LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਜਾਣ ਵਾਲੇ ਰਾਜਪਥ ਦਾ ਬਦਲਿਆ ਨਾਂ, NDMC ਨੇ ਦਿੱਤੀ ਮਨਜ਼ੂਰੀ

7 sep rajpath

ਨਵੀਂ ਦਿੱਲੀ- ਰਾਜਪਥ ਨੂੰ ਹੁਣ ਇਸ ਦੇ ਨਵੇਂ ਨਾਮ, ਕਰਤਵਯਪਥ ਨਾਲ ਜਾਣਿਆ ਜਾਵੇਗਾ। NDMC ਨੇ ਆਪਣੀ ਬੈਠਕ 'ਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਇਸ ਨੂੰ ਇਤਿਹਾਸਕ ਫੈਸਲਾ ਦੱਸਦੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ਰਾਜਪਥ ਦਾ ਨਾਮ ਬਦਲਣ ਦਾ ਫੈਸਲਾ ਮਾਤ ਭੂਮੀ ਦੀ ਸੇਵਾ ਕਰਨ ਦੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

Also Read: SC ਦੇ ਹੁਕਮਾਂ ਤੋਂ ਬਾਅਦ ਧਾਲੀਵਾਲ ਦੀ ਦੋ-ਟੁਕ, 'ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ'

ਰਾਜਪਥ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦੀ ਸੜਕ ਹੈ, ਜਿਸਦੀ ਲੰਬਾਈ 3 ਕਿਲੋਮੀਟਰ ਹੈ। ਹਰ ਸਾਲ ਗਣਤੰਤਰ ਦਿਵਸ 'ਤੇ ਰਾਜਪਥ 'ਤੇ ਹੀ ਪਰੇਡ ਹੁੰਦੀ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਇਸ ਦਾ ਨਾਮ ਬਦਲ ਕੇ ਕਰਤਵਯਪਥ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਅੰਤਿਮ ਰੂਪ ਦੇਣ ਲਈ ਅੱਜ ਨਵੀਂ ਦਿੱਲੀ ਨਗਰ ਨਿਗਮ (ਐੱਨਡੀਐੱਮਸੀ) ਵੱਲੋਂ ਮੀਟਿੰਗ ਸੱਦੀ ਗਈ। ਮੀਟਿੰਗ ਵਿੱਚ ਨਾਮ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਤੋਂ ਲੈ ਕੇ ਰਾਸ਼ਟਰਪਤੀ ਭਵਨ ਦੀ ਪੂਰੀ ਸੜਕ ਅਤੇ ਖੇਤਰ ਨੂੰ 'ਕਰਤਵਯਪਥ' ਵਜੋਂ ਜਾਣਿਆ ਜਾਵੇਗਾ।

ਪ੍ਰਧਾਨ ਮੰਤਰੀ ਸੈਂਟਰਲ ਵਿਸਟਾ ਐਵੇਨਿਊ ਦਾ ਉਦਘਾਟਨ ਕਰਨਗੇ
ਸੈਂਟਰਲ ਵਿਸਟਾ ਪ੍ਰੋਜੈਕਟ ਤਹਿਤ ਵਿਜੇ ਚੌਂਕ ਤੋਂ ਇੰਡੀਆ ਗੇਟ ਤੱਕ ਸੈਂਟਰਲ ਵਿਸਟਾ ਐਵੇਨਿਊ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਸਤੰਬਰ ਨੂੰ ਇਸ ਦਾ ਉਦਘਾਟਨ ਕਰਨਗੇ। ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਰਾਜਪਥ ਦੇ ਦੋਵੇਂ ਪਾਸੇ ਦੇ ਖੇਤਰ ਨੂੰ ਸੈਂਟਰਲ ਵਿਸਟਾ ਕਿਹਾ ਜਾਂਦਾ ਹੈ। ਹੁਣ ਰਾਜਪਥ ਦਾ ਨਾਂ ਬਦਲ ਕੇ ਕਰਤਵਯਪਥ ਕਰ ਦਿੱਤਾ ਗਿਆ ਹੈ।

