LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਦੇ ਜਨਮਦਿਨ ਮੌਕੇ ਕਈ ਦਿੱਗਜ ਨੇਤਾਵਾਂ ਨੇ ਭੇਜੀਆਂ ਸ਼ੁਭਕਾਮਨਾਵਾਂ

17s5

ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਮੰਤਰੀਆਂ ਅਤੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। 

ਪੜੋ ਹੋਰ ਖਬਰਾਂ: ਪੰਜਾਬ CM ਨੇ ਕੀਤਾ ਵਰਚੁਅਲ ਕਿਸਾਨ ਮੇਲੇ ਦਾ ਉਦਘਾਟਨ, 'No Farmer, No Food' ਦਾ ਲਾਇਆ ਬੈਚ 

 

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਆਪਣੇ ਸੰਦੇਸ਼ ’ਚ ਕਿਹਾ,‘‘ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਜਨਮ ਦਿਨ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ। ਮੇਰੀ ਇੱਛਾ ਹੈ ਕਿ ਤੁਸੀਂ ਸਿਹਤਮੰਦ ਰਹੋ ਅਤੇ ਲੰਬੀ ਉਮਰ ਪ੍ਰਾਪਤ ਕਰੋ।’’ ਉੱਪ ਰਾਸ਼ਟਰਪਤੀ ਨਾਇਡੂ ਨੇ ਕਿਹਾ,‘‘ਸ਼੍ਰੀ ਮੋਦੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।’’ ਰਾਸ਼ਟਰ ਦੀ ਸੇਵਾ ’ਚ ਸਮਰਪਿਤ ਤੁਹਾਡੀ ਸਿਹਤ, ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।’’ 

ਪੜੋ ਹੋਰ ਖਬਰਾਂ: ਕਿਸਾਨ ਮੋਰਚੇ ਦੇ ਕਿਸਾਨਾਂ ਦਾ ਅਨਿਲ ਵਿਜ 'ਤੇ ਫੁੱਟਿਆ ਗੁੱਸਾ, ਕਿਹਾ-'ਗੱਦਾਰਾਂ ਨਾਲ ਤਾਂ ਗਦਰ ਕਰਨਾ ਪਏਗਾ'

 

ਸ਼੍ਰੀ ਨੱਢਾ ਨੇ ਕਿਹਾ,‘‘ਸਮਾਜ ’ਚ ਆਖ਼ਰੀ ਨੰਬਰ ’ਤੇ ਖੜ੍ਹੇ ਵਿਅਕਤੀ ਦੇ ਵਿਕਾਸ ਦੇ ਪ੍ਰਤੀ ਸਮਰਪਿਤ, ਦੂਰਦਰਸ਼ੀ ਅਤੇ ਅਥੱਕ ਮਿਹਨਤ ਦੇ ਪ੍ਰਤੀਕ, ਵਿਸ਼ਵ ਦੇ ਸਭ ਤੋਂ ਵੱਧ ਲੋਕਪ੍ਰਿਯ ਨੇਤਾ ਸ਼੍ਰੀ ਮੋਦੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਈਸਵਰ ਤੋਂ ਤੁਹਾਡੀ ਚੰਗੀ ਸਿਹਤ ਅਤੇ ਲੰਬੇ ਜੀਵਨ ਦੀ ਪ੍ਰਾਰਥਨਾ ਕਰਦਾ ਹਾਂ।’’ 

ਪੜੋ ਹੋਰ ਖਬਰਾਂ: ਦੇਸ਼ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ 34 ਹਜ਼ਾਰ ਤੋਂ ਵਧੇਰੇ ਮਾਮਲੇ, ਕੇਰਲ 'ਚ ਹਾਲਾਤ ਖਰਾਬ

 

ਅਮਿਤ ਸ਼ਾਹ ਨੇ ਕਿਹਾ,‘‘ਸ਼੍ਰੀ ਮੋਦੀ ਨੇ ਸੁਰੱਖਿਆ, ਗਰੀਬ-ਕਲਿਆਣ, ਵਿਕਾਸ ਅਤੇ ਇਤਿਹਾਸਕ ਸੁਧਾਰਾਂ ਦੇ ਸਾਮਾਨ ਤਾਲਮੇਲ ਦਾ ਉਦਾਹਰਣ ਪੇਸ਼ ਕੀਤਾ ਹੈ। ਉਨ੍ਹਾਂ ਦੇ ਸੰਕਲਪ ਅਤੇ ਸਮਰਪਣ ਨੇ ਦੇਸ਼ ਵਾਸੀਆਂ ’ਚ ਇਕ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਪੈਦਾ ਕੀਤਾ ਹੈ, ਜਿਸ ਨਾਲ ਅੱਜ ਦੇਸ਼ ਹਿੱਤ ਨਵੇਂ ਕੀਰਤੀਮਾਨ ਸਥਾਪਤ ਕਰ ਕੇ ਆਤਮਨਿਰਭਰਤਾ ਵੱਲ ਅੱਗੇ ਹੈ।’’ 

In The Market