LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਨਸੂਨ ਸੈਸ਼ਨ : ਸੰਸਦ ਤੱਕ ਵਿਰੋਧੀ ਧਿਰ ਨੇ ਕੱਢਿਆ ਸਾਈਕਲ ਮਾਰਚ

rahul cycle

ਨਵੀਂ ਦਿੱਲੀ (ਇੰਟ.)- ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਦੀ ਅਗਵਾਈ ਵਿਚ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਨੇ ਸੰਸਦ ਤੱਕ ਸਾਈਕਲ ਮਾਰਚ (Bicycle march) ਕੱਢਿਆ। ਸੰਸਦ ਵਿਚ ਸਰਕਾਰ ਨੂੰ ਪੈਗਾਸਸ ਮਾਮਲੇ (Pegasus case) 'ਤੇ ਘੇਰਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਨੇ ਵਿਰੋਧੀ ਧਿਰ ਦੀ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿਚ ਕੁਲ 14 ਵਿਰੋਧੀ ਧਿਰ ਸ਼ਾਮਲ ਹੋਏ ਸਨ। ਮੀਟਿੰਗ ਦੀ ਅਗਵਾਈ ਰਾਹੁਲ ਗਾਂਧੀ ਨੇ ਕੀਤੀ। 
ਕਾਂਸਟੀਟਿਊਸ਼ਨ ਕਲੱਬ (Constitution Club) ਵਿਚ ਇਸ ਮਹਾਮੀਟਿੰਗ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ (Congress MP Rahul Gandhi) ਨੇ ਸਾਈਕਲ ਸੰਭਾਲੀ ਅਤੇ ਸੰਸਦ ਤੱਕ ਮਾਰਚ ਕੱਢਿਆ। ਕਾਂਗਰਸ ਦੇ ਅਧੀਰ ਰੰਜਨ ਚੌਧਰੀ, ਕਾਰਤੀ ਚਿਦੰਬਰਮ, ਗੌਰਵ ਗੋਗੋਈ (Adhir  Ranjan Chaudhary, Karti Chidambaram, Gaurav Gogoi) ਸਮੇਤ ਹੋਰ ਨੇਤਾ ਇਸ ਮਾਰਚ ਵਿਚ ਨਜ਼ਰ ਆਏ।

Parliament LIVE Monsoon Session Updates: Opposition leaders ride cycles to  Parliament, protest fuel price hike | TV9News

read this- ਰਾਜ ਕੁੰਦਰਾ ਦੇ ਲੈਪਟਾਪ ਵਿਚੋਂ ਕ੍ਰਾਈਮ ਬ੍ਰਾਂਚ ਨੂੰ ਮਿਲੀਆਂ 68 ਅਸ਼ਲੀਲ ਫਿਲਮਾਂ

ਉਥੇ ਹੀ ਰਾਜਦ ਵਲੋਂ ਮਨੋਜ ਝਾਅ ਨੇ ਵੀ ਸਾਈਕਲ ਚਲਾਈ। ਮਨੋਜ ਝਾਅ ਨੇ ਕਿਹਾ ਕਿ ਵਿਰੋਧੀ ਧਿਰ ਦੀ ਸਾਂਝੀ ਮੀਟਿੰਗ ਵਿਚ ਕਈ ਵਿਸ਼ਿਆਂ 'ਤੇ ਚਰਚਾ ਹੋਈ। ਪੂਰਾ ਵਿਰੋਧੀ ਧਿਰ ਇਕਜੁੱਟ ਹੈ ਅਤੇ ਸਰਕਾਰ ਨੂੰ ਘੇਰਣ ਲਈ ਤਿਆਰ ਹੈ। ਦੱਸ ਦਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਵਿਰੋਧੀ ਧਿਰਾਂ ਦੀ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿਚ ਤਕਰੀਬਨ 14 ਸਿਆਸੀ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਜਦੋਂ ਕਿ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਨੇ ਇਸ ਮੀਟਿੰਗ ਤੋਂ ਕਿਨਾਰਾ ਕੀਤਾ। ਬੈਠਕ ਵਿਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਹੋਵੇਗਾ ਅਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਹੋਵੇਗੀ। ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਨੇਤਾ ਸੰਸਦ ਵਿਚ ਪੈਗਾਸਸ ਜਾਸੂਸੀ ਵਿਵਾਦ ਦੇ ਮਸਲੇ 'ਤੇ ਸੰਸਦ ਵਿਚ ਚਰਚਾ ਚਾਹੁੰਦੇ ਹਨ। 

In The Market