LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

1 ਜਨਵਰੀ ਤੋਂ ਗੂਗਲ ਕਰ ਰਿਹਾ ਇਹ ਨਵੇਂ ਬਦਲਾਅ, ਆਨਲਾਈਨ ਪੇਮੈਂਟ ਕਰਨ ਵਾਲਿਆਂ 'ਤੇ ਹੋਵੇਗਾ ਅਸਰ

30google

ਨਵੀਂ ਦਿੱਲੀ: ਗੂਗਲ ਵਲੋਂ ਰਿਜ਼ਰਵ ਬੈਂਕ ਆਫ ਇੰਡੀਆ (Reserve Bank of India by Google) (ਆਰ.ਬੀ.ਆਈ.) ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਿਯਮਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਜਿਸ ਦਾ ਸਿੱਧਾ ਅਸਰ ਆਨਲਾਈਨ ਪੇਮੈਂਟ (Online payment) ਕਰਨ ਵਾਲਿਆਂ 'ਤੇ ਪਵੇਗਾ। ਇਹ ਨਵਾਂ ਨਿਯਮ ਗੂਗਲ (The new rule Google) ਦੀ ਸਾਰੀ ਸਰਵਿਸ ਜਿਵੇਂ ਗੂਗਲ ਐਡ ਯੂ-ਟਿਊਬ (Google Ad YouTube), ਗੂਗਲ ਪਲੇਅ ਸਟੋਰ (Google Play Store) ਅਤੇ ਹੋਰ ਭੁਗਤਾਨ ਸਰਵਿਸ 'ਤੇ ਲਾਗੂ ਹੋਵੇਗਾ। ਅਜਿਹੇ ਵਿਚ ਗੂਗਲ ਸਰਵਿਸ ਯੂਜ਼ਰਸ (Google service users) ਜ਼ਰੂਰ ਗੂਗਲ ਦੇ ਨਵੇਂ ਨਿਯਮਾਂ ਵਿਚ ਹੋਣ ਵਾਲੇ ਬਦਲਾਅ ਦੇ ਬਾਰੇ ਵਿਚ ਜਾਣ ਲੈਣ।

Also Read : ਮੁੜ ਸੁਰਖੀਆਂ 'ਚ ਕੰਗਨਾ ਰਨੌਤ, Jack Dorsey ਦੇ ਅਸਤੀਫੇ 'ਤੇ ਪੋਸਟ ਪਾ ਆਖੀ ਇਹ ਗੱਲ
1 ਜਨਵਰੀ 2022 ਤੋਂ ਗੂਗਲ ਗਾਹਕਾਂ ਦੀ ਕਾਰਡ ਡਿਟੇਲ ਜਿਵੇਂ ਕਾਰਡ ਨੰਬਰ ਅਤੇ ਐਕਸਪਾਈਰੀ ਡੇਟ ਨੂੰ ਸੇਵ ਨਹੀਂ ਕਰੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਤੱਕ ਗੂਗਲ ਤੁਹਾਡੀ ਕਾਰਡ ਡਿਟੇਲ ਸੇਵ ਕਰਦਾ ਹੈ। ਅਜਿਹੇ ਵਿਚ ਜਦੋਂ ਗਾਹਕ ਕੋਈ ਪੇਮੈਂਟ ਕਰਦਾ ਸੀ, ਤਾਂ ਉਸ ਨੂੰ ਸਿਰਫ ਆਪਣਾ ਸੀ.ਵੀ.ਵੀ. ਨੰਬਰ ਦਰਜ ਕਰਨਾ ਹੁੰਦਾ ਸੀ। ਹਾਲਾਂਕਿ 1 ਜਨਵਰੀ ਤੋਂ ਬਾਅਦ ਗਾਹਕਾਂ ਨੂੰ ਮੈਨੁਅਲ ਆਨਲਾਈਨ ਪੇਮੈਂਟ ਕਰਨ ਲਈ ਗਾਹਕਾਂ ਨੂੰ ਕਾਰਡ ਨੰਬਰ ਦੇ ਨਾਲ ਹੀ ਐਕਸਪਾਇਰੀ ਡੇਟ ਯਾਦ ਰੱਖਣੀ ਹੋਵੇਗੀ। ਦਰਅਸਲ ਆਰ.ਬੀ.ਆਈ. ਵਲੋਂ ਸੰਵੇਦਨਸ਼ੀਲ ਜਾਣਕਾਰੀਆਂ ਨੂੰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਕੋਈ ਡਿਟੇਲ ਸੇਵ ਨਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।


ਜੇਕਰ ਤੁਸੀਂ ਵੀਜ਼ਾ ਜਾਂ ਫਿਰ ਮਾਸਟਰਕਾਰਡ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਨਵੇਂ ਫਾਰਮੈੱਟ ਵਿਚ ਕਾਰਡ ਡਿਟੇਲ ਨੂੰ ਸੇਵ ਕਰਨ ਲਈ ਅਥਰਾਈਜ਼ਡ ਕਰਨਾ ਹੋਵੇਗਾ। ਤੁਹਾਨੂੰ ਆਪਣੇ ਮੌਜੂਦਾ ਕਾਰਡ ਵੇਰਵੇ ਦੇ ਨਾਲ ਇਕ ਹੀ ਮੈਨੁਅਲ ਭੁਗਤਾਨ ਕਰਨਾ ਹੋਵੇਗਾ। ਬਾਅਦ ਵਿਚ ਆਪਣਾ ਕਾਰਡ ਵੇਰਵਾ ਦੁਬਾਰਾ ਦਰਜ ਕਰਨ ਤੋਂ ਬਚਣ ਲਈ 31 ਦਸੰਬਰ, 2021 ਤੋਂ ਪਹਿਲਾਂ ਭੁਗਤਾਨ ਪੂਰਾ ਕਰਨਾ ਹੋਵੇਗਾ।

Also Read : Gangster Sukha Kahlon 'ਤੇ ਆਧਾਰਿਤ ਫਿਲਮ 'Shooter' ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
ਜੇਕਰ ਤੁਸੀਂ ਰੁਪੇ, ਅਮਰੀਕਨ ਐਕਸਪ੍ਰੈਸ, ਡਿਸਕਵਰ ਜਾਂ ਫਿਰ ਡਿਨਰ ਕਾਰਡ ਦੀ ਵਰਤੋਂ ਕਰਦੇ ਹਨ, ਤਾਂ ਗੂਗਲ ਵਲੋਂ ਤੁਹਾਡੇ ਕਾਰਡ ਦੀ ਡਿਟੇਲ ਨੂੰ 31 ਦਸੰਬਰ 2021 ਤੋਂ ਬਾਅਦ ਸੇਵ ਨਹੀਂ ਕੀਤਾ ਜਵੇਗਾ। ਇਨ੍ਹਾਂ ਕਾਰਡ ਨੂੰ ਨਵਾਂ ਫਾਰਮੈੱਟ ਸਵੀਕਾਰ ਨਹੀਂ ਕਰਦਾ ਹੈ। ਅਜਿਹੇ ਵਿਚ 1 ਜਨਵਰੀ 2022 ਤੋਂ ਤੁਹਾਨੂੰ ਹਰ ਮੈਨੁਅਲ ਪੇਮੈਂਟ ਕਰਨ 'ਤੇ ਕਾਰਡ ਡਿਟੇਲ ਦਰਜ ਕਰਨੀ ਹੋਵੇਗੀ।

In The Market