LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਾਰਾਸ਼ਟਰ : ਗਾਂਧੀਧਾਮ-ਪੁਰੀ ਸੁਪਰਫਾਸਟ ਐਕਸਪ੍ਰੈਸ ਵਿਚ ਲੱਗੀ ਅੱਗ, ਕੋਈ ਜਾਨੀ ਨੁਕਸਾਨ ਨਹੀਂ

29burning train

ਨੰਦੁਰਬਾਰ : ਮਹਾਰਾਸ਼ਟਰ ਦੇ ਨੰਦੁਰਬਾਰ (Nandurbar of Maharashtra) ਕੋਲ ਸ਼ਨੀਵਾਰ ਸਵੇਰੇ 12993 ਗਾਂਧੀਧਾਮ-ਪੁਰੀ (Gandhidham-Puri) ਹਫਤਾਵਾਰੀ ਸੁਪਰਫਾਸਟ ਐਕਸਪ੍ਰੈਸ (Superfast Express) ਦੀ ਪੈਂਟਰੀ ਕਾਰ (Pantry car) ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਇਸ ਦੇ ਤੁਰੰਤ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਪੱਛਮੀ ਰੇਲਵੇ (Western Railway) ਨੇ ਕਿਹਾ ਕਿ ਘਟਨਾ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਪੱਛਮੀ ਰੇਲਵੇ ਦੇ ਮੁੱਖ ਬੁਲਾਰੇ ਸੁਮਿਤ ਠਾਕੁਰ ਨੇ ਕਿਹਾ ਕਿ ਗਾਂਧੀਧਾਮ (ਗੁਜਰਾਤ) ਤੋਂ ਪੁਰੀ (ਓਡਿਸ਼ਾ) ਜਾ ਰਹੀ ਟ੍ਰੇਨ ਦੇ ਨੰਦੁਰਬਾਰ ਸਟੇਸ਼ਨ ਤੋਂ ਸਵੇਰੇ ਤਕਰੀਬਨ 10.15 ਵਜੇ ਰਵਾਨਾ ਹੋਣ ਤੋਂ ਬਾਅਦ ਉਸ ਦੀ ਪੈਂਟਰੀ ਕਾਰ ਵਿਚ ਅੱਗ ਲੱਗੀ। Also Read : ਪੈਗਾਸਸ 'ਤੇ ਅਖਬਾਰ ਦਾ ਦਾਅਵਾ : ਭਾਰਤ ਸਰਕਾਰ ਨੇ 2017 ਵਿਚ ਇਜ਼ਰਾਇਲ ਤੋਂ ਖਰੀਦਿਆ ਸੀ ਸਪਾਈਵੇਅਰ


ਠਾਕੁਰ ਨੇ ਆਈ.ਏ.ਐੱਨ.ਐੱਸ. ਨੂੰ ਦੱਸਿਆ, ਪੱਛਮੀ ਰੇਲਵੇ ਦੇ ਅਧਿਕਾਰੀਆਂ ਸਥਾਨਕ ਫਾਇਰ ਬ੍ਰਿਗੇਡ ਅਤੇ ਟ੍ਰੇਨ ਦੇ ਮੁਲਾਜ਼ਮਾਂ ਨੇ ਤੁਰੰਤ ਅੱਗ 'ਤੇ ਕਾਬੂ ਪਾਇਆ ਅਤੇ ਅੱਗ ਦੀਆਂ ਲਪਟਾਂ ਨੂੰ ਆਸਪਾਸ ਦੇ ਡੱਬਿਆਂ ਵਿਚ ਫੈਲਣ ਤੋਂ ਰੋਕਣ ਲਈ ਪ੍ਰਭਾਵਿਤ ਪੈਂਟਰੀ ਕਾਰ ਨੂੰ ਵੱਖ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਸਥਾਨਕ ਪੱਧਰ 'ਤੇ ਅੱਗ 'ਤੇ ਥੋੜ੍ਹੀ ਦੇਰ ਬਾਅਦ ਕਾਬੂ ਪਾ ਲਿਆ ਗਿਆ। ਨੰਦੁਰਬਾਰ ਉਪ ਸਟੇਸ਼ਨ ਅਧਿਕਾਰੀ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ। ਜਦੋਂ ਕਿ ਪੈਂਟਰੀ ਕਾਰ ਟ੍ਰੇਨ ਦੇ 22 ਵਿਚੋਂ 13ਵੇਂ ਨੰਬਰ 'ਤੇ ਸੀ। ਪੱਛਮੀ ਰੇਲਵੇ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸਟੇਸ਼ਨ ਅਤੇ ਟ੍ਰੇਨ ਵਿਚ ਮੁਹੱਈਆ ਫਾਇਰ ਬ੍ਰਿਗੇਡ ਦੀ ਵਰਤੋਂ ਅੱਗ ਬੁਝਾਉਣ ਲਈ ਕੀਤਾ ਗਿਆ। ਜਦੋਂ ਕਿ ਸਥਾਨਕ ਫਾਇਰ ਬ੍ਰਿਗੇਡ ਵਿਭਾਗ ਨੂੰ ਮਦਦ ਲਈ ਬੁਲਾਇਆ ਗਿਆ। ਸਥਾਨਕ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਯਾਤਰੀਆਂ ਵਿਚ ਦਹਿਸ਼ਤ ਸੀ ਕਿਉਂਕਿ ਅੱਗ ਲੱਗੀ ਪੈਂਟਰੀ ਕਾਰ ਤੋਂ ਧੂੰਆਂ ਏ.ਸੀ. ਡੱਬਿਆਂ ਵਿਚ ਚਲਾ ਗਿਆ। ਪਰ ਇਹ ਸਪੱਸ਼ਟ ਨਹੀਂ ਸੀ ਕਿ ਅੱਗ ਦੀਆਂ ਲਪਟਾਂ ਤੋਂ ਕੋਈ ਹੋਰ ਬੋਗੀਆਂ ਵੀ ਪ੍ਰਭਾਵਿਤ ਹੋਈਆਂ ਜਾਂ ਨਹੀਂ।

In The Market