LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੌਸ਼ਹਿਰਾ 'ਚ LoC ਦੇ ਨੇੜੇ ਹੋਏ ਰਹੱਸਮਈ ਧਮਾਕੇ 'ਚ ਫੌਜ ਦੇ 2 ਜਵਾਨ ਸ਼ਹੀਦ

30o jammu

ਜੰਮੂ- ਰਾਜੌਰੀ ਜ਼ਿਲਾ ਦੇ ਨੌਸ਼ਹਿਰਾ ਸੈਕਟਰ ਵਿਚ ਐੱਲਓਸੀ ਦੇ ਨੇੜੇ ਰਹੱਸਮਈ ਹਾਲਾਤਾਂ ਵਿਚ ਹੋਏ ਧਮਾਕੇ ਵਿਚ ਭਾਰਤੀ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ ਹਨ। ਇਨ੍ਹਾਂ ਦੋਵਾਂ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਕਮਾਨ ਹਸਪਤਾਲ ਉਧਮਪੁਰ ਰੈਫਰ ਕੀਤਾ ਗਿਆ ਹੈ।

Also Read: ਇਸ ਦੇਸ਼ 'ਚ ਲੱਗਦੈ ਲਾੜੀਆਂ ਦਾ ਬਾਜ਼ਾਰ, ਇੰਨੇ ਰੁਪਏ ਤੱਕ ਲੱਗਦੀ ਹੈ ਬੋਲੀ

ਜਾਣਕਾਰੀ ਮੁਤਾਬਕ ਸ਼ਨੀਵਾਰ ਦੁਪਹਿਰੇ ਨੌਸ਼ਹਿਰਾ ਦੇ ਕਲਾਲ ਸੈਕਟਰ ਵਿਚ ਐੱਲਓਸੀ ਦੇ ਨੇੜੇ ਰਹੱਸਮਈ ਧਮਾਕਾ ਹੋਇਆ। ਇਸ ਵਿਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਇਨ੍ਹਾਂ ਦੋਵਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉਧਮਪੁਰ ਸਥਿਤ ਫੌਜ ਦੇ ਹਸਪਤਾਲ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਪਰ ਵਿਚਾਲੇ ਰਸਤੇ ਵਿਚ ਦੋਵਾਂ ਜਵਾਨਾਂ ਦੀ ਹਾਲਤ ਖਰਾਬ ਹੋ ਗਈ ਤੇ ਉਹ ਕੁਝ ਹੀ ਦੇਰ ਵਿਚ ਸ਼ਹੀਦ ਹੋ ਗਏ। ਫੌਜ ਨੇ ਅਜੇ ਤੱਕ ਜਵਾਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਇਸ ਬਾਰੇ ਵਿਚ ਫੌਜ ਵਲੋਂ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ। ਫੌਜ ਨੇ ਅਜੇ ਦੋਵਾਂ ਜਵਾਨਾਂ ਦੇ ਸ਼ਹੀਦ ਹਣ ਦੀ ਪੁਸ਼ਟੀ ਵੀ ਨਹੀਂ ਕੀਤੀ ਹੈ।

Also Read: ਕਾਂਗਰਸ 'ਚ ਮੁੜ ਵਾਪਸੀ ਦੀਆਂ ਖਬਰਾਂ 'ਤੇ ਬੋਲੇ ਕੈਪਟਨ, 'ਹੁਣ ਪਾਰਟੀ 'ਚ ਨਹੀਂ ਰਹਿ ਸਕਦਾ'

ਦੱਸ ਦਈਏ ਕਿ ਪੁੰਛ ਦੇ ਘਾਟਾ ਧੁਰਿਆਂ ਦੇ ਸੰਘਣੇ ਜੰਗਲਾਂ ਵਿਚ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਬੀਤੇ 8 ਅਕਤੂਬਰ ਤੋਂ ਤਲਾਸ਼ੀ ਮੁਹਿੰਮ ਜਾਰੀ ਹੈ। ਫੌਜ, ਪੁਲਿਸ, ਪੈਰਾ ਕਮਾਂਡੋ ਸਣੇ ਸੀਆਰਪੀਐੱਫ ਤੇ ਹੋਰ ਸੁਰੱਖਿਆ ਬਲ ਇਸ ਤਲਾਸ਼ੀ ਮੁਹਿੰਮ ਵਿਚ ਲੱਗੇ ਹੋਏ ਹਨ। ਸੁਰੱਖਿਆ ਬਲਾਂ ਵਲੋਂ ਭਾਟਾ ਧੁਰਿਆਂ ਦੇ ਸੰਘਣੇ ਜੰਗਲਾਂ ਦੇ ਨੇੜੇ ਰਹਿਣ ਵਾਲੇ ਤਕਰੀਬਨ 20 ਅਜਿਹੇ ਸਥਾਨਕ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਉੱਤੇ ਸਰਹੱਦ ਪਾਰ ਬੈਠੇ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਹੈ। ਫਿਲਹਾਲ ਪੁਲਿਸ ਨੇ ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Also Read: ਮਹਿੰਗੀ ਬਿਜਲੀ ਉੱਤੇ CM ਚੰਨੀ ਦੀ ਵੱਡੀ ਕਾਰਵਾਈ: GVK ਕੰਪਨੀ ਨਾਲ PPA ਰੱਦ

In The Market