102 ਸਾਲਾਂ ਵਿੱਚ ਤੀਜੀ ਵਾਰ ਨਾਮ ਬਦਲਿਆ ਗਿਆ
ਰਾਜਪਥ ਦਾ ਨਾਂ ਤੀਜੀ ਵਾਰ ਬਦਲਿਆ ਗਿਆ ਹੈ। ਅੰਗਰੇਜ਼ਾਂ ਦੇ ਰਾਜ ਸਮੇਂ ਇਸ ਸੜਕ ਦਾ ਨਾਂ ਕਿੰਗਜ਼ਵੇਅ ਸੀ। ਆਜ਼ਾਦੀ ਤੋਂ ਬਾਅਦ ਇਸ ਦਾ ਨਾਂ ਬਦਲ ਕੇ 'ਰਾਜਪਥ' ਰੱਖ ਦਿੱਤਾ ਗਿਆ, ਜੋ ਕਿ ਕਿੰਗਜ਼ਸਵੇ ਦਾ ਹਿੰਦੀ ਅਨੁਵਾਦ ਹੈ। ਹੁਣ ਇਸ ਦਾ ਨਾਂ ਬਦਲ ਕੇ ਕਰਤਵਯਪਥ ਕਰ ਦਿੱਤਾ ਗਿਆ ਹੈ।

Also Read: ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਵਾਲਾ ਗ੍ਰਿਫਤਾਰ, ਰਾਜਸਥਾਨ ਤੋਂ ਫੜਿਆ ਗਿਆ ਲਾਰੈਂਸ ਗੈਂਗ ਦਾ ਗੁਰਗਾ

ਰਾਜਪਥ ਦਾ ਇਤਿਹਾਸ ਕੀ ਹੈ?
1911 ਵਿੱਚ ਜਦੋਂ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਕੋਲਕਾਤਾ ਤੋਂ ਦਿੱਲੀ ਤਬਦੀਲ ਕਰ ਦਿੱਤੀ, ਨਵੀਂ ਰਾਜਧਾਨੀ ਦੇ ਡਿਜ਼ਾਈਨ ਦੀ ਜ਼ਿੰਮੇਵਾਰੀ ਐਡਵਿਨ ਲੁਟੀਅਨ ਅਤੇ ਹਰਬਰਟ ਬੇਕਰ ਨੂੰ ਦਿੱਤੀ ਗਈ। ਰਾਜਪਥ 1920 ਵਿੱਚ ਪੂਰਾ ਹੋਇਆ ਸੀ। ਫਿਰ ਇਸਨੂੰ ਕਿੰਗਜ਼ਵੇਅ ਯਾਨੀ 'ਕਿੰਗਜ਼ ਵੇਅ' ਕਿਹਾ ਜਾਂਦਾ ਸੀ।

1905 ਵਿੱਚ ਜਾਰਜ ਪੰਜਵੇਂ ਦੇ ਪਿਤਾ ਦੇ ਸਨਮਾਨ ਵਿੱਚ ਲੰਡਨ ਵਿੱਚ ਇੱਕ ਸੜਕ ਬਣਾਈ ਗਈ ਸੀ, ਜਿਸਦਾ ਨਾਮ ਕਿੰਗਜ਼ਵੇਅ ਰੱਖਿਆ ਗਿਆ ਸੀ। ਦਿੱਲੀ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਬਣੀ ਸੜਕ ਦਾ ਨਾਂ ਵੀ ਕਿੰਗਜ਼ਵੇਅ ਰੱਖਿਆ ਗਿਆ ਸੀ। ਜਾਰਜ ਪੰਜਵਾਂ 1911 ਵਿੱਚ ਦਿੱਲੀ ਆਇਆ, ਜਿੱਥੇ ਉਸ ਨੇ ਨਵੀਂ ਰਾਜਧਾਨੀ ਦਾ ਐਲਾਨ ਕੀਤਾ।

ਆਜ਼ਾਦੀ ਤੋਂ ਬਾਅਦ ਇਸ ਦਾ ਨਾਂ ਬਦਲ ਕੇ 'ਰਾਜਪਥ' ਕਰ ਦਿੱਤਾ ਗਿਆ। ਹਾਲਾਂਕਿ ਇਹ ਕਿੰਗਸਵੇ ਦਾ ਹੀ ਹਿੰਦੀ ਅਨੁਵਾਦ ਸੀ। ਰਾਜਪਥ 'ਤੇ 75 ਸਾਲਾਂ ਤੋਂ ਗਣਤੰਤਰ ਦਿਵਸ ਪਰੇਡ ਹੋ ਰਹੀ ਹੈ। ਹੁਣ ਕੇਂਦਰ ਸਰਕਾਰ ਨੇ ਇਸ ਦਾ ਨਾਂ ਬਦਲ ਕੇ 'ਕਰਤਵਯਪਥ' ਰੱਖਣ ਦਾ ਫੈਸਲਾ ਕੀਤਾ ਹੈ।

In The Market