LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਵੀਸ਼ਿਲਡ ਤੇ ਕੋਵੈਕਸੀਨ ਦੀ ਮਿਕਸ ਡੋਜ਼ ਤੋਂ ਮਿਲੇ ਬਹੁਤ ਵਧੀਆ ਨਤੀਜੇ: ICMR

8vac

ਨਵੀਂ ਦਿੱਲੀ: ਦੁਨੀਆ ਭਰ ਵਿਚ ਕੋਰੋਨਾ ਸੰਕਰਮਣ (Corona Infection) ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵੈਕਸੀਨ (Vaccine) ਨੂੰ ਸਰਬੋਤਮ ਸੁਰੱਖਿਆ ਉਪਾਅ ਵਜੋਂ ਵੇਖਿਆ ਜਾ ਰਿਹਾ ਹੈ। ਇਸ ਕੜੀ ਵਿੱਚ ਦੁਨੀਆਂ ਦੇ ਹੋਰਾਂ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਕੋਰੋਨਾ ਟੀਕੇ (Corona Vaccination) ਦੀ ਮਿਕਸ ਖੁਰਾਕ (Mixed Dose) 'ਤੇ ਖੋਜ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਜੇਕਰ ਮਾਂ ਚਿੰਤਪੂਰਨੀ ਦੇ ਦਰਸ਼ਨ ਦੀ ਕਰ ਰਹੇ ਹੋ ਤਿਆਰੀ ਤਾਂ ਪੜੋ ਇਹ ਖਬਰ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਖੋਜ ਵਿੱਚ ਪਾਇਆ ਹੈ ਕਿ ਕੋਵੀਸ਼ਿਲਡ ਅਤੇ ਕੋਵੈਕਸੀਨ ਦੀ ਮਿਸ਼ਰਤ ਖੁਰਾਕਾਂ ਨੇ ਬਹੁਤ ਵਧੀਆ ਨਤੀਜੇ ਦਿਖਾਏ ਹਨ। ਆਈਸੀਐਮਆਰ ਦੁਆਰਾ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਹੈ ਕਿ ਜਦੋਂ ਐਡੀਨੋਵਾਇਰਸ ਵੈਕਟਰ ਪਲੇਟਫਾਰਮ ਦੇ ਅਧਾਰ ਉਤੇ ਦੋ ਵੈਕਸੀਨ ਨੂੰ ਮਿਲਾਇਆ ਗਿਆ ਤਾਂ ਬਹੁਤ ਵਧੀਆ ਨਤੀਜੇ ਦੇਖੇ ਗਏ ਸਨ। ਇਹ ਨਾ ਸਿਰਫ ਕੋਰੋਨਾ ਦੇ ਸੰਕਰਮਣ ਨੂੰ ਘਟਾ ਸਕਦਾ ਹੈ, ਬਲਕਿ ਇਸ ਨੂੰ ਸਰੀਰ ਵਿੱਚ ਚੰਗੀ ਪ੍ਰਤੀਰੋਧਕ ਸ਼ਕਤੀ ਬਣਾਉਣ ਲਈ ਵੀ ਦੇਖਿਆ ਗਿਆ ਹੈ।

ਪੜੋ ਹੋਰ ਖਬਰਾਂ: ਤੁਰਕੀ 'ਚ ਵਾਪਰਿਆ ਦਰਦਨਾਕ ਬੱਸ ਹਾਦਸਾ, 14 ਹਲਾਕ

ਦੱਸ ਦਈਏ ਕਿ ਮਾਹਿਰ ਵਰਕਿੰਗ ਕਮੇਟੀ (ਐਸਈਸੀ) ਨੇ ਕੁਝ ਦਿਨ ਪਹਿਲਾਂ ਕੋਵੀਸ਼ਿਲਡ ਅਤੇ ਕੋਵੈਕਸੀਨ ਦੀ ਮਿਸ਼ਰਤ ਖੁਰਾਕ ਦੇ ਨਾਲ ਹੀ ਨੱਕ ਰਾਹੀਂ ਦਿੱਤੇ ਜਾਣ ਵਾਲੇ ਭਾਰਤ ਬਾਇਓਟੈਕ ਦੇ ਟੀਕੇ ਦੇ ਅਧਿਐਨ ਨੂੰ ਮਨਜ਼ੂਰੀ ਦਿੱਤੀ ਸੀ। ਐਸਈਸੀ ਦੇ ਮੈਂਬਰਾਂ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਇੱਕੋ ਵਿਅਕਤੀ ਨੂੰ ਦੋ ਵੱਖ-ਵੱਖ ਟੀਕੇ ਦਿੱਤੇ ਗਏ ਹਨ ਅਤੇ ਨਤੀਜੇ ਬਹੁਤ ਵਧੀਆ ਮਿਲੇ ਹਨ।

ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਕੋਵੀਸ਼ਿਲਡ ਅਤੇ ਕੋਵੈਕਸੀਨ ਦੇ ਸੁਮੇਲ ਨਾਲ ਹੁਣ ਤੱਕ ਕੋਈ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਇੱਕ ਵਿਅਕਤੀ ਨੂੰ ਗਲਤੀ ਨਾਲ ਦੋ ਵੱਖ -ਵੱਖ ਟੀਕਿਆਂ ਦੀ ਖੁਰਾਕ ਦਿੱਤੀ ਗਈ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਵਿਅਕਤੀ 'ਤੇ ਨਜ਼ਰ ਰੱਖੀ। ਦੱਸ ਦਈਏ ਕਿ ਵਿਅਕਤੀ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ।

In The Market