LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਸਮਾਨੀ ਬਿਜਲੀ ਦਾ ਕਹਿਰ: ਰਾਜਸਥਾਨ 'ਚ ਵੱਖ-ਵੱਖ ਥਾਵਾਂ 'ਤੇ 20 ਲੋਕਾਂ ਦੀ ਗਈ ਜਾਨ

ashmanui

ਜੈਪੁਰ: ਰਾਜਸਥਾਨ  (Rajasthan) 'ਚ ਅਸਮਾਨੀ ਬਿਜਲੀ (Lightning strike)  ਦਾ ਕਹਿਰ ਨਾਲ ਵੱਖ ਵੱਖ ਥਾਵਾਂ ਤੇ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚਕਾਰ ਅਸਮਾਨ ਤੋਂ ਵਰ੍ਹੀ ਬਿਜਲੀ ਨੇ  ਰਾਜਸਥਾਨ ਵਿੱਚ 20 ਲੋਕਾਂ ਦੀ ਮੌਤ ਹੋ ਗਈ।  ਜੈਪੁਰ ਦੇ ਆਮਰ ਮਹਿਲ ਦੇ ਵਾਚ ਟਾਵਰ 'ਤੇ ਬਿਜਲੀ ਡਿੱਗਣ ਨਾਲ 11 ਲੋਕਾਂ ਦੀ ਜਾਨ ਚਲੀ ਗਈ। ਜੈਪੁਰ ਵਿੱਚ ਬਾਰ੍ਹਾਂ ਲੋਕਾਂ ਤੋਂ ਇਲਾਵਾ ਕੋਟਾ ਵਿੱਚ 4, ਧੌਲਪੁਰ ਵਿੱਚ 3 ਦੀ ਮੌਤ ਹੋ ਗਈ ਹੈ।

Read this- EURO Cup Final: ਇੰਗਲੈਂਡ ਨੂੰ ਹਰਾ ਕੇ ਇਟਲੀ ਨੇ ਜਿੱਤਿਆ ਯੂਰੋ ਕੱਪ ਦਾ ਖ਼ਿਤਾਬ

ਦੱਸ ਦੇਈਏ ਕਿ ਆਮੇਰ ਮਹਿਲ ਦੇ ਵਾਚ ਟਾਵਰ 'ਤੇ ਮਰਨ ਵਾਲੇ ਜ਼ਿਆਦਾਤਰ ਉਹ ਨੌਜਵਾਨ ਸਨ ਜੋ ਕਿਲ੍ਹੇ ਦੇ ਨੇੜੇ ਇਕ ਪਹਾੜੀ 'ਤੇ ਸੁਹਾਵਣੇ ਮੌਸਮ ਦਾ ਅਨੰਦ ਲੈਣ ਗਏ ਹੋਏ ਸਨ। ਉਨ੍ਹਾਂ ਵਿੱਚੋਂ ਕੁਝ ਵਾਚ ਟਾਵਰ 'ਤੇ ਸੈਲਫੀ ਲੈ ਰਹੇ ਸਨ। ਜਦਕਿ ਬਹੁਤ ਸਾਰੇ ਪਹਾੜੀ 'ਤੇ ਮੌਜੂਦ ਸਨ। ਦੇਰ ਸ਼ਾਮ ਵਾਚ ਟਾਵਰ 'ਤੇ ਮੌਜੂਦ ਲੋਕ ਬਿਜਲੀ ਡਿੱਗਣ ਕਾਰਨ ਡਿੱਗ ਪਏ।

ਮੁੱਖ ਮੰਤਰੀ ਅਸ਼ੋਕ ਗਹਿਲੋਤ  ਨੇ ਪ੍ਰਗਟਾਇਆ ਦੁੱਖ 
ਬਿਜਲੀ ਡਿੱਗਣ ਨਾਲ ਹੋਈਆਂ ਜਾਨਾਂ ਦੇ ਨੁਕਸਾਨ 'ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਅੱਜ ਕੋਟਾ, ਧੋਲਪੁਰ, ਝਾਲਾਵੜ, ਜੈਪੁਰ ਅਤੇ ਬਾਰੰ ਵਿੱਚ ਬਿਜਲੀ ਡਿੱਗਣ ਨਾਲ ਹੋਈ ਜਾਨ ਦਾ ਨੁਕਸਾਨ ਬਹੁਤ ਹੀ ਦੁਖੀ ਅਤੇ ਮੰਦਭਾਗਾ ਹੈ। ਪ੍ਰਭਾਵਤ ਪਰਿਵਾਰਾਂ ਨਾਲ ਮੇਰਾ ਡੂੰਘਾ ਦੁੱਖ, ਪ੍ਰਮਾਤਮਾ ਉਨ੍ਹਾਂ ਨੂੰ ਬਲ ਬਖਸ਼ਣ। ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

 

ਸੀਐਮ ਗਹਿਲੋਤ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।ਇਸ ਵਿਚੋਂ 4 ਲੱਖ ਐਮਰਜੈਂਸੀ ਰਾਹਤ ਫੰਡ ਵਿਚੋਂ ਅਤੇ 1 ਲੱਖ ਸੀਐਮ ਰਾਹਤ ਫੰਡ ਵਿਚੋਂ ਦਿੱਤੇ ਜਾਣਗੇ। ਬਿਜਲੀ ਡਿੱਗਣ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੁਰੰਤ ਮਦਦ ਦੇਣ ਦਾ ਨਿਰਦੇਸ਼ ਦਿੱਤਾ ਹੈ।

Read this-  ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਆਪਣੀ ਤਾਜਪੋਸ਼ੀ 'ਚ ਸ਼ਮੂਲੀਅਤ ਲਈ ਭਾਰਤ ਨੂੰ ਭੇਜਿਆ ਸੱਦਾ

In The Market