LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਮੂ-ਕਸ਼ਮੀਰ : ਕੁਲਗਾਮ ਵਿਚ ਆਪਣੀ ਪਾਰਟੀ ਦੇ ਨੇਤਾ ਦੀ ਅੱਤਵਾਦੀਆਂ ਨੇ ਕੀਤੀ ਹੱਤਿਆ

19jammu

ਜੰਮੂ (ਇੰਟ.)- ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਅੱਜ ਅੱਤਵਾਦੀਆਂ ਨੇ ਆਪਣੀ ਪਾਰਟੀ ਦੇ ਨੇਤਾ ਗੁਲਾਮ ਹਸਨ ਲੋਨ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ। ਲੋਨ 'ਤੇ ਦੇਵਸਰ ਵਿਚ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਲੋਨ ਚਾਰ ਮਹੀਨੇ ਪਹਿਲਾਂ ਪੀ.ਡੀ.ਪੀ. ਤੋਂ ਅਸਤੀਫਾ ਦੇ ਕੇ ਆਪਣੀ ਪਾਰਟੀ ਵਿਚ ਸ਼ਾਮਲ ਹੋਏ ਸਨ। ਜੰਮੂ-ਕਸ਼ਮੀਰ ਪੁਲਿਸ ਨੇ ਕਤਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੁਲਾਮ ਹਸਨ ਲੋਨ ਦੀ ਹੱਤਿਆ ਦੀ ਰਾਜਨੀਤਕ ਪਾਰਟੀਆਂ ਨੇ ਨਿਖੇਧੀ ਕੀਤੀ ਹੈ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਬਦਕਿਸਮਤੀ ਨਾਲ ਕਸ਼ਮੀਰ ਵਿਚ ਰਾਜਨੀਤਕ ਕਤਲਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ ਹੈ। ਆਪਣੀ ਪਾਰਟੀ ਦੇ ਨੇਤਾ ਗੁਲਾਮ ਹਸਨ ਲੋਨ ਦੇ ਕਤਲ ਦੀ ਸਖ਼ਤ ਨਿਖੇਧੀ ਕਰਦੇ ਹਨ। ਸ਼ੋਕ ਵਿਚ ਡੁੱਬੇ ਪਰਿਵਾਰ ਪ੍ਰਤੀ ਸਾਡੀ ਹਮਦਰਦੀ ਹੈ।

8 Security Personnel Killed In Terror Attack In Jammu and Kashmir's Pulwama

Read more- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ : 22 ਨੂੰ ਪੈਣਗੀਆਂ ਵੋਟਾਂ, 25 ਨੂੰ ਨਤੀਜੇ
ਉਥੇ ਹੀ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਟਵੀਟ ਕਰ ਕੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਦੇਵਸਰ ਇਲਾਕੇ ਵਿਚ ਗੁਲਾਮ ਹਸਨ ਲੋਨ ਦੇ ਕਤਲ ਬਾਰੇ ਸੁਣ ਕੇ ਬਹੁਤ ਦੁੱਖ ਪਹੁੰਚਿਆ। ਅੱਤਵਾਦੀਆਂ ਵਲੋਂ ਮੁੱਖ ਧਾਰਾ ਦੇ ਰਾਜਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਇਹ ਨਵਾਂ ਦੌਰ ਬਹੁਤ ਚਿੰਤਾਜਨਕ ਹੈ ਅਤੇ ਮੈਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ।
ਦੱਸ ਦਈਏ ਕਿ ਪਿਛਲੇ ਤਕਰੀਬਨ 15 ਦਿਨਾਂ ਅੰਦਰ ਇਸ ਤਰ੍ਹਾਂ ਦੀ ਤੀਜੀ ਘਟਨਾ ਨੂੰ ਅੱਤਵਾਦੀਆਂ ਨੇ ਅੰਜਾਮ ਦਿੱਤਾ ਹੈ। 17 ਅਗਸਤ ਨੂੰ ਹੀ ਕੁਲਗਾਮ ਦੇ ਬ੍ਰਜਲੂ ਜਾਗੀਰ ਇਲਾਕੇ ਵਿਚ ਅੱਤਵਾਦੀਆਂ ਨੇ ਬੀ.ਜੇ.ਪੀ. ਨੇਤਾ ਜਾਵੇਦ ਅਹਿਮਦ ਡਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

In The Market