LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਂ ਦੀ ਮੌਤ ਤੋਂ ਬਾਅਦ ਬੱਚੀ ਨੇ ਲਿਆ ਜਨਮ, ਡਾਕਟਰਾਂ ਤੋਂ ਮਿਲਿਆ 'ਜੀਵਨ ਦਾਨ'

14n6

ਬੰਗਲੌਰ- ਕਰਨਾਟਕ ਦੇ ਗਦਗ ਜ਼ਿਲੇ 'ਚ ਡਾਕਟਰਾਂ ਅਤੇ ਹਸਪਤਾਲ ਦੇ ਸਟਾਫ ਨੇ ਗਰਭ 'ਚ ਪਲ ਰਹੀ ਬੱਚੀ ਨੂੰ ਜੀਵਨ ਦਾਨ ਦਿੱਤਾ ਹੈ। ਗਰਭਵਤੀ ਮਾਂ ਦੀ ਮੌਤ ਤੋਂ ਬਾਅਦ ਇੱਥੋਂ ਦੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਬੱਚੀ ਨੂੰ ਗਰਭ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ।

Also Read: ਨੇਪਾਲ 'ਚ ਵਾਪਰਿਆ ਦਰਦਨਾਕ ਹਾਦਸਾ, 4 ਭਾਰਤੀਆਂ ਦੀ ਮੌਤ

ਜ਼ਿਲੇ ਦੇ ਰੋਨਾ ਤਾਲੁਕ ਦੇ ਮੁਸ਼ੀਗੇਰੀ ਪਿੰਡ ਦੀ ਰਹਿਣ ਵਾਲੀ ਗਰਭਵਤੀ ਅੰਨਪੂਰਨਾ ਨੂੰ ਅਚਾਨਕ ਘਰ 'ਚ ਮਿਰਗੀ ਦੇ ਦੋ ਦੌਰੇ ਪੈ ਗਏ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਔਰਤ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਔਰਤ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਬਦਕਿਸਮਤੀ ਨਾਲ ਰਸਤੇ 'ਚ ਹੀ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਅਤੇ ਉਸ ਦੀ ਮੌਤ ਹੋ ਗਈ।

Also Read: ਗੁਰਪੁਰਬ ‘ਤੇ ਮਿਲੇਗਾ ਸਿੱਖ ਸੰਗਤ ਨੂੰ ਤੋਹਫਾ! 19 ਨਵੰਬਰ ਨੂੰ ਖੁੱਲੇਗਾ ਕਰਤਾਰਪੁਰ ਲਾਂਘਾ

ਹਸਪਤਾਲ ਪਹੁੰਚਣ ਉਤੇ ਜਦੋਂ ਡਾਕਟਰਾਂ ਦੀ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਣਜੰਮੇ ਬੱਚੇ ਦੇ ਦਿਲ ਦੀ ਧੜਕਣ ਚੱਲ ਰਹੀ ਸੀ। ਇਸ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਤੁਰੰਤ ਪਰਿਵਾਰ ਤੋਂ ਇਜਾਜ਼ਤ ਲੈ ਕੇ ਅਗਲੇ 15 ਮਿੰਟਾਂ ਵਿੱਚ ਆਪ੍ਰੇਸ਼ਨ ਰਾਹੀਂ ਬੱਚੀ ਨੂੰ ਜ਼ਿੰਦਾ ਬਾਹਰ ਕੱਢ ਲਿਆ। . ਡਾ. ਬਸਨਾਗੌੜਾ ਕਾਰਗੀਗੌੜਾ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਨੇ ਤੇਜ਼ੀ ਨਾਲ ਕੰਮ ਕੀਤਾ। ਜਦੋਂ ਉਸ ਨੂੰ ਪਤਾ ਲੱਗਾ ਕਿ ਅਣਜੰਮੇ ਬੱਚੇ ਦੇ ਦਿਲ ਦੀ ਧੜਕਣ ਚੱਲ ਰਹੀ ਹੈ ਤਾਂ ਉਨ੍ਹਾਂ ਨੇ ਆਪ੍ਰੇਸ਼ਨ ਰਾਹੀਂ ਮ੍ਰਿਤਕ ਔਰਤ ਦੀ ਕੁੱਖ 'ਚੋਂ ਬੱਚੇ ਨੂੰ ਬਾਹਰ ਕੱਢਣ ਦਾ ਜੋਖਮ ਭਰਿਆ ਫੈਸਲਾ ਲਿਆ। ਪਰਿਵਾਰ ਨੇ ਡਾਕਟਰਾਂ ਦੀ ਗੱਲ ਸਮਝਣ ਤੋਂ ਬਾਅਦ ਇਸ ਦੀ ਇਜਾਜ਼ਤ ਦਿੱਤੀ।

Also Read: ਹਰਿਆਣਾ 'ਚ ਭਲਕੇ ਬੰਦ ਰਹਿਣਗੇ ਪੈਟਰੋਲ ਪੰਪ

ਮ੍ਰਿਤਕ ਔਰਤ ਅੰਨਪੂਰਨਾ ਦਾ ਪਤੀ ਨੇ ਰੋਂਦਿਆਂ ਹੋਏ ਦੱਸਿਆ ਕਿ ਸਾਡਾ ਵਿਆਹ 1 ਸਾਲ ਪਹਿਲਾਂ ਹੀ ਹੋਇਆ ਸੀ ਅਤੇ ਅਸੀਂ ਜ਼ਿੰਦਗੀ ਦਾ ਇਹ ਨਵਾਂ ਸਫਰ ਸ਼ੁਰੂ ਕੀਤਾ ਸੀ। ਹੁਣ ਉਹ ਮੈਨੂੰ ਇਸ ਤਰ੍ਹਾਂ ਛੱਡ ਗਈ। ਮੈਨੂੰ ਉਮੀਦ ਹੈ ਕਿ ਸਾਡੀ ਬੇਟੀ ਦੀ ਜ਼ਿੰਦਗੀ ਬਹੁਤ ਵਧੀਆ ਹੋਵੇਗੀ।

In The Market