ਕਰਨਾਲ- ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਵਿਚਾਲੇ ਸ਼ਨੀਵਾਰ ਨੂੰ ਇਕ ਹੋਰ ਦੌਰ ਦੀ ਗੱਲਬਾਤ ਹੋਵੇਗੀ, ਜਿਸ ’ਚ ਦੋਹਾਂ ਪੱਖਾਂ ਨੂੰ ਸ਼ੁੱਕਰਵਾਰ ਨੂੰ 4 ਘੰਟੇ ਦੀ ਲੰਬੀ ਮੈਰਾਥਨ ਬੈਠਕ ਤੋਂ ਬਾਅਦ ਮੁੱਦਿਆਂ ਦੇ ਜਲਦ ਹੋਣ ਦੀ ਉਮੀਦ ਹੈ।
ਪੜੋ ਹੋਰ ਖਬਰਾਂ: ਸਵੱਛ ਰਹੇ ਭਾਰਤ : ਹੁਣ ਪਿੰਡਾਂ ਨੂੰ ਵੀ ਮਿਲੇਗੀ ਸਵੱਛਤਾ ਦੀ ਰੈਂਕਿੰਗ, ਦੇਸ਼ ਦੇ 17475 ਪਿੰਡਾਂ ਦਾ ਹੋਵੇਗਾ ਸਰਵੇ
ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਾਟ ਭਵਨ ਵਿਚ ਚੱਲ ਰਹੀ ਹੈ। 28 ਅਗਸਤ ਨੂੰ ਪੁਲਸ ਲਾਠੀਚਾਰਜ ਵਿਰੁੱਧ ਕਿਸਾਨਾਂ ਨੇ ਮੰਗਲਵਾਰ ਨੂੰ ਕਰਨਾਲ ’ਚ ਜ਼ਿਲ੍ਹਾ ਹੈੱਡ ਕੁਆਰਟਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਮੁੱਖ ਮੰਗ ਐੱਸ.ਡੀ.ਐੱਮ. ਆਊਸ਼ ਸਿਨਹਾ ਨੂੰ ਮੁਅੱਤਲ ਕਰਨਾ ਹੈ, ਜੋ ਕਥਿਤ ਤੌਰ ’ਤੇ ਪੁਲਸ ਮੁਲਾਜ਼ਮਾਂ ਨੂੰ ਇਹ ਕਹਿੰਦੇ ਹੋਏ ਸੁਣੇ ਗਏ ਸਨ ਕਿ ਜੇਕਰ ਉਹ ਹੱਦ ਪਾਰ ਕਰਦੇ ਹਨ ਤਾਂ ਕਿਸਾਨਾਂ ਦਾ ‘ਸਿਰ ਭੰਨ੍ਹ’ ਦਿਓ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ 28 ਅਗਸਤ ਦੀ ਹਿੰਸਾ ਤੋਂ ਬਾਅਦ ਇਕ ਕਿਸਾਨ ਦੀ ਮੌਤ ਹੋ ਗਈ, ਹਾਲਾਂਕਿ ਪ੍ਰਸ਼ਾਸਨ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ। ਕਰਨਾਲ ਜ਼ਿਲ੍ਹਾ ਹੈੱਡ ਕੁਆਰਟਰ ਦੇ ਬਾਹਰ ਕਿਸਨਾਂ ਦਾ ਧਰਨਾ ਸ਼ਨੀਵਾਰ ਨੂੰ 5ਵੇਂ ਦਿਨ ਵੀ ਜਾਰੀ ਹੈ।
ਪੜੋ ਹੋਰ ਖਬਰਾਂ: ਸੁਮੇਧ ਸੈਣੀ ਦੀ ਗ੍ਰਿਫਤਾਰੀ 'ਤੇ ਹਾਈ ਕੋਰਟ ਨੇ ਲਗਾਈ 2022 ਤੱਕ ਰੋਕ
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਚਾਰ ਘੰਟੇ ਚੱਲੀ ਮੀਟਿੰਗ ਖ਼ਤਮ ਹੋ ਗਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਖਿੜੇ ਚਿਹਰਿਆਂ ਨਾਲ ਬਾਹਰ ਆਏ। ਕਿਸਾਨਾਂ ਨੇ ਦਾਅਵਾ ਕੀਤਾ ਕਿ ਮੀਟਿੰਗ ਸਾਕਾਰਾਤਮਕ ਰਹੀ ਹੈ। ਹਾਲਾਂਕਿ ਗੁਰਨਾਮ ਸਿੰਘ ਚਢੂਨੀ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਸ਼ਾਸਨ ਕੁਝ ਬਿੰਦੂਆਂ ’ਤੇ ਹਾਲੇ ਤੱਕ ਅੜਿਆ ਹੋਇਆ ਹੈ ਪਰ ਬਾਕੀ ਮੀਟਿੰਗ ਸਾਕਾਰਾਤਮਕ ਰਹੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर