LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਸਿਕਾ ਲਾਲ ਦੀ ਭੈਣ ਸਬਰੀਨਾ ਲਾਲ ਦਾ ਦੇਹਾਂਤ, ਭੈਣ ਨੂੰ ਇਨਸਾਫ ਦਿਵਾਉਣ ਲਈ ਲੜੀ ਸੀ ਲੰਬੀ ਕਾਨੂੰਨੀ ਲੜਾਈ 

jassica

ਨਵੀਂ ਦਿੱਲੀ (ਇੰਟ.)- ਜੇਸਿਕਾ ਲਾਲ (Jessica Lal) ਦੇ ਕਾਤਲਾਂ ਨੂੰ ਨਿਆ ਦੇ ਕਟਿਹਰੇ ਵਿਚ ਲਿਆਉਣ ਲਈ ਲੰਬੀ ਕਾਨੂੰਨੀ ਲੜਾਈ (Legal battle) ਲੜਣ ਵਾਲੀ ਉਨ੍ਹਾਂ ਦੀ ਭੈਣ ਸਬਰੀਨਾ ਲਾਲ (Sabrina Lal) ਦਾ ਐਤਵਾਰ ਸ਼ਾਮ ਦੇਹਾਂਤ ਹੋ ਗਿਆ। ਸਬਰੀਨਾ ਲਾਲ ਨੂੰ ਲੀਵਰ ਨਾਲ ਸਬੰਧਿਤ ਬੀਮਾਰੀ ਸੀ ਅਤੇ ਉਨ੍ਹਾਂ ਦਾ ਗੁਰੂਗ੍ਰਾਮ ਦੇ ਪਾਰਸ ਹਸਪਤਾਲ (Paras Hospital) ਵਿਚ ਇਲਾਜ ਚੱਲ ਰਿਹਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਬੀਤੀ ਰਾਤ ਉਸ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਆਈ.ਸੀ.ਯੂ. (ICU) ਵਿਚ ਸ਼ਿਫਟ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਐਤਵਾਰ ਸ਼ਾਮ ਨੂੰ ਆਖਰੀ ਸਾਹ ਲਏ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਰੰਜੀਤ ਲਾਲ ਨੇ ਦਿੱਤੀ। ਉਨ੍ਹਾਂ ਨੇ ਫੋਨ 'ਤੇ ਕਿਹਾ ਕਿ ਉਹ (ਸਬਰੀਨਾ) ਸਿਹਤਮੰਦ ਸੀ ਅਤੇ ਉਨ੍ਹਾਂ ਦਾ ਹਸਪਤਾਲ ਆਉਣਾ-ਜਾਣਾ ਲੱਗਾ ਰਹਿੰਦਾ ਸੀ। ਸ਼ਨੀਵਾਰ ਘਰ ਵਿਚ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ। ਐਤਵਾਰ ਸ਼ਾਮ ਉਨ੍ਹਾਂ ਦਾ ਦੇਹਾਂਤ ਹੋ ਗਿਆ।

Jessica Lal's sister Sabrina Lal dies of liver ailment in Gurugram hospital  - India News

Read more- ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਰਾਸ਼ਟਰਪਤੀ ਭਵਨ 'ਤੇ ਤਾਲਿਬਾਨੀ ਝੰਡਾ, ਨਾਂ ਬਦਲਣ ਦਾ ਫੈਸਲਾ

ਪਿਛਲੇ ਸਾਲ, ਸਬਰੀਨਾ ਨੇ ਇਕ ਇੰਟਰਵਿਊ ਵਿਚ ਇਨਸਾਫ ਪ੍ਰਾਪਤ ਕਰਨ ਵਿਚ ਔਰਤਾਂ ਦੀ ਮਦਦ ਕਰਨ ਲਈ ਆਪਣੀ ਭੈਣ ਦੀ ਯਾਦ ਵਿਚ ਇਕ ਫਾਉਂਡੇਸ਼ਨ ਸ਼ੁਰੂ ਕਰਨ ਦੀ ਯੋਜਨਾ ਬਾਰੇ ਗੱਲ ਕੀਤੀ ਸੀ। ਦੱਸ ਦਈਏ ਕਿ ਜੇਸਿਕਾ ਲਾਲ ਦੀ 1999 ਵਿਚ ਰਾਸ਼ਟਰੀ ਰਾਜਧਾਨੀ ਸਥਿਤ ਇਕ ਰੈਸਟੋਰੈਂਟ ਵਿਚ ਕਤਲ ਕਰ ਦਿੱਤਾ ਗਿਆ ਸੀ। ਸਬਰੀਨਾ ਨੇ ਕਿਹਾ ਸੀ ਕਿ ਉਹ (ਜੇਸਿਕਾ) ਆਪਣੇ ਜੀਵਨ ਵਿਚ ਬਹੁਤ ਹੀ ਖੁਸ਼ ਅਤੇ ਹਾਂ ਪੱਖੀ ਨਜ਼ਰੀਏ ਵਾਲੀ ਸੀ। ਇਹ ਸਿਰਫ ਉਸ ਦੇ ਜਨਮ ਅਤੇ ਬਰਸੀ ਤੱਕ ਸੀਮਤ ਨਹੀਂ ਹੈ ਕਿ ਮੈਨੂੰ ਉਸ ਦੀ ਕਮੀ ਖਲਦੀ ਹੋਵੇ, ਹਰ ਰੋਜ਼ ਮੈਨੂੰ ਉਸ ਦੀ ਕਮੀ ਖਲਦੀ ਹੈ। ਮੈਂ ਆਪਣੇ ਘਰ ਵਿਚ ਉਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਲਗਾਈਆਂ ਹਨ ਅਤੇ ਮੈਂ ਉਸ ਨੂੰ ਭੁੱਲਣਾ ਨਹੀਂ ਚਾਹੁੰਦੀ, ਇਹ (ਤਸਵੀਰਾਂ) ਮੈਨੂੰ ਉਸ ਦੀ ਯਾਦ ਦਿਵਾਉਂਦੀਆਂ ਰਹਿੰਦੀਆਂ ਹਨ।

In The Market