LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ, ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਦੀ ਸੰਭਾਵਨਾ 

1raining

ਨਵੀਂ ਦਿੱਲੀ (ਇੰਟ.)- ਮੌਸਮ ਵਿਭਾਗ ਨੇ ਦਿੱਲੀ 'ਚ ਅੱਜ ਲਈ ਵੀ ਬਾਰਸ਼ ਤੇ ਤੇਜ਼ ਹਵਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਅੱਜ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਅਗਲੇ ਦੋ ਦਿਨਾਂ ਤਕ ਬਾਰਸ਼ ਹੁੰਦੀ ਰਹੇਗੀ। ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਸਕਾਈਮੈੱਟ ਮੁਤਾਬਕ ਬੁੱਧਵਾਰ ਸਵੇਰ ਤੋਂ ਦਿੱਲੀ 'ਚ 77 ਮਿਮੀ ਬਾਰਸ਼ ਹੋਈ ਹੈ। ਅਜੇ ਕੋਈ ਰਿਕਾਰਡ ਨਹੀਂ ਟੁੱਟਿਆ। ਹਾਲਾਂਕਿ ਬੁੱਧਵਾਰ ਸਵੇਰੇ ਜੋ 112 ਮਿਲੀਮੀਟਰ ਬਾਰਸ਼ ਹੋਈ ਸੀ ਉਹ ਪਿਛਲੇ 19 ਸਾਲ ਦਾ ਰਿਕਾਰਡ ਸੀ। 19 ਸਾਲ 'ਚ ਸਤੰਬਰ ਦੇ ਮਹੀਨੇ 'ਚ 24 ਘੰਟਿਆਂ ਦੌਰਾਨ ਏਨੀ ਬਾਰਸ਼ ਹੋਈ ਹੈ। ਫਿਲਹਾਲ ਹਵਾਵਾਂ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਨਮੀ ਵਧਾ ਰਹੀਆਂ ਹਨ, ਸਇਸ ਲਈ ਇਹ ਬਾਰਸ਼ ਹੋ ਰਹੀ ਹੈ। ਅਗਲੇ 24 ਘੰਟਿਆਂ ਤਕ ਬਾਰਸ਼ ਹੁੰਦੀ ਰਹੇਗੀ ਪਰ ਇਸ ਦੀ ਇੰਟੈਸਿਟੀ 'ਚ ਕਮੀ ਆ ਸਕਦੀ ਹੈ। ਤਿੰਨ ਤੋਂ ਪੰਜ ਸਤੰਬਰ ਤਕ ਮੌਸਮ ਖੁਸ਼ਕ ਰਹੇਗਾ ਤੇ 6 ਸਤੰਬਰ ਤੋਂ ਇਕ ਵਾਰ ਫਿਰ ਬਾਰਸ਼ ਸ਼ੁਰੂ ਹੋ ਸਕਦੀ ਹੈ। ਜੋ 10 ਸਤੰਬਰ ਤਕ ਰੁਕ ਰੁਕ ਕੇ ਹੁੰਦੀ ਰਹੇਗੀ।

