (YSR Congress) ਦੇ ਹੀ ਇਕ ਹੋਰ ਨੇਤਾ ਅਮਾਂਚੀ ਕ੍ਰਿਸ਼ਨ ਮੋਹਨ ਦੀ ਭੂਮਿਕਾ ਜਾਂਚ ਦੇ ਦਾਇਰੇ ਵਿਚ ਹੈ। ਨਿਊਜ਼ ਏਜੰਸੀ ਮੁਤਾਬਕ ਜਾਂਚ ਏਜੰਸੀ ਨੇ ਕਿਸੇ ਵੱਡੀ ਸਾਜ਼ਿਸ਼ ਦੀ ਅਸ਼ੰਕਾ ਦੇ ਮੱਦੇਨਜ਼ਰ ਦੋਹਾਂ ਕੋਲੋਂ ਪੁੱਛਗਿੱਛ ਕੀਤੀ ਹੈ।

CBI arrests 5 people for posting defamatory content against judges of  Andhra Pradesh HC, Supreme Court | Deccan Herald

read more- ਕਰਨਾਟਕ ਵਿਚ ਫਿਰ ਸਖ਼ਤ ਹੋਈਆਂ ਕੋਰੋਨਾ ਪਾਬੰਦੀਆਂ, ਕਈ ਇਲਾਕਿਆਂ ਵਿਚ ਲੱਗਾ ਨਾਈਟ ਕਰਫਿਊ

ਸੀ.ਬੀ.ਆਈ. ਬੁਲਾਰੇ ਆਰ.ਸੀ. ਜੋਸ਼ੀ ਨੇ ਦੱਸਿਆ ਕਿ ਕਿਸੇ ਵੱਡੀ ਸਾਜ਼ਿਸ਼ ਦੀ ਛਾਣਬੀਣ ਲਈ ਏਜੰਸੀ ਨੇ ਇਕ ਸੰਸਦ ਮੈਂਬਰ, ਇਕ ਸਾਬਕਾ ਵਿਧਾਇਕ ਸਮੇਤ ਕੁਝ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਹੈ। ਇਹੀ ਨਹੀਂ ਸੀ.ਬੀ.ਆਈ. ਇਸ ਮਾਮਲੇ ਵਿਚ ਕੁਝ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਛਾਨਬੀਨ ਕਰ ਰਹੀ ਹੈ। ਇਨ੍ਹਾਂ ਵਿਚੋਂ ਕਈਆਂ ਦੇ ਨਾਂ ਐੱਫ.ਆਈ.ਆਰ. ਵਿਚ ਨਹੀਂ ਹਨ। ਦੱਸ ਦਈਏ ਕਿ ਏਜੰਸੀ ਨੇ ਸ਼ਨੀਵਾਰ ਨੂੰ ਇਸੇ ਕੇਸ ਵਿਚ ਆਂਧਰਾ ਪ੍ਰਦੇਸ਼ ਤੋਂ ਦੋ ਲੋਕਾਂ ਨੂੰ ਪ੍ਰਤਾਪੂ ਆਦਰਸ਼ ਅਤੇ ਐਲ. ਸਾਂਬਾ ਸ਼ਿਵਾ ਰੈੱਡੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ 28 ਜੁਲਾਈ ਨੂੰ ਧਾਮੀ ਰੇੱਡੀ ਕੋਂਡਾ ਰੇੱਡੀ ਅਤੇ ਪਾਮੁਲਾ ਸੁਧੀਰ ਨੂੰ ਇਸੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।

CBI arrests two more persons for posting defamatory content against judges  - India News

read more- ਕੇਂਦਰ ਨੇ ਸੂਬਿਆਂ ਨੂੰ ਹੁਣ ਤੱਕ ਦਿੱਤੀਆਂ 52 ਕਰੋੜ ਤੋਂ ਵਧੇਰੇ ਕੋਰੋਨਾ ਵੈਕਸੀਨ
ਇਹੀ ਨਹੀਂ ਸੀ.ਬੀ.ਆਈ. ਨੇ 9 ਜੁਲਾਈ ਨੂੰ ਕੁਵੈਤ ਵਾਸੀ ਲਿੰਗਾਰੇੱਡੀ ਨੂੰ ਭਾਰਤ ਪਹੁੰਚਣ 'ਤੇ ਗ੍ਰਿਫਤਾਰ ਕਰ ਲਿਆ ਸੀ ਇਕ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਏਜੰਸੀ ਲਿੰਗਾਰੈੱਡੀ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਸੀ। ਲਿੰਗਾਰੈੱਡੀ ਜਿਵੇਂ ਹੀ ਭਾਰਤ ਪਹੁੰਚਿਆ ਸੀ.ਬੀ.ਆਈ. ਦੀ ਟੀਮ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜਸਟਿਸਾਂ ਦੇ ਖਿਲਾਫ ਅਪਮਨਾਨਜਨਕ ਪੋਸਟ ਪਾਉਣ ਦੇ ਮਾਮਲੇ ਵਿਚ ਸੀ.ਬੀ.ਆਈ. ਨੇ 16 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਏਜੰਸੀ ਨੇ ਜਾਂਚਪੜਤਾਲ ਤੋਂ ਬਾਅਦ ਇਹ ਗ੍ਰਿਫਤਾਰੀਆਂ ਕੀਤੀਆਂ ਹਨ। 

In The Market