LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

19 ਨਵੰਬਰ ਨੂੰ ਲੱਗੇਗਾ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ

8n1

ਨਵੀਂ ਦਿੱਲੀ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਸਦੀ ਦਾ ਸਭ ਤੋਂ ਲੰਬਾ ਚੰਦਰਗ੍ਰਹਿਣ 19 ਨਵੰਬਰ, ਸ਼ੁੱਕਰਵਾਰ ਨੂੰ (ਕੱਤਕ ਪੁੰਨਿਆ) ਲੱਗੇਗਾ। ਇਸ ਮੌਕੇ ਪ੍ਰਿਥਵੀ (ਧਰਤੀ) ਸੂਰਜ ਅਤੇ ਚੰਦਰਮਾ ਦੇ 'ਚੋਂ ਲੰਘੇਗੀ, ਜਿਸ ਨਾਲ ਚੰਦਰਮਾ ਦੀ ਸਤ੍ਹਾ 'ਤੇ ਇਕ ਛਾਇਆ ਬਣ ਜਾਵੇਗੀ। ਨਾਸਾ ਨੇ ਕਿਹਾ ਕਿ ਪੂਰਨ ਚੰਦਰਗ੍ਰਹਿਣ ਦੁਪਹਿਰ 1.30 ਵਜੇ ਤੋਂ ਬਾਅਦ ਚਰਮ 'ਤੇ ਹੋਵੇਗਾ, ਜਦੋਂ ਧਰਤੀ ਸੂਰਜ ਦੀਆਂ ਕਿਰਣਾਂ ਨਾਲ ਪੁੰਨਿਆ ਦਾ 97 ਫ਼ੀਸਦ ਹਿੱਸਾ ਲੁਕ ਜਾਵੇਗਾ, ਇਸ ਸ਼ਾਨਦਾਰ ਖਗੋਲੀ ਘਟਨਾ ਦੌਰਾਨ, ਚੰਦਰਮਾ ਲਾਲ ਰੰਗ ਦਾ ਹੋ ਜਾਵੇਗਾ। ਇਹ ਭਾਰਤ ਦੇ ਕੁਝ ਹਿੱਸਿਆਂ 'ਚ ਦਿਖਾਈ ਦੇਵੇਗਾ।

Also Read: 11 ਨਵੰਬਰ ਤੱਕ ਮੁਲਤਵੀ ਹੋਈ ਪੰਜਾਬ ਵਿਧਾਨ ਸਭਾ ਦੀ ਕਾਰਵਾਈ

ਭਾਰਤ ਦੇ ਇਨ੍ਹਾਂ ਹਿੱਸਿਆਂ 'ਚ ਦਿਸੇਗਾ ਚੰਦਰ ਗ੍ਰਹਿਣ
ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਦੇ ਲੋਕ ਇਸ ਆਕਾਸ਼ੀ ਵਰਤਾਰੇ ਨੂੰ ਦੇਖ ਸਕਦੇ ਹਨ। ਉੱਤਰੀ ਅਮਰੀਕਾ ਦੇ ਲੋਕ ਇਸ ਨੂੰ ਬਿਹਤਰ ਦੇਖ ਸਕਣਗੇ। ਅਮਰੀਕਾ ਅਤੇ ਮੈਕਸੀਕੋ ਦੇ ਸਾਰੇ 50 ਸੂਬਿਆਂ 'ਚ ਰਹਿਣ ਵਾਲੇ ਲੋਕ ਇਸ ਨੂੰ ਦੇਖ ਸਕਣਗੇ। ਇਹ ਆਸਟ੍ਰੇਲੀਆ, ਪੂਰਬੀ ਏਸ਼ੀਆ, ਉੱਤਰੀ ਯੂਰਪ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ ਵੀ ਦਿਖਾਈ ਦੇਵੇਗਾ।

ਸਭ ਤੋਂ ਲੰਬਾ ਚੰਦਰ ਗ੍ਰਹਿਣ
ਨਾਸਾ ਦੇ ਅਨੁਸਾਰ, ਅੰਸ਼ਕ ਚੰਦਰ ਗ੍ਰਹਿਣ 3 ਘੰਟੇ, 28 ਮਿੰਟ ਅਤੇ 23 ਸੈਕਿੰਡ ਤਕ ਰਹੇਗਾ, ਜੋ 2001 ਤੋਂ 2021 ਦੇ ਵਿਚਕਾਰ ਕਿਸੇ ਵੀ ਹੋਰ ਗ੍ਰਹਿਣ ਨਾਲੋਂ ਲੰਬਾ ਹੋਵੇਗਾ। ਨਾਸਾ ਨੇ ਕਿਹਾ ਕਿ 21ਵੀਂ ਸਦੀ 'ਚ ਧਰਤੀ 'ਤੇ ਕੁੱਲ 228 ਚੰਦ ਗ੍ਰਹਿਣ ਹੋਣਗੇ। ਜ਼ਿਆਦਾਤਰ, ਇੱਕ ਮਹੀਨੇ 'ਚ ਦੋ ਚੰਦ ਗ੍ਰਹਿਣ ਹੋਣਗੇ ਪਰ ਤਿੰਨ ਗ੍ਰਹਿਣ ਵੀ ਹੋ ਸਕਦੇ ਹਨ।

In The Market