Heavy rains to lash Hyderabad today

Read more- ਲੰਬੀ ਬੀਮਾਰੀ ਦੌਰਾਨ ਵੱਖਵਾਦੀ ਲੀਡਰ ਗਿਲਾਨੀ ਦਾ ਦੇਹਾਂਤ

ਦਿੱਲੀ ਤਾਂ ਮੀਂਹ ਨੇ ਛਹਿਬਰ ਲਾਈ ਹੋਈ ਹੈ ਪਰ ਦੂਜੇ ਪਾਸੇ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ 'ਚ ਮਾਨਸੂਨ ਸੀਜ਼ਨ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ। ਇਸ ਵਾਰ ਆਮ ਨਾਲੋਂ 24% ਘੱਟ ਮੀਂਹ ਦਰਜ ਕੀਤਾ ਗਿਆ ਹੈ। ਇਹ ਕਮੀ ਉਦੋਂ ਵੇਖੀ ਗਈ ਹੈ ਜਦੋਂ ਇਸ ਵਾਰ 1 ਜੂਨ ਤੋਂ 31 ਅਗਸਤ ਤਕ ਸਿਰਫ਼ 294.6 ਮਿਲੀਮੀਟਰ ਮੀਂਹ ਪਿਆ, ਜਦਕਿ ਇਹ 386.6 ਮਿਲੀਮੀਟਰ ਹੋਣੀ ਚਾਹੀਦੀ ਸੀ। ਮਾਹਿਰਾਂ ਮੁਤਾਬਕ ਸੂਬੇ 'ਚ ਘੱਟ ਮੀਂਹ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੂਨ ਤੋਂ 31 ਜੁਲਾਈ ਤਕ ਆਮ ਬਾਰਸ਼ ਹੋਈ, ਪਰ ਅਗਸਤ 'ਚ ਅਨੁਮਾਨਤ ਮੀਂਹ ਦੇ ਮੁਕਾਬਲੇ ਬਹੁਤ ਘੱਟ ਮੀਂਹ ਪਿਆ। ਮਤਲਬ ਸਿਰਫ਼ 40 ਫ਼ੀਸਦੀ ਹੀ ਮੀਂਹ ਪਿਆ।

 Punjab: Rain lashes Ludhiana a day after Diwali | Ludhiana News - Times of  India

Read more- ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, 'CM ਨੂੰ ਦੱਸ ਦਿੱਤੀ ਮੰਤਰੀਆਂ ਦੀ ਨਾਰਾਜ਼ਗੀ'
ਇਸ ਕਾਰਨ ਮਾਨਸੂਨ ਸੀਜ਼ਨ 'ਚ ਤਿੰਨ ਮਹੀਨਿਆਂ ਦੌਰਾਨ ਪੰਜਾਬ 'ਚ 24% ਘੱਟ ਮੀਂਹ ਪਿਆ। ਇਸ ਦਾ ਸਿੱਧਾ ਅਸਰ ਸਾਲ ਭਰ ਪੈਣ ਵਾਲੇ ਮੀਂਹ ਦੇ ਅੰਕੜੇ 'ਤੇ ਵੀ ਪੈਂਦਾ ਹੈ। ਦੱਸ ਦੇਈਏ ਕਿ ਪੂਰੇ ਸਾਲ ਦੌਰਾਨ 100 ਫ਼ੀਸਦੀ ਮੀਂਹ ਵਿੱਚੋਂ 70 ਫ਼ੀਸਦੀ ਮੀਂਹ ਨੂੰ ਮਾਨਸੂਨੀ ਸੀਜ਼ਨ ਮੰਨਿਆ ਜਾਂਦਾ ਹੈ, ਜਦਕਿ ਬਾਕੀ ਮੀਂਹ ਵੈਦਰ ਸਿਸਟਮ ਮਤਲਬ ਪੱਛਮੀ ਗੜਬੜੀ ਕਾਰਨ ਪੈਂਦਾ ਹੈ। ਘੱਟ ਮੀਂਹ ਕਾਰਨ ਧਰਤੀ ਹੇਠਲੇ ਪਾਣੀ ਦੇ ਪੱਧਰ 'ਤੇ ਸਭ ਤੋਂ ਮਾੜਾ ਪ੍ਰਭਾਵ ਵੇਖਣ ਨੂੰ ਮਿਲੇਗਾ। ਚਿੱਤਾ ਇਸ ਗੱਲ ਨੂੰ ਲੈ ਕੇ ਹੋਰ ਵਧ ਗਈ ਹੈ ਕਿ ਮੌਜੂਦਾ ਸੀਜ਼ਨ 'ਚ ਘੱਟ ਮੀਂਹ ਕਾਰਨ ਕਿਸਾਨਾਂ ਨੇ ਫਸਲਾਂ ਲਈ ਧਰਤੀ ਹੇਠਲੇ ਪਾਣੀ ਦੀ ਸਭ ਤੋਂ ਵੱਧ ਵਰਤੋਂ ਕੀਤੀ।

In The